01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਮਿੱਲ ਦੇ ਆਮ ਇਜਲਾਸ ’ਚ ਕਿਸਾਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ- ਜਟਾਣਾ

ਕੁਹਾੜਾ, 30 ਸਤੰਬਰ (ਸੰਦੀਪ ਸਿੰਘ ਕੁਹਾੜਾ)-ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵਲੋਂ ਕਰਵਾਏ ਗਏ ਆਮ ਇਜਲਾਸ ਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਮਿੱਲ ਨਾਲ ਸੰਬੰਧਿਤ ਗੰਨਾ ਕਾਸ਼ਤਕਾਰ ਕਿਸਾਨ ਆਗੂ ਕਸ਼ਮੀਰਾ ਸਿੰਘ ਜਟਾਣਾ ਨੇ ਵਿਰੋਧ ਕਰਦਿਆਂ ਕਿਹਾ ਕਿ ਅੱਜ ਦਾ ਆਮ ਇਜਲਾਸ ਆਮ ਇਜਲਾਸ ਦੀ ਬਜਾਏ ‘ਸਰਕਾਰੀ ਇਜਲਾਸ’ ਬਣ ਕੇ ਰਹਿ ਗਿਆ, ਕਿਉਂਕਿ ਕਈ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਆਮ ਇਜਲਾਸ ਵਿਚ ਸ਼ਾਮਲ ਹੋ ਕੇ ਮਿੱਲ ਨਾਲ ਸਬੰਧਿਤ ਮਸਲੇ ਉਠਾਉਣਾ ਚਾਹੁੰਦੇ ਸਨ, ਪਰ ਕਿਸੇ ਕਿਸਾਨ ਦੀ ਗੱਲ ਨਹੀਂ ਸੁਣੀ ਗਈ।

Ad Position 21
No active advertisement
ਅਜੀਤ ਡੈਸਕ 01-10-2026
ਕੁਹਾੜਾ, 30 ਸਤੰਬਰ (ਸੰਦੀਪ ਸਿੰਘ ਕੁਹਾੜਾ)-ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵਲੋਂ ਕਰਵਾਏ ਗਏ ਆਮ ਇਜਲਾਸ ਦਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਮਿੱਲ ਨਾਲ ਸੰਬੰਧਿਤ ਗੰਨਾ ਕਾਸ਼ਤਕਾਰ ਕਿਸਾਨ ਆਗੂ ਕਸ਼ਮੀਰਾ ਸਿੰਘ ਜਟਾਣਾ ਨੇ ਵਿਰੋਧ ਕਰਦਿਆਂ ਕਿਹਾ ਕਿ ਅੱਜ ਦਾ ਆਮ ਇਜਲਾਸ ਆਮ ਇਜਲਾਸ ਦੀ ਬਜਾਏ ‘ਸਰਕਾਰੀ ਇਜਲਾਸ’ ਬਣ ਕੇ ਰਹਿ ਗਿਆ, ਕਿਉਂਕਿ ਕਈ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਆਮ ਇਜਲਾਸ ਵਿਚ ਸ਼ਾਮਲ ਹੋ ਕੇ ਮਿੱਲ ਨਾਲ ਸਬੰਧਿਤ ਮਸਲੇ ਉਠਾਉਣਾ ਚਾਹੁੰਦੇ ਸਨ, ਪਰ ਕਿਸੇ ਕਿਸਾਨ ਦੀ ਗੱਲ ਨਹੀਂ ਸੁਣੀ ਗਈ। ਜਟਾਣਾ ਨੇ ਕਿਹਾ ਕਿ ਇੱਕ ਸਮਾਂ ਸੀ, ਜਦੋਂ ਮਿੱਲ ਵਿਚ ਸੈਂਕੜੇ ਪੱਕੇ ਮੁਲਾਜ਼ਮ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਬਿਹਤਰ ਤਨਖ਼ਾਹਾਂ ਮਿਲਦੀਆਂ ਸਨ। ਜਦਕਿ ਹੁਣ ਘੱਟ ਤਨਖ਼ਾਹਾਂ ‘ਤੇ ਠੇਕਾ ਪ੍ਰਣਾਲੀ ਤਹਿਤ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੁਲਾਜ਼ਮ ਅੱਠ ਘੰਟੇ ਦੀ ਡਿਊਟੀ ਕਰਦੇ ਸਨ, ਜਦਕਿ ਹੁਣ 12 ਘੰਟੇ ਤੱਕ ਕੰਮ ਲੈਣ ਦੇ ਬਾਵਜੂਦ ਮਿੱਲ ਘਾਟੇ ਵੱਲ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਖੰਡ ਮਿੱਲ ਵਲੋਂ ਕਿਸਾਨਾਂ ਨੂੰ ਯੂਰੀਆ, ਕੀਟਨਾਸ਼ਕ ਦਵਾਈਆਂ ਤੋਂ ਇਲਾਵਾ ਗੰਨੇ ਦੀ ਬਿਜਾਈ ਸਮੇਂ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਸੀ, ਪਰ ਹੁਣ ਅਜਿਹੀਆਂ ਸਹੂਲਤਾਂ ਵਿਚ ਕਮੀ ਆਈ ਹੈ। ਉਨ੍ਹਾਂ ਮਿੱਲ ਦੀ ਕਾਰਗੁਜ਼ਾਰੀ ਅਤੇ ਕਿਸਾਨਾਂ ਨਾਲ ਸਬੰਧਿਤ ਮਸਲਿਆਂ ‘ਤੇ ਵਿਚਾਰ-ਵਟਾਂਦਰੇ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬਲਦੇਵ ਸਿੰਘ ਉੱਚਾ ਜਟਾਣਾ, ਗੁਰਮੀਤ ਸਿੰਘ ਅਮਰਗੜ੍ਹ, ਹਰਜਿੰਦਰ ਸਿੰਘ, ਲਖਬੀਰ ਸਿੰਘ ਯੂਥ ਪ੍ਰਧਾਨ, ਪ੍ਰਿਤਪਾਲ ਸਿੰਘ ਲਖਨਪੁਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਸ਼ੂ ਡੇਅਰੀਆਂ ਸ਼ਹਿਰ ਤੋਂ ਬਾਹਰ ਕੱਢਣ ਬਾਰੇ ਹਲਫਨਾਮਾ ਦਾਖ਼਼ਲ ਕਰੇ ਨਗਰ ਕੌਂਸਲ- ਹਾਈ ਕੋਰਟ ਵਿਦਿਆਰਥੀਆਂ ਨੇ ਦੋ ਰੋਜ਼ਾ ਟ... ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ’ਚ ਸੋਹਣ ਸਿੰਘ ਢੋਲਣਵਾਲ ਵਲੋਂ ਸਾਥੀਆਂ ਸਮੇਤ ਸ਼ਮੂਲੀਅਤ
Ad Position 24