03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗੰਨੇ ਦੀ ਅੱਸੂ-ਕੱਤਕ ਬਿਜਾਈ ਸੰਬੰਧੀ ਨਾਹਰ ਸ਼ੂਗਰ ਮਿੱਲ ਵਲੋਂ ਉਕਸੀ ’ਚ ਮੀਟਿੰਗ

ਮਲੌਦ, 2 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਨਾਹਰ ਸ਼ੂਗਰ ਮਿੱਲ ਅਮਲੋਹ ਵਲੋਂ ਅੱਸੂ-ਕੱਤਕ ਦੀ ਗੰਨੇ ਦੀ ਬਿਜਾਈ ਸਬੰਧੀ ਡਵੀਜਨ ਸਿਹੌੜਾ ਦੇ ਪਿੰਡ ਉਕਸੀ ਦੁਧਾਲ ਵਿਖੇ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਗੰਨੇ ਦੀ ਬਿਜਾਈ, ਬਿਜਲੀ ਦੀ ਉਪਲਬਧਤਾ ਅਤੇ ਕਿਸਾਨਾਂ ਨੂੰ ਮਿੱਲ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 03-10-2026
ਮਲੌਦ, 2 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਨਾਹਰ ਸ਼ੂਗਰ ਮਿੱਲ ਅਮਲੋਹ ਵਲੋਂ ਅੱਸੂ-ਕੱਤਕ ਦੀ ਗੰਨੇ ਦੀ ਬਿਜਾਈ ਸਬੰਧੀ ਡਵੀਜਨ ਸਿਹੌੜਾ ਦੇ ਪਿੰਡ ਉਕਸੀ ਦੁਧਾਲ ਵਿਖੇ ਕਿਸਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਗੰਨੇ ਦੀ ਬਿਜਾਈ, ਬਿਜਲੀ ਦੀ ਉਪਲਬਧਤਾ ਅਤੇ ਕਿਸਾਨਾਂ ਨੂੰ ਮਿੱਲ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਮਿੱਲ ਦੇ ਵੀ.ਪੀ ਕੇਨ ਸੁਧੀਰ ਕੁਮਾਰ ਨੇ ਅੱਸੂ-ਕੱਤਕ ਮਹੀਨੇ ਗੰਨੇ ਦੀ ਬਿਜਾਈ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਿੱਲ ਵਲੋਂ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਗੰਨੇ ਦੀ ਬਿਜਾਈ ਸਮੇਂ ਮਿੱਲ ਵਲੋਂ ਦਿੱਤਾ ਜਾਣ ਵਾਲਾ 18 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਕਰਜ਼ਾ ਬਿਨਾਂ ਵਿਆਜ ਦੇ ਮੁਹੱਈਆ ਕਰਵਾਇਆ ਜਾਵੇ ਅਤੇ ਗੰਨੇ ਦੇ ਮੂਢੇ ਲਈ ਪ੍ਰਤੀ ਏਕੜ 10 ਹਜਾਰ ਰੁਪਏ ਦਿੱਤੇ ਜਾਣ ਸਮੇਤ ਵਰਤੀਆਂ ਜਾਣ ਵਾਲੀਆਂ ਦਵਾਈਆਂ ਕਿਸਾਨਾਂ ਨੂੰ ਘੱਟ ਰੇਟਾਂ ’ਤੇ ਉਪਲਬਧ ਕਰਵਾਈਆਂ ਜਾਣ। ਮੀਟਿੰਗ ਦੌਰਾਨ ਗੰਨੇ ਦੀ ਬਿਜਾਈ ਲਈ ਬਿਜਲੀ ਦੀ ਨਿਰਵਿਘਨ ਸਪਲਾਈ ’ਤੇ ਵੀ ਜ਼ੋਰ ਦਿੱਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਬਿਜਾਈ ਦੇ ਸਮੇਂ ਲੋੜ ਅਨੁਸਾਰ ਬਿਜਲੀ ਉਪਲਬਧ ਕਰਵਾਈ ਜਾਵੇ। ਇਸ ਤੋਂ ਇਲਾਵਾ ਖੇਤਾਂ ਵਿਚ ਲੈਵਲ ਦੀ ਕਮੀ ਨੂੰ ਦੂਰ ਕਰਨ ਲਈ ਮਸ਼ੀਨਾਂ ਉਪਲਬਧ ਕਰਵਾਉਣ ਦੀ ਮੰਗ ਵੀ ਕੀਤੀ ਗਈ। ਮੀਟਿੰਗ ਵਿਚ ਅਨੁਜ ਕੁਮਾਰ ਮਲਿਕ ਕੇਨ ਮੈਨੇਜਰ, ਤੇਜਪਾਲ ਸਿੰਘ, ਹਰਭਜਨ ਸਿੰਘ, ਲਖਬੀਰ ਸਿੰਘ ਟਿਵਾਣਾ, ਹਰਮਿੰਦਰ ਸਿੰਘ ਸਮੇਤ ਕਿਸਾਨ ਕਰਨੈਲ ਸਿੰਘ, ਜਗਜੀਤ ਸਿੰਘ ਦੌਲਤਪੁਰ, ਦਲਰਾਜ ਸਿੰਘ ਦੁਧਾਲ, ਹਰਜੋਤ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਲਾਡੀ, ਅਮਨਦੀਪ ਸਿੰਘ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੈਕ. ਪਰਮਿੰਦਰ ਸਿੰਘ ਕਾਲੀਆ ਸਰਕਾਰੀ ਸੇਵਾਵਾਂ ਤੋਂ ਹੋਏ ਸੇਵਾਮੁਕਤ ਅਗਲੀ ਖ਼ਬਰ ਮਾਛੀਵਾੜਾ ਇਲਾਕੇ ਦੇ ਪਿੰਡਾਂ ’ਚ ਵਾਰਿਸ ਪੰਜਾਬ ਜਥੇਬੰਦੀ ਵਲੋਂ ਮੀਟਿੰਗਾਂ ਜਾਰੀ 4 ਦੀ ਰੈਲੀ ਲਈ ਨੌਜਵਾਨਾਂ ਨੂੰ ਕੀਤਾ ਜ...
Ad Position 24