02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਹੁਜਨ ਸਮਾਜ ਪਾਰਟੀ ਹਲਕਾ ਪਾਇਲ ਦੇ ਆਗੂਆਂ ਦੀ ਮੀਟਿੰਗ

ਪਾਇਲ, 2 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਬਹੁਜਨ ਸਮਾਜ ਪਾਰਟੀ ਹਲਕਾ ਪਹਿਲ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਵਾਰਡ ਨੰਬਰ 2 ਦੀ ਧਰਮਸ਼ਾਲਾ ਵਿਖੇ ਹੋਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਬਸਪਾ ਪੰਜਾਬ ਦੇ ਸਕੱਤਰ ਬਲਜੀਤ ਸਿੰਘ ਸਲਾਣਾ ਅਤੇ ਬਸਪਾ ਦਿਹਾਤੀ ਪ੍ਰਧਾਨ ਲੁਧਿਆਣਾ ਹਰਭਜਨ ਸਿੰਘ ਦੁਲਮਾਂ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।

Ad Position 21
No active advertisement
ਲੋਕਾਂ ਦੀ ਰਾਇ ਮੁਤਾਬਿਕ ਕਾਂਗਰਸ ਪਾਰਟੀ ਤਿਆਰ ਕਰੇਗੀ ਚੋਣ ਮੈਨੀਫੈਸਟੋ-ਡਾ. ਅਮਰ ਸਿੰਘ 03-10-2026
ਪਾਇਲ, 2 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਬਹੁਜਨ ਸਮਾਜ ਪਾਰਟੀ ਹਲਕਾ ਪਹਿਲ ਦੇ ਆਗੂਆਂ ਦੀ ਇੱਕ ਅਹਿਮ ਮੀਟਿੰਗ ਵਾਰਡ ਨੰਬਰ 2 ਦੀ ਧਰਮਸ਼ਾਲਾ ਵਿਖੇ ਹੋਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ‘ਤੇ ਬਸਪਾ ਪੰਜਾਬ ਦੇ ਸਕੱਤਰ ਬਲਜੀਤ ਸਿੰਘ ਸਲਾਣਾ ਅਤੇ ਬਸਪਾ ਦਿਹਾਤੀ ਪ੍ਰਧਾਨ ਲੁਧਿਆਣਾ ਹਰਭਜਨ ਸਿੰਘ ਦੁਲਮਾਂ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਸਮੇਂ ਦਿਹਾਤੀ ਪ੍ਰਧਾਨ ਦੁਲਮਾਂ ਅਤੇ ਸਲਾਣਾ ਸਕੱਤਰ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬੂ ਕਾਂਸ਼ੀ ਰਾਮ ਨੇ ਆਪਣੀ ਸਖ਼ਤ ਮਿਹਨਤ ਨਾਲ ਬਹੁਜਨ ਸਮਾਜ ਪਾਰਟੀ ਨੂੰ ਖੜਾ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਸਾਨੂੰ ਅੱਜ ਬਾਬੂ ਕਾਂਸ਼ੀ ਰਾਮ ਦੇ ਦਰਸਾਏ ਰਸਤੇ ‘ਤੇ ਚੱਲ ਕੇ ਪਾਰਟੀ ਨੂੰ ਹੋਰ ਬੁਲੰਦੀਆਂ ‘ਤੇ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬੂ ਕਾਂਸ਼ੀ ਰਾਮ ਦੀ ਸੋਚ ਨੂੰ ਕਾਇਮ ਰੱਖਣ ਲਈ 9 ਅਕਤੂਬਰ ਨੂੰ ਪਟਿਆਲਾ ਵਿਖੇ ਮਨਾਏ ਜਾ ਰਹੇ ਪ੍ਰੀ ਨਿਰਵਾਣ ਦਿਵਸ ‘ਤੇ ਵੱਡੀ ਗਿਣਤੀ ਵਿਚ ਪਹੁੰਚਣਾ ਚਾਹੀਦਾ ਹੈ। ਇਸ ਸਮੇਂ ਚੇਅਰਮੈਨ ਰਣਜੀਤ ਸਿੰਘ ਬਰਮਾਲੀਪੁਰ, ਪ੍ਰਧਾਨ ਸ਼ਿੰਦਰ ਸਿੰਘ ਚਾਪੜਾ, ਪ੍ਰਧਾਨ ਜਗਦੀਸ਼ ਸਿੰਘ ਜੱਲ੍ਹਾ ਨੇ ਕਿਹਾ ਕਿ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਆਉਣ ਵਾਲੇ ਸਮੇਂ ਵਿਚ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਬਸਪਾ ਦੀਆਂ ਨੀਤੀਆਂ ਪ੍ਰਤੀ ਜਾਗਰੂਕ ਕਰ ਕੇ ਪਾਰਟੀ ਨਾਲ ਜੋੜਿਆ ਜਾਵੇਗਾ। ਇਸ ਸਮੇਂ ਮਨਜੀਤ ਸਿੰਘ ਸਰਪ੍ਰਸਤ ਅੜ੍ਹੈਚਾਂ, ਗੁਰਬਚਨ ਸਿੰਘ ਕਟਾਹਰੀ ਪ੍ਰਧਾਨ, ਗੁਰਪ੍ਰੀਤ ਸਿੰਘ ਰਾਜਗੜ੍ਹ, ਤਜਿੰਦਰ ਸਿੰਘ ਜ਼ੋਨ ਇੰਚਾਰਜ ਫ਼ਤਿਹਗੜ੍ਹ ਸਾਹਿਬ, ਪ੍ਰਧਾਨ ਧਰਮਿੰਦਰ ਸਿੰਘ ਬਿਲਾਸਪੁਰ, ਦਰਸ਼ਨ ਸਿੰਘ ਪੰਚ ਬਰਮਾਲੀਪੁਰ, ਮਨਜੀਤ ਸਿੰਘ ਪੱਲਾ, ਜੱਗਾ ਸਿੰਘ ਧਮੋਟ, ਮਨਜੀਤਪ੍ਰੀਤ ਸਿੰਘ ਖ਼ਾਲਸਾ ਭਾਡੇਵਾਲ, ਦਰਸ਼ਨ ਸਿੰਘ ਜ਼ਿਲ੍ਹਾ ਪ੍ਰਧਾਨ ਹਾਂਸ, ਲਖਵੀਰ ਸਿੰਘ ਜੋਗੀ ਮਾਜਰਾ, ਹਰੀ ਸਿੰਘ ਪਾਇਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਕਣਕ ਦੀ ਕੀਮਤ ‘ਚ 25 ਰੁਪਏ ਵਾਧਾ ਕਰ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ-ਲਿਬੜਾ ਅਗਲੀ ਖ਼ਬਰ ਸਾਹਨੇਵਾਲ ਦੀ ਅਨਾਜ ਮੰਡੀ ’ਚ ਮੰਤਰੀ ਮੁੰਡੀਆਂ ਨੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਰਸਮੀ ਸ਼ੁਰੂਆਤ ਕਰਵਾਈ
Ad Position 24