02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੇਂਦਰ ਸਰਕਾਰ ਨੇ ਕਣਕ ਦੀ ਕੀਮਤ ‘ਚ 25 ਰੁਪਏ ਵਾਧਾ ਕਰ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ-ਲਿਬੜਾ

ਖੰਨਾ, 2 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਦੀ ਭਾਜਪਾ ਸਰਕਾਰ ਨੇ ਕਣਕ ਦੇ ਖ਼ਰੀਦ ਮੁੱਲ ਵਿਚ ਸਿਰਫ਼ 25 ਰੁਪਏ ਵਾਧਾ ਕਰ ਕੇ ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਖੰਨਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਲਿਬੜਾ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਖੇ ਕੀਤਾ।

Ad Position 21
No active advertisement
ਪ੍ਰਧਾਨ ਕੁਲਦੀਪ ਸਿੰਘ ਸੋਮਲ ਖੇੜੀ ਦੀ ਫਾਇਲ ਫੋਟੋ।ੋ 03-10-2026
ਖੰਨਾ, 2 ਅਕਤੂਬਰ (ਹਰਜਿੰਦਰ ਸਿੰਘ ਲਾਲ)-ਕੇਂਦਰ ਦੀ ਭਾਜਪਾ ਸਰਕਾਰ ਨੇ ਕਣਕ ਦੇ ਖ਼ਰੀਦ ਮੁੱਲ ਵਿਚ ਸਿਰਫ਼ 25 ਰੁਪਏ ਵਾਧਾ ਕਰ ਕੇ ਪੰਜਾਬ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਖੰਨਾ ਦੇ ਪ੍ਰਧਾਨ ਯਾਦਵਿੰਦਰ ਸਿੰਘ ਲਿਬੜਾ ਨੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿਖੇ ਕੀਤਾ। ਲਿਬੜਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਘਾਟੇ ਦੀ ਖੇਤੀ ਕਰ ਰਿਹਾ ਹੈ। ਰਹਿੰਦੀ ਕਸਰ ਕੇਂਦਰ ਸਰਕਾਰ ਨੇ 25 ਰੁਪਏ ਵਾਧਾ ਕਰ ਕੇ ਪੂਰੀ ਕਰ ਦਿੱਤੀ। ਜਦੋਂ ਕਿ ਕਿਸਾਨ ਦੇਸ਼ ਦੇ ਅਨਾਜ ਭੰਡਾਰ ਵਿਚ ਆਪਣਾ 50 ਫ਼ੀਸਦੀ ਯੋਗਦਾਨ ਪਾਉਦਾ ਹੈ। ਇੱਥੋਂ ਇਹ ਸਿੱਧ ਹੁੰਦਾ ਹੈ ਕਿ ਭਾਜਪਾ ਹਮੇਸ਼ਾ ਕਿਸਾਨ ਵਿਰੋਧੀ ਰਹੀ ਹੈ। ਇਸ ਦਾ ਜਵਾਬ ਕਿਸਾਨ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਦੇਣਗੇ। ਕਿਸਾਨ ਭਾਜਪਾ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਉਣਗੇ। ਲਿਬੜਾ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੇ ਪੁੱਤਰ ਭਗਵੰਤ ਮਾਨ ਕਿਸਾਨਾਂ ਲਈ ਦਿਨ ਰਾਤ ਕੰਮ ਕਰ ਰਹੇ ਹਨ। ਭਾਵੇਂ ਉਹ ਦਿਨੇ 8 ਘੰਟੇ ਬਿਜਲੀ ਹੋਵੇ ਜਾਂ ਨਹਿਰੀ ਪਾਣੀ ਕੱਸੀਆਂ ਰਾਹੀਂ ਖੇਤਾਂ ਤੱਕ ਪਹੁੰਚਾਉਣਾ ਹੋਵੇ। ਅੱਜ ਤੱਕ ਕਿਸਾਨਾਂ ਲਈ ਕਿਸੇ ਨੇ ਇੰਨਾ ਕੰਮ ਨਹੀਂ ਕੀਤਾ ਜਿੰਨਾ ਭਗਵੰਤ ਮਾਨ ਕਰ ਰਹੇ ਹਨ। ਕਿਸਾਨ 2027 ਵਿਚ ਭਗਵੰਤ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਗੇ। ਉਨ੍ਹਾਂ ਨਾਲ ਇਸ ਸਮੇਂ ਗੁਰਪ੍ਰੀਤ ਸਿੰਘ ਜਸਪਾਲੋਂ, ਸਵਰਨਜੀਤ ਸਿੰਘ ਮਾਜਰੀ, ਬਚਿੱਤਰ ਸਿੰਘ ਲਲਹੇੜੀ, ਜਗਰੂਪ ਸਿੰਘ ਲਿਬੜਾ, ਬਿੰਦਰ ਸਿੰਘ ਫੈਜ਼ਗੜ੍ਹ, ਗੋਪੀ ਫੈਜ਼ਗੜ੍ਹ, ਹਰਦੇਵ ਸਿੰਘ ਜਲਾਜਣ, ਸਿਮਰਪਾਲ ਮਹਿੰਦੀਪੁਰ, ਗੁਰਪ੍ਰੀਤ ਇਕੋਲਾਹੀ, ਜਸਵੰਤ ਸਿੰਘ ਇਕੋਲਾਹਾ, ਚਰਨਜੀਤ ਸਿੰਘ ਮੋਹਨਪੁਰ, ਗੁਰਮੀਤ ਭਮੱਦੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਵਲੋਂ ਫਨ ਕਿੰਗਡਮ ਲੁਧਿਆਣਾ ਵਿਖੇ ਯਾਦਗਾਰੀ ਟੂਰ ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਹਲਕਾ ਪਾਇਲ ਦੇ ਆਗੂਆਂ ਦੀ ਮੀਟਿੰਗ
Ad Position 24