02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਗੁੱਡਅਰਥ ਸਿਆੜ ਸਕੂਲ ਖਿਡਾਰੀ ਨੇ ਰਾਜ ਪੱਧਰੀ ਬਾਕਸਿੰਗ ’ਚ ਚਾਂਦੀ ਦਾ ਤਗਮਾ ਜਿੱਤਿਆ

ਡੇਹਲੋਂ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਖਿਡਾਰੀਆਂ ਨੇ ਜਿੱਥੇ ਪਹਿਲਾਂ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ ਖੇਡਾਂ ਵਿਚ ਜਿੱਤਾਂ ਦਰਜ਼ ਕੀਤੀਆਂ, ਉੱਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ਵਿਚ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਹੋਣਹਾਰ ਖਿਡਾਰੀ ਜਸਨੂਰ ਸਿੰਘ ਨੇ ਅੰਡਰ-14 ਬਾਕਸਿੰਗ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਦਰਜ ਕੀਤਾ। ਜਸਨੂਰ ਸਿੰਘ ਦੀ ਇਸ ਪ੍ਰਾਪਤੀ ਨਾਲ ਜਿੱਥੇ ਉਸ ਦੇ ਮਾਤਾ-ਪਿਤਾ ਨੂੰ ਮਾਣ ਹੈ, ਉੱਥੇ ਹੀ ਉਸ ਨੇ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦਾ ਨਾਮ ਵੀ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ।

Ad Position 21
No active advertisement
ਗੁੱਡਅਰਥ ਸਕੂਲ ਸਿਆੜ ਵਲੋਂ ਰਾਜ ਪੱਧਰੀ ਕਿੱਕ ਬਾਕਸਿੰਗ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜੇਤੂ ਜਸਨੂਰ ਸਿੰਘ। ਅਜੀਤ ਤਸਵੀਰ 02-10-2026
ਡੇਹਲੋਂ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਖਿਡਾਰੀਆਂ ਨੇ ਜਿੱਥੇ ਪਹਿਲਾਂ ਹੋਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ ਖੇਡਾਂ ਵਿਚ ਜਿੱਤਾਂ ਦਰਜ਼ ਕੀਤੀਆਂ, ਉੱਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਗਈਆਂ ਰਾਜ ਪੱਧਰੀ ਖੇਡਾਂ ਵਿਚ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ ਹੋਣਹਾਰ ਖਿਡਾਰੀ ਜਸਨੂਰ ਸਿੰਘ ਨੇ ਅੰਡਰ-14 ਬਾਕਸਿੰਗ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਦਰਜ ਕੀਤਾ। ਜਸਨੂਰ ਸਿੰਘ ਦੀ ਇਸ ਪ੍ਰਾਪਤੀ ਨਾਲ ਜਿੱਥੇ ਉਸ ਦੇ ਮਾਤਾ-ਪਿਤਾ ਨੂੰ ਮਾਣ ਹੈ, ਉੱਥੇ ਹੀ ਉਸ ਨੇ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦਾ ਨਾਮ ਵੀ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ। ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਗੋਮੀ, ਪ੍ਰਦੀਪ ਸੇਠੀ ਅਤੇ ਪ੍ਰਿੰਸੀਪਲ ਨਵੀਨ ਬਾਂਸਲ ਨੇ ਜਸਨੂਰ ਸਿੰਘ ਨੂੰ ਮਾਣਮੱਤੀ ਜਿੱਤ ਲਈ ਮੁਬਾਰਕਬਾਦ ਦਿੱਤੀ ਅਤੇ ਸਕੂਲ ਦੇ ਖੇਡ ਵਿਭਾਗ ਡੀ. ਪੀ. ਜਸਵੰਤ ਸਿੰਘ ਪੰਨੂ, ਡੀ. ਪੀ. ਗੁਰਪ੍ਰੀਤ ਕੌਰ, ਡੀ. ਪੀ. ਮਨਪ੍ਰੀਤ ਕੌਰ ਅਤੇ ਡੀ. ਪੀ. ਵਰਿੰਦਰ ਸਿੰਘ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬੀਬੀ ਮਨਜੀਤ ਕੌਰ ਮਾਦਪੁਰ ਨੇ ਕੀਤੀ ਲੋੜਵੰਦ ਵਿਦਿਆਰਥੀਆਂ ਦੀ ਮਦਦ ਅਗਲੀ ਖ਼ਬਰ ਸਰਦਾਰ ਏਡ ਵੈਲਫੇਅਰ ਸੁਸਾਇਟੀ ਭੌਰਲਾ ਵਲੋਂ ਤੀਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ 4 ਨੂੰ
Ad Position 24