03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਮਾਛੀਵਾੜਾ ਇਲਾਕੇ ਦੇ ਪਿੰਡਾਂ ’ਚ ਵਾਰਿਸ ਪੰਜਾਬ ਜਥੇਬੰਦੀ ਵਲੋਂ ਮੀਟਿੰਗਾਂ ਜਾਰੀ 4 ਦੀ ਰੈਲੀ ਲਈ ਨੌਜਵਾਨਾਂ ਨੂੰ ਕੀਤਾ ਜਾ ਰਿਹਾ ਲਾਮਬੰਦ-ਬਲਵੀਰ ਮਾਨ

ਮਾਛੀਵਾੜਾ ਸਾਹਿਬ, 2 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਵਲੋਂ ਵਿਧਾਨ ਸਭਾ ਹਲਕਾ ਸਮਰਾਲਾ ‘ਚ ਮੀਟਿੰਗਾਂ ਦਾ ਦੌਰ ਜਾਰੀ ਹੈ। ਮਾਛੀਵਾੜਾ ਸਾਹਿਬ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਸਰਗਰਮ ਮੈਂਬਰ ਬਲਵੀਰ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਨਾਲ ਸੰਬੰਧਿਤ 2027 ਦੀਆਂ ਚੋਣਾਂ ਦੇ ਸੰਬੰਧ ‘ਚ 4 ਅਕਤੂਬਰ ਦਿਨ ਐਤਵਾਰ ਨੂੰ ਸਮਰਾਲਾ ਦੇ ਮਹਾਰਾਜਾ ਪੈਲੇਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਫ਼ਰੀਦਕੋਟ ਜੇਲ੍ਹ ‘ਚ ਬੰਦ ਵਿਧਾਨ ਸਭਾ ਹਲਕਾ ਸਮਰਾਲਾ ਨਾਲ ਸੰਬੰਧਿਤ ਨੌਜਵਾਨ ਈਸ਼ਵਰ ਸਿੰਘ ਮਾਨੂੰਪੁਰ ਨੂੰ ਇਲਾਕਾ ਨਿਵਾਸੀਆਂ ਵਲੋਂ ਟਿਕਟ ਦੇਣ ਦੀ ਮੰਗ ਰੱਖੀ ਗਈ ਹੈ।

Ad Position 21
No active advertisement
ਅਜੀਤ ਡੈਸਕ 03-10-2026
ਮਾਛੀਵਾੜਾ ਸਾਹਿਬ, 2 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਵਲੋਂ ਵਿਧਾਨ ਸਭਾ ਹਲਕਾ ਸਮਰਾਲਾ ‘ਚ ਮੀਟਿੰਗਾਂ ਦਾ ਦੌਰ ਜਾਰੀ ਹੈ। ਮਾਛੀਵਾੜਾ ਸਾਹਿਬ ਤੋਂ ਵਾਰਿਸ ਪੰਜਾਬ ਜਥੇਬੰਦੀ ਦੇ ਸਰਗਰਮ ਮੈਂਬਰ ਬਲਵੀਰ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਨਾਲ ਸੰਬੰਧਿਤ 2027 ਦੀਆਂ ਚੋਣਾਂ ਦੇ ਸੰਬੰਧ ‘ਚ 4 ਅਕਤੂਬਰ ਦਿਨ ਐਤਵਾਰ ਨੂੰ ਸਮਰਾਲਾ ਦੇ ਮਹਾਰਾਜਾ ਪੈਲੇਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਵਿਚ ਫ਼ਰੀਦਕੋਟ ਜੇਲ੍ਹ ‘ਚ ਬੰਦ ਵਿਧਾਨ ਸਭਾ ਹਲਕਾ ਸਮਰਾਲਾ ਨਾਲ ਸੰਬੰਧਿਤ ਨੌਜਵਾਨ ਈਸ਼ਵਰ ਸਿੰਘ ਮਾਨੂੰਪੁਰ ਨੂੰ ਇਲਾਕਾ ਨਿਵਾਸੀਆਂ ਵਲੋਂ ਟਿਕਟ ਦੇਣ ਦੀ ਮੰਗ ਰੱਖੀ ਗਈ ਹੈ। ਇਸ ਰੈਲੀ ‘ਚ ਹਾਈ ਕਮਾਂਡ ਤੋਂ ਇਲਾਵਾ ਵਾਰਿਸ ਪੰਜਾਬ ਜਥੇਬੰਦੀ ਨਾਲ ਸੰਬੰਧਿਤ ਮਾਛੀਵਾੜਾ, ਸਮਰਾਲਾ ਇਲਾਕੇ ਦੇ ਪਿੰਡਾਂ ਦੇ ਵਿਚ ਸੱਦਾ ਪੱਤਰ ਭੇਜੇ ਜਾ ਰਹੇ ਹਨ। ਇਸੇ ਤਰ੍ਹਾਂ ਬੀਤੇ ਦਿਨੀਂ ਪਿੰਡ ਗੜ੍ਹੀ ਬੇਟ ਵਿਚ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਬਲਵੀਰ ਸਿੰਘ ਮਾਨ, ਸੁੱਖਾ ਮਾਨ, ਅਰਸ਼ਪ੍ਰੀਤ, ਜਗਰਾਜ ਸਿੰਘ ਜੱਗਾ, ਸਤਬੀਰ ਸਿੰਘ, ਗੁਰਲਵ ਨਾਗਰਾ, ਗਗਨ ਢਿੱਲੋਂ, ਮਾਨ ਰਾਏ ਰਾਈਆਂ, ਕੇਵਨ ਭਾਗਪੁਰੀ, ਮਨੀਸ਼ ਭਾਗਪੁਰ, ਕੈਰੀ ਰਾਜਗੜ੍ਹ ਤੇ ਹੋਰ ਨੌਜਵਾਨਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਮੀਟਿੰਗ ਦੌਰਾਨ 4 ਅਕਤੂਬਰ ਦੀ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਨੌਜਵਾਨਾਂ ਨੂੰ ਲਾਮਬੰਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੰਨੇ ਦੀ ਅੱਸੂ-ਕੱਤਕ ਬਿਜਾਈ ਸੰਬੰਧੀ ਨਾਹਰ ਸ਼ੂਗਰ ਮਿੱਲ ਵਲੋਂ ਉਕਸੀ ’ਚ ਮੀਟਿੰਗ ਅਗਲੀ ਖ਼ਬਰ ਚੇਅਰਮੈਨ ਬਾਲਿਓ ਵਲੋਂ ਫੋਕਲ ਪੁਆਇੰਟ ਮਹਿਦੂਦਾਂ ਦੀ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਸੂਰੁ
Ad Position 24