25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦੀ ਤੌਹੀਨ ਕਰਨ ਤੋਂ ਬਾਜ਼ ਆਵੇ ਗਿਆਸਪੁਰਾ-ਅਵਤਾਰ ਸਿੰਘ ਧਮੋਟ

ਦੋਰਾਹਾ, 25 ਸਤੰਬਰ (ਪੱਤਰ ਪ੍ਰੇਰਕ)-ਪਿਛਲੇ ਦਿਨੀਂ ਇਕ ਐੱਸ. ਜੀ.

Ad Position 21
No active advertisement
ਟਕਸਾਲੀ ਅਕਾਲੀ ਆਗੂ ਅਵਤਾਰ ਸਿੰਘ ਧਮੋਟ। 26-09-2026
ਦੋਰਾਹਾ, 25 ਸਤੰਬਰ (ਪੱਤਰ ਪ੍ਰੇਰਕ)-ਪਿਛਲੇ ਦਿਨੀਂ ਇਕ ਐੱਸ. ਜੀ. ਪੀ. ਸੀ. ਮੈਂਬਰ ਉੱਪਰ ਇਕ ਔਰਤ ਵਲੋਂ ਲਗਾਏ ਗਏ ਦੋਸ਼ਾਂ ਬਾਰੇ ਜਥੇਦਾਰ ਸ਼੍ਰੀ ਅਕਾਲ ਤਖਤ ਵਲੋਂ ਸਿੱਖ ਸੰਗਤ ਦੇ ਨਾਂ ਜਾਰੀ ਆਦੇਸ਼ ਸਮੇਂ ਸਿਰ ਲਿਆ ਸ਼ਲਾਘਾਯੋਗ ਫ਼ੈਸਲਾ ਹੈ, ਜੋ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ਼ ਜੁੜਿਆ ਸੰਵੇਦਨਸ਼ੀਲ ਮੁੱਦਾ ਹੈ। ਭਾਵੇਂ ਇਹ ਨਿਰੋਲ ਧਾਰਮਿਕ ਮਾਮਲਾ ਹੈ। ਪਰ ਸਮਾਜ ਅਤੇ ਕਾਨੂੰਨ ਨੂੰ ਵੀ ਇਸ ਦਾ ਰਿਣੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਰਾਹੀਂ ਸਾਜਿਸ਼ਘਾੜਿਆਂ ਅਤੇ ਸਾਜ਼ਿਸ਼ ਨੂੰ ਅੰਜਾਮ ਤੱਕ ਪਹੁੰਚਾਉਣ ਵਾਲਿਆਂ ਖ਼ਿਲਾਫ਼ ਡੂੰਘੀ ਜਾਂਚ ਪੜਤਾਲ ਲਈ ਰਾਹ ਸਾਫ਼ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼ਰੋਮਣੀ ਅਕਾਲੀ ਦਲ ਕੌਮੀ ਸੰਯੁਕਤ ਸਕੱਤਰ ਅਵਤਾਰ ਸਿੰਘ ਧਮੋਟ ਨੇ ਹਲਕਾ ਪਾਇਲ ਦੇ ਵਿਧਾਇਕ ਗਿਆਸਪੁਰਾ ਨੂੰ ਨਸੀਹਤ ਦਿੱਤੀ ਕਿ ਸਿੱਖ ਕੌਮ ਦੀਆਂ ਸਰਵਉੱਚ ਮਾਣਮੱਤੀਆਂ ਸੰਸਥਾਵਾਂ ਖ਼ਿਲਾਫ਼ ਗਲਤ ਬਿਆਨਬਾਜ਼ੀ ਨਾ ਕਰਨ ਅਤੇ ਜਥੇਦਾਰ ਖਿਲਾਫ ਬੋਲਣ ਤੋਂ ਪ੍ਰਹੇਜ ਕਰਨ। ਇਸ ਸਮੇਂ ਉਨ੍ਹਾਂ ਨਾਲ ਬਲਦੇਵ ਸਿੰਘ ਝੱਜ, ਇੰਸਪੈਕਟਰ ਚਰਨ ਸਿੰਘ ਲੰਢ੍ਹਾ, ਜਤਿੰਦਰ ਸਿੰਘ ਨੀਟਾ ਰਾਮਪੁਰ, ਐਡਵੋਕੇਟ ਮਨਦੀਪ ਸਿੰਘ ਦੋਰਾਹਾ, ਸ਼ਹਿਰੀ ਸਰਕਲ ਜਥੇਦਾਰ ਸਰਬਜੀਤ ਸਿੰਘ ਸੇਠੀ ਦੋਰਾਹਾ, ਸੁਰਿੰਦਰ ਸਿੰਘ ਸ਼ਾਹਪੁਰ ਤੇ ਰੁਪਿੰਦਰਪਾਲ ਸਿੰਘ ਬੇਗੋਵਾਲ ਦੋਵੇਂ ਜਨਰਲ ਕੌਂਸਲ ਮੈਂਬਰ,ਪ੍ਰਿਤਪਾਲ ਸਿੰਘ ਝੱਜ ਬੁਆਣੀ, ਨੰਬਰਦਾਰ ਬਲਜਿੰਦਰ ਸਿੰਘ ਬੁਆਣੀ ਅਤੇ ਗੁਰਜੀਤ ਸਿੰਘ ਰਾਜਗੜ੍ਹ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੱਚੇ ਕਾਮੇ ਪੱਕੇ ਕਰਵਾਉਣ ਲਈ ਜੰਗਲਾਤ ਕਾਮੇ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਚ 30 ਨੂੰ ਕਰਨਗੇ ਪ੍ਰਦਰਸ਼ਨ-ਅਮਰੀਕ ਸਿੰਘ ਅਗਲੀ ਖ਼ਬਰ ਛਪਾਰ ਪੰਥਕ ਕਾਨਫ਼ਰੰਸ ਲਈ ਹਲਕਾ ਗਿੱਲ ਦੇ ਵਰਕਰਾਂ ’ ਚ ਭਾਰੀ ਉਤਸ਼ਾਹ , ਵੱਡੇ ਕਾਫ਼ਲਿਆਂ ਨਾਲ ਛਪਾਰ ਪੁੱਜਣਗੇ ਲੋਕ - ਸ਼ਿਵਾਲਿ...
Ad Position 24