ਐੱਸ. ਸੀ/ਬੀ. ਸੀ ਅਧਿਆਪਕ ਯੂਨੀਅਨ ਪੰਜਾਬ ਨੇ ਡਾ. ਬਲਜੀਤ ਕੌਰ ਨਾਲ ਕੀਤੀ ਮੀਟਿੰਗ- ਲਤਾਲਾ/ਦੁੱਗਾਂ
ਮਲੌਦ, 8 ਅਕਤੂਬਰ (ਸਹਾਰਨ ਮਾਜਰਾ)-ਐੱਸ. ਸੀ.
ਮਲੌਦ, 8 ਅਕਤੂਬਰ (ਸਹਾਰਨ ਮਾਜਰਾ)-ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਵਿਚ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨਾਲ ਅਧਿਕਾਰੀਆਂ ਦੀ ਮੌਜੂਦਗੀ ’ਚ ਪੈਨਲ ਮੀਟਿੰਗ ਹੋਈ। ਜਿਸ ਵਿਚ ਰਾਜ.ਪੀ ਸ੍ਰੀਵਾਸ਼ਤਾਵਾ ਵਿਸ਼ੇਸ ਮੁੱਖ ਸਕੱਤਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਡਾਇਰੈਕਟਰ ਵਿੰਮੀ ਭੁੱਲਰ, ਵਿਸ਼ੇਸ਼ ਸਕੱਤਰ ਰਵਿੰਦਰ ਸਿੰਘ, ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਸਕੱਤਰ ਸਿੰਘ ਬੱਲ, ਵਿਜੇ ਕੁਮਾਰ ਏ. ਡੀ, ਸੰਜੀਵ ਕੁਮਾਰ ਭਰਤੀ ਬੋਰਡ, ਡਿਪਟੀ ਡਾਇਰੈਕਟਰ ਸੰਜੀਵ ਕੁਮਾਰ ਮੰਨਣ, ਸੁਸ਼ੀਲ ਨਾਥ ਏ. ਡੀ, ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ, ਰੋਸਟਰ ਚੈੱਕ ਕਮੇਟੀਆਂ ਦੇ ਅਧਿਕਾਰੀ ਅਤੇ ਮੈਂਬਰ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਸੂਬਾ ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ ਨੇ 1013 ਲੈਕਚਰਾਰ ਦੀ ਸਿੱਧੀ ਭਰਤੀ ’ਚ ਰਿਜ਼ਰਵ ਸ਼੍ਰੇਣੀਆਂ ਦਾ ਸਾਰੇ ਵਿਸ਼ਿਆਂ ’ਚ ਬਣਦਾ ਹਿੱਸਾ ਨਾ ਦੇਣ ਅਤੇ ਸਿੱਖਿਆ ਵਿਭਾਗ਼ ਕੋਲ ਅਧੂਰਾ ਰਿਕਾਰਡ ਹੋਣ ਦੇ ਬਾਵਜੂਦ ਕੋਟਾ ਘੱਟ ਤੇ ਜ਼ੀਰੋ ਕਰਨ ਦਾ ਮੁੱਦਾ ਭਲਾਈ ਮੰਤਰੀ ਸਾਹਮਣੇ ਰੱਖਿਆ ਅਤੇ ਸੀ. ਮੀਤ ਪ੍ਰਧਾਨ ਪਰਵਿੰਦਰ ਭਾਰਤੀ ਨੇ ਤੱਥਾਂ ਦੇ ਅਧਾਰ ’ਤੇ ਸਿੱਖਿਆ ਵਿਭਾਗ ਦੇ ਰੋਸਟਰ ਸਹੀ ਹੋਣ ਦੇ ਦਾਅਵੇ ਨੂੰ ਝੂਠਾ ਸਾਬਿਤ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਓਪਨ ਮੈਰਿਟ ’ਚ ਚੁਣੇ ਉਮੀਦਵਾਰਾਂ ਨੂੰ ਰਾਖਵੇਂ ਨੁਕਤਿਆਂ ਤੇ ਦਰਜ ਕਰ ਕੇ ਰਾਖਵਾਂਕਰਨ ਦਾ ਘਾਣ ਕੀਤਾ ਗਿਆ ਅਤੇ ਨਾਲ ਹੀ ਮਾਣਯੋਗ ਅਦਾਲਤਾਂ ਦੇ ਫੈਂਸਲਿਆਂ ਦੀ ਵੀ ਉਲੰਘਣਾ ਕੀਤੀ ਗਈ ਹੈ। ਜਨਰਲ ਸਕੱਤਰ ਲਸ਼ਮਣ ਸਿੰਘ ਨਬੀਪੁਰ ਨੇ ਵਿਦਿਆਰਥੀਆ ਨੂੰ ਮਿਲਣ ਵਾਲੀਆਂ ਪਾਠ ਪੁਸਤਕਾਂ ਸਮੇਂ ਸਿਰ ਨਾ ਦੇਣ, ਕੱਝ ਵਿਸ਼ਿਆਂ ਦੀਆਂ ਕਿਤਾਬਾਂ ਅਜੇ ਤੱਕ ਨਾ ਮਿਲਣ, ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਨ ਤੇ ਮੁਸ਼ਕਿਲਾਂ ਦੂਰ ਕਰਨ ਤੇ ਵਜੀਫੇ ਦੀ ਦਰ ਵਿਚ ਵਾਧਾ ਕਰਨ ਸੰਬੰਧੀ ਪੱਖ ਰੱਖਿਆ ਤੇ ਇਸ ਦੇ ਅਪਲਾਈ ਕਰਨ ਦੀ ਮਿਤੀ ਵਿਚ ਵਾਧਾ ਕਰਨ ਲਈ ਕਿਹਾ। ਸਕੱਤਰ ਜਨਰਲ ਬਲਵਿੰਦਰ ਸਿੰਘ ਲਤਾਲਾ ਨੇ ਰੋਸਟਰ ਚੈੱਕ ਕਮੇਟੀਆਂ ਵਲੋਂ ਗਲਤ ਰੋਸਟਰ ਰਜਿਸਟਰਾਂ ਨੂੰ ਪ੍ਰਵਾਨ ਕਰਨ ਦਾ ਮੁੱਦਾ ਉਠਾਇਆ। ਸੀਨੀਅਰ ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ ਨੇ ਰੋਸਟਰ ਚੈੱਕ ਕਮੇਟੀਆਂ ਨੂੰ ਟਰੇਨਿੰਗ ਦੇਣ ਅਤੇ ਜਵਾਬਦੇਹੀ ਨਿਰਧਾਰਿਤ ਕਰਨ ਦੀ ਮੰਗ ਰੱਖੀ ਤਾਂ ਜੋ ਰਾਖਵਾਂਕਰਨ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਸ ਮੌਕੇ ਡੀ. ਐਸ. ਈ (ਸ. ਸ.) ਸਕੱਤਰ ਸਿੰਘ ਬੱਲ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਰਹਿੰਦੀਆਂ ਪਾਠ ਪੁਸਤਕਾਂ ਵਿਦਿਆਰਥੀਆਂ ਤੱਕ ਇਸ ਹਫਤੇ ਪੁਜਦੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮੀਟਿੰਗ ਵਿਚ ਚੀਫ ਆਰਗੇਨਾਈਜ਼ਰ ਪਰਮਿੰਦਰ ਸਿੰਘ ਗੁਰਦਾਸਪੁਰ, ਸੀਨੀ ਮੀਤ ਪ੍ਰਧਾਨ ਵੀਰ ਸਿੰਘ, ਓ. ਬੀ ਸੀ. ਫੇਡਰੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਮੁਲਤਾਨੀ, ਪ੍ਰੈਸ ਦੇਸ ਰਾਜ ਜਲੰਧਰ, ਜ਼ਿਲ੍ਹਾ ਪ੍ਰਧਾਨ ਗੁਰਟੇਕ ਸਿੰਘ ਫਰੀਦਕੋਟ, ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਮਾਲੇਰਕੋਟਲਾ, ਗੁਰਜੰਟ ਸਿੰਘ ਭੁਰਥਲਾ, ਲੈਕ. ਗੁਰਜੈਪਾਲ ਸਿੰਘ, ਕੰਵਲਜੀਤ ਸਿੰਘ ਭਵਾਨੀਗੜ ਸ਼ਾਮਲ ਹੋਏ।