ਪੁਲਿਸ ਮੁਲਾਜ਼ਮ ਦੀ ਅਚਾਨਕ ਮੌਤ, ਪਰਿਵਾਰ ਵਿਚ ਮਾਤਮ
ਮਾਛੀਵਾੜਾ ਸਾਹਿਬ, 5 ਅਕਤੂਬਰ (ਮਨੋਜ ਕੁਮਾਰ)-ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਵਜੋਂ ਤਾਇਨਾਤ ਨਵਤੇਜ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਕਰੀਬ 50 ਸਾਲਾ ਦੇ ਸਨ ਤੇ ਜਿਨ੍ਹਾਂ ਦੀ ਡਿਊਟੀ ਲੁਧਿਆਣਾ ਕਿਸੇ ਥਾਣੇ ਵਿਚ ਸੀ।
ਮਾਛੀਵਾੜਾ ਸਾਹਿਬ, 5 ਅਕਤੂਬਰ (ਮਨੋਜ ਕੁਮਾਰ)-ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਵਜੋਂ ਤਾਇਨਾਤ ਨਵਤੇਜ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਕਰੀਬ 50 ਸਾਲਾ ਦੇ ਸਨ ਤੇ ਜਿਨ੍ਹਾਂ ਦੀ ਡਿਊਟੀ ਲੁਧਿਆਣਾ ਕਿਸੇ ਥਾਣੇ ਵਿਚ ਸੀ। ਨਵਤੇਜ ਸਿੰਘ ਜੋ ਕਿ ਮਾਛੀਵਾੜਾ ਦੇ ਗੁਰੂ ਨਾਨਕ ਮੁਹੱਲੇ ਦਾ ਵਸ ਨੀਕ ਸੀ ਦੇ ਪਰਿਵਾਰ ਵਿਚ ਦੋ ਬੇਟੀਆਂ ਤੇ ਇੱਕ ਬੇਟਾ ਹੈ। ਇਸ ਮੌਤ ਨੇ ਨਾ ਸਿਰਫ਼ ਨਵਤੇਜ ਦੇ ਪਰਿਵਾਰ ਨੂੰ ਗਹਿਰਾ ਸਦਮਾ ਦਿੱਤਾ ਹੈ, ਬਲਕਿ ਉਨ੍ਹਾਂ ਦੇ ਵਿਭਾਗ ਲਈ ਵੀ ਵੱਡਾ ਨੁਕਸਾਨ ਹੈ ਕਿਉਂਕਿ ਉਹ ਆਪਣੀ ਡਿਊਟੀ ਪ੍ਰਤੀ ਹਰ ਸਮੇਂ ਸਮਰਪਿਤ ਸਨ।