02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਵੱਖ-ਵੱਖ ਰੰਗਾਂ ਦੇ ਸੁਮੇਲ ਨਾਲ ਮੁਕਾਬਲੇ ਕਰਵਾਏ

ਡੇਹਲੋਂ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਡੇਹਲੋਂ ਸੀ-ਵੰਨ ਰੈਸਟੋਰੈਂਟ ਵਿਖੇ ਬਲਾਕ ਕਾਂਗਰਸ ਕਮੇਟੀ ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਸਹਿ-ਪ੍ਰਭਾਰੀ ਰਵਿੰਦਰ ਡਾਲਵੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਕੌਂਸਲਰ ਹਰਕਰਨਦੀਪ ਸਿੰਘ ਵੈਦ ਨੇ ਵਿਸ਼ੇਸ਼ ਕਰ ਕੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਰਵਿੰਦਰ ਡਾਲਵੀ ਨੇ ਬਲਾਕ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਸਰਕਾਰ ਵਲੋਂ ਚਲਾਏ ਜਾ ਰਹੇ ਐੱਸ.

Ad Position 21
No active advertisement
ਅਜੀਤ ਡੈਸਕ 02-10-2026
ਡੇਹਲੋਂ, 1 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਡੇਹਲੋਂ ਸੀ-ਵੰਨ ਰੈਸਟੋਰੈਂਟ ਵਿਖੇ ਬਲਾਕ ਕਾਂਗਰਸ ਕਮੇਟੀ ਦੀ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੇ ਸਹਿ-ਪ੍ਰਭਾਰੀ ਰਵਿੰਦਰ ਡਾਲਵੀ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਕੌਂਸਲਰ ਹਰਕਰਨਦੀਪ ਸਿੰਘ ਵੈਦ ਨੇ ਵਿਸ਼ੇਸ਼ ਕਰ ਕੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਰਵਿੰਦਰ ਡਾਲਵੀ ਨੇ ਬਲਾਕ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਸਰਕਾਰ ਵਲੋਂ ਚਲਾਏ ਜਾ ਰਹੇ ਐੱਸ. ਆਈ. ਆਰ. ਸੰਬੰਧੀ ਪਾਰਟੀ ਵਲੋਂ ਲਗਾਏ ਗਏ ਬੀ. ਐੱਲ. ਏ-2 ਦੇ ਕੰਮਾਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ। ਇਸ ਸਮੇਂ ਰਵਿੰਦਰ ਡਾਲਵੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਰੇਕ ਅਹੁਦੇਦਾਰ ਅਤੇ ਵਰਕਰ ਦੀ ਮਿਹਨਤ ਹੀ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ, ਜਿਸ ਸਦਕਾ ਪਾਰਟੀ ਬੂਥ ਪੱਧਰ ਤੱਕ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਵੋਟਰ ਸੂਚੀਆਂ ਦੀ ਸੁਧਾਈ ਵਰਗੇ ਅਹਿਮ ਕੰਮਾਂ ਵਿਚ ਕਾਂਗਰਸੀ ਵਰਕਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਆਮ ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਹੈ ਅਤੇ ਸਾਡਾ ਮੁੱਖ ਮਕਸਦ ਪਾਰਟੀ ਦੇ ਸੁਨੇਹੇ ਅਤੇ ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਹਰ ਘਰ-ਘਰ ਤੱਕ ਪਹੁੰਚਾਉਣਾ ਹੈ। ਸੂਬੇ ਦੇ ਸਹਿ-ਪ੍ਰਭਾਰੀ ਡਾਲਵੀ ਨੇ ਅਪੀਲ ਕੀਤੀ ਕਿ ਸਾਰੇ ਅਹੁਦੇਦਾਰ ਆਪਸੀ ਤਾਲਮੇਲ ਵਧਾ ਕੇ ਬੂਥ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਐੱਸ. ਆਈ. ਆਰ. ਸੰਬੰਧੀ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕਰਵਾਉਣ ਲਈ ਕੰਮ ਕਰਦੇ ਰਹਿਣ। ਡਾਲਵੀ ਨੇ ਭਰੋਸਾ ਪ੍ਰਗਟਾਇਆ ਕਿ ਵਰਕਰਾਂ ਦੀ ਦਿਨ-ਰਾਤ ਦੀ ਮਿਹਨਤ ਨਾਲ ਪਾਰਟੀ ਆਉਣ ਵਾਲੇ ਸਮੇਂ ਵਿਚ ਹੋਰ ਵੀ ਬੁਲੰਦੀਆਂ ‘ਤੇ ਪਹੁੰਚੇਗੀ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਅਤੇ ਹਲਕਾ ਗਿੱਲ ਇੰਚਾਰਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਵਲੋਂ ਉਨ੍ਹਾਂ ਦੇ ਸਪੁੱਤਰ ਹਰਕਰਨਦੀਪ ਸਿੰਘ ਵੈਦ ਨੇ ਸਹਿ-ਪ੍ਰਭਾਰੀ ਰਵਿੰਦਰ ਡਾਲਵੀ ਸਮੇਤ ਬਲਾਕ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕੇ ਵਿਚ ਪਾਰਟੀ ਨੂੰ ਹੋਰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸਮੂਹ ਵਰਕਰ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਐੱਸ. ਆਈ. ਆਰ. ਸਮੇਤ ਪਾਰਟੀ ਵਲੋਂ ਸੌਂਪੀ ਹਰ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ। ਇਸ ਸਮੇਂ ਬਲਾਕ ਕਾਂਗਰਸ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਸਾਬਕਾ ਚੇਅਰਮੈਨ ਰਣਜੀਤ ਸਿੰਘ ਮਾਂਗਟ, ਸਾਬਕਾ ਪ੍ਰਧਾਨ ਗੁਰਮੀਤ ਸਿੰਘ ਜਿੱਪੀ ਮਾਜਰੀ, ਹਿਰਦੇਪਾਲ ਸਿੰਘ ਢੀਂਡਸਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਬੀਬੀ ਕਿਰਨਦੀਪ ਕੌਰ ਗਰੇਵਾਲ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਬੀਬੀ ਸੁਖਦੀਪ ਕੌਰ ਹਲਕਾ ਕੋਆਰਡੀਨੇਟਰ, ਹਲਕਾ ਗਿੱਲ ਯੂਥ ਵਿੰਗ ਪ੍ਰਧਾਨ ਹਰਜੋਤ ਸਿੰਘ ਗਰੇਵਾਲ, ਬਲਾਕ ਪ੍ਰਧਾਨ ਗੁਰਜਗਦੀਪ ਸਿੰਘ ਲਾਲੀ ਲਲਤੋਂ, ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀਆਂ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮ੍ਹਾ, ਸਾਬਕਾ ਸੰਮਤੀ ਮੈਂਬਰ ਦਵਿੰਦਰ ਸਿੰਘ ਗਿੱਲ, ਮੀਡੀਆ ਇੰਚਾਰਜ ਪਰਮਿੰਦਰ ਸਿੰਘ ਗਾਬੀ ਪੋਹੀੜ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਗੁਰਪ੍ਰੀਤ ਸਿੰਘ ਚਹਿਲ, ਗਗਨਦੀਪ ਸਿੰਘ ਗੁਰਮ ਵਾਈਸ ਪ੍ਰਧਾਨ ਯੂਥ ਕਾਂਗਰਸ, ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਨਿੰਦਾ ਰਣੀਆਂ, ਹਰਵਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨਾ ਕੈਂਡ, ਸਰਪੰਚ ਦਿਲਾਵਰ ਭੱਟੀ, ਰਣਜੀਤ ਸਿੰਘ ਚੁੱਪਕੀ, ਮਨਦੀਪ ਸਿੰਘ ਰਾਣਾ ਗੋਪਾਲਪੁਰ, ਮਨਦੀਪ ਸਿੰਘ ਰੰਗੀ ਗੋਪਾਲਪੁਰ, ਰਾਣਾ ਪੱਦੀ, ਅਵਤਾਰ ਸਿੰਘ ਗਰੇਵਾਲ, ਗੁਰਦੀਪ ਸਿੰਘ ਗਰੇਵਾਲ ਕਿਲ੍ਹਾ ਰਾਏਪੁਰ, ਜਗਦੀਪ ਸਿੰਘ ਗਰੇਵਾਲ, ਮਨਸੁਖਬੀਰ ਸਿੰਘ ਸੀਲੋਂ, ਸਰਪੰਚ ਹਰਮੀਤ ਸਿੰਘ ਖੱਟੜਾ, ਨਛੱਤਰ ਸਿੰਘ ਖੱਟੜਾ, ਪਰਮਜੀਤ ਸਿੰਘ ਪੰਮਾ ਜੱਸੋਵਾਲ, ਹਰਵਿੰਦਰ ਸਿੰਘ ਸੀ. ਓ. ਧਰੌੜ, ਸਰਪੰਚ ਨਿਸ਼ਾਨ ਸਿੰਘ ਨੱਤ, ਜੀਵਨ ਸਿੰਘ ਭੁੱਟਾ, ਪਿਆਰਾ ਸਿੰਘ ਭੁੱਟਾ, ਪ੍ਰਿੰਸ ਸੀਲੋਂ, ਸਿਕੰਦਰ ਸਿੰਘ ਰੰਗੀ, ਟਹਿਲ ਸਿੰਘ, ਸਾਬਕਾ ਚੇਅਰਮੈਨ ਸੁਖਦੇਵ ਸਿੰਘ, ਸਾਬਕਾ ਸਰਪੰਚ ਓਮ ਪ੍ਰਕਾਸ਼ ਮਨਸੂਰਾਂ, ਸਾਬਕਾ ਸਰਪੰਚ ਬਲਜਿੰਦਰ ਸਿੰਘ ਜਰਖੜ, ਸੁਖਦੀਪ ਸਿੰਘ ਰਾਜੂ ਲਲਤੋਂ, ਜਗਵਿੰਦਰ ਸਿੰਘ ਬਿੱਟੂ ਲਲਤੋਂ, ਸਾਬਕਾ ਸਰਪੰਚ ਬਲਰਾਜ ਸਿੰਘ ਗੁਰਮ, ਮਾਨ ਸਿੰਘ ਦਿਉਲ ਗੁਰਮ, ਸਵਰਨ ਸਿੰਘ ਗੁਰਮ, ਦਵਿੰਦਰ ਸਿੰਘ ਲਲਤੋਂ, ਬਲਾਕ ਪ੍ਰਧਾਨ ਸਨੀ ਦੁੱਗਰੀ, ਸਤਨਾਮ ਸਿੰਘ ਸਾਬਕਾ ਸਰਪੰਚ, ਲਾਲ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਸਰਪੰਚ, ਪ੍ਰਿੰਸ ਧਾਲੀਵਾਲ ਸੋਸ਼ਲ ਮੀਡੀਆ ਇੰਚਾਰਜ, ਸੁਮਨਦੀਪ ਸਿੰਘ ਲਹਿਰਾ, ਬਲਾਕ ਪ੍ਰਧਾਨ ਬਲਜੋਤ ਸਿੰਘ ਢੋਡੇ ਸਮੇਤ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਰੀਜਾਂ ਦੇ ਖੂਨ ਦੇ ਗਾੜ੍ਹੇਪਣ ਦਾ ਟੈਸਟ ਕਰਵਾਇਆ ਜਾਵੇਗਾ ਮੁਫ਼ਤ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਪੁਲਿਸ ਸੇਵਾਵਾਂ ਸੰਬੰਧੀ ਜਾਗਰੂਕ ਕਰਵਾਇਆ
Ad Position 24