ਭਾਜਪਾ ਜ਼ਿਲ੍ਹਾ ਸੰਗਰੂਰ-1 ਵਲੋਂ ਕੱਢੀ ‘ਸੇਵਾ ਜੋਤੀ ਯਾਤਰਾ’ ਦੌਰਾਨ ਜੈਇੰਦਰ ਕੌਰ ਸਮੇਤ ਵੱਡੀ ਗਿਣਤੀ ’ਚ ਭਾਜਪਾ ਆਗੂ ਸ਼ਾਮਿਲ
ਸੰਗਰੂਰ, 7 ਅਕਤੂਬਰ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਵਲੋਂ ਸੇਵਾ ਜੋਤੀ ਯਾਤਰਾ ਕੱਢੀ ਗਈ, ਜਿਸ ਵਿਚ ਬੀਬਾ ਜੈਇੰਦਰ ਕੌਰ ਪੰਜਾਬ ਪ੍ਰਧਾਨ ਮਹਿਲਾ ਮੌਰਚਾ ਭਾਜਪਾ, ਮੰਗਤ ਰਾਏ ਬਾਂਸਲ ਪ੍ਰਦੇਸ਼ ਸਕੱਤਰ ਭਾਜਪਾ ਅਤੇ ਸਰਜੀਵਨ ਜਿੰਦਲ ਜ਼ਿਲ੍ਹਾ ਪ੍ਰਧਾਨ ਭਾਜਪਾ ਦੀ ਅਗਵਾਈ ਹੇਠ ਅਲੱਗ ਅਲੱਗ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਜ਼ਿਲ੍ਹਾ ਦਫ਼ਤਰ ਵਿਖੇ ਇਕੱਠੇ ਹੋਏ। ਇਸ ਦੌਰਾਨ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ।
ਭ
ਭਾਜਪਾ ਵੱਲੋਂ ਕੱਢੀ ਗਈ ਯਾਤਰਾ ਵਿਚ ਸ਼ਾਮਿਲ ਜੈਇੰਦਰ ਕੌਰ, ਮੰਗਤ ਰਾਏ ਬਾਂਸਲ, ਸਰਜੀਵਨ ਜਿੰਦਲ, ਗਿਆਨ ਮਾਨ, ਅਮਨਦੀਪ ਸਿੰਘ ਪੂਨੀਆ ਅਤੇ ਹੋਰ ਭਾਜਪਾ ਆਗੂ। ਤਸਵੀਰ - ਮੁਕੇਸ਼ ਕੁਮਾਰ
08-10-2026
ਸੰਗਰੂਰ, 7 ਅਕਤੂਬਰ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ ਵਲੋਂ ਸੇਵਾ ਜੋਤੀ ਯਾਤਰਾ ਕੱਢੀ ਗਈ, ਜਿਸ ਵਿਚ ਬੀਬਾ ਜੈਇੰਦਰ ਕੌਰ ਪੰਜਾਬ ਪ੍ਰਧਾਨ ਮਹਿਲਾ ਮੌਰਚਾ ਭਾਜਪਾ, ਮੰਗਤ ਰਾਏ ਬਾਂਸਲ ਪ੍ਰਦੇਸ਼ ਸਕੱਤਰ ਭਾਜਪਾ ਅਤੇ ਸਰਜੀਵਨ ਜਿੰਦਲ ਜ਼ਿਲ੍ਹਾ ਪ੍ਰਧਾਨ ਭਾਜਪਾ ਦੀ ਅਗਵਾਈ ਹੇਠ ਅਲੱਗ ਅਲੱਗ ਹਲਕਿਆਂ ਤੋਂ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਜ਼ਿਲ੍ਹਾ ਦਫ਼ਤਰ ਵਿਖੇ ਇਕੱਠੇ ਹੋਏ। ਇਸ ਦੌਰਾਨ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਸੁਣਿਆ। ਇਸ ਤੋਂ ਬਾਅਦ ਭਾਜਪਾ ਦਫ਼ਤਰ ਤੋਂ ਵੱਡੀ ਗਿਣਤੀ ਵਿੱਚ ਮੋਟਰਸਾਈਕਲ ਯਾਤਰਾ ਕੱਢੀ ਗਈ, ਜੋ ਸੰਗਰੂਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ ਚੋਂ ਹੁੰਦੀ ਹੋਈ ਭਾਜਪਾ ਦਫਤਰ ਵਿਖ਼ੇ ਹੀ ਸਮਾਪਤ ਹੋਈ। ਬੀਬਾ ਜੈ ਇੰਦਰ ਕੌਰ ਨੇ ਕਿਹਾ ਕਿ ਨਰਿੰਦਰ ਮੋਦੀ ਦੇ 25 ਸਾਲਾਂ ਦਾ ਜਨਸੇਵਾ ਦਾ ਸਫ਼ਰ ਸਮਰਪਣ, ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮਹਿਲਾ ਮੋਰਚਾ ਭਾਜਪਾ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਸ੍ਰੀ ਮੰਗਤ ਰਾਏ ਬਾਂਸਲ ਨੇ ਕਿਹਾ ਕਿ ‘ਸੇਵਾ ਜੋਤੀ ਯਾਤਰਾ’ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਸੇਵਾ ਅਤੇ ਰਾਸ਼ਟਰ ਨਿਰਮਾਣ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ ’ਤੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ ਅਤੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਗਿਆ ਹੈ। ਸਰਜੀਵਨ ਜਿੰਦਲ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ-1 ਦੇ ਭਾਜਪਾ ਵਰਕਰਾਂ ਨੇ ‘ਸੇਵਾ ਜੋਤੀ ਯਾਤਰਾ’ ਨੂੰ ਸਫ਼ਲ ਬਣਾਉਣ ਲਈ ਪੂਰੇ ਜੋਸ਼ ਅਤੇ ਸਮਰਪਣ ਨਾਲ ਭਾਗ ਲਿਆ। ਇਸ ਮੌਕੇ ਪ੍ਰੋ. ਓਂਕਾਰ ਸਿੰਘ ਸਿੱਧੂ, ਸਤਵੰਤ ਸਿੰਘ ਪੂਨੀਆਂ, ਗਿਆਨ ਸਿੰਘ ਮਾਨ, ਅਮਨਦੀਪ ਸਿੰਘ ਪੂਨੀਆ , ਸੁਰਿੰਦਰ ਸ਼ਰਮਾ, ਵਿਜੈ ਸਾਹਨੀ, ਪਰਮਜੀਤ ਭਿੰਦੀ, ਨਵਦੀਪ ਸ਼ਰਮਾ, ਨੀਰੂ ਸਿੰਗਲਾ, ਪਪਰਮਿੰਦਰ ਕੌਰ , ਸਰਲਾ ਦੇਵੀ, ਕਿਰਪਾ ਰਾਮ, ਡਾ. ਭਗਵਾਨ ਸਿੰਘ , ਸੁਰੇਸ਼ ਬੇਦੀ, ਗੁਰਜੀਤ ਸਿੰਘ ਘਨੋਰੀ, ਪ੍ਰਦੀਪ ਗਰਗ, ਭੁਪੇਸ਼ ਜਿੰਦਲ , ਵਿਵੇਕ ਕਾਂਸਲ, ਪਰਮਿੰਦਰ ਸਿੰਘ ਪਿੰਕੀ, ਗੁਰਪ੍ਰੀਤ ਸਿੰਘ, ਸਤਪਾਲ ਅਕੋਈ, ਸੁਰਜੀਤ ਸਿੰਘ ਸਿੱਧੂ, ਨਰਿੰਦਰ ਗੁੱਪਤਾ, ਪੂਨਮ ਰਾਣੀ, ਬਲਜੀਤ ਕੌਰ ਜੀਤੀ, ਰਜਿੰਦਰ ਸਿੰਘ, ਆਵਾ ਸਿੰਘ, ਪ੍ਰਤਾਪ ਢਿੱਲੋਂ, ਅਮੀਰ ਸਿੰਘ, ਨਰਪਿੰਦਰ ਗੋਰਾ, ਤਰੁਵਰ ਸਿੰਗਲਾ, ਜਗਜੀਤ ਜਵੰਧਾ, ਰੋਮੀ ਗੋਇਲ, ਜਗਸੀਰ ਸਿੰਘ, ਗੁਰਸੇਵਕ ਸਿੰਘ, ਜਤਿੰਦਰ ਮਿੱਤਲ, ਜਤਿੰਦਰ ਸਿੰਗਲਾ, ਭੁਪਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਭਗਵੰਤ ਸਿੰਘ ਅਤੇ ਕੌਸਲ ਕੁਮਾਰ ਸ਼ਰਮਾ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਰਹੇ।