ਦੁਸਹਿਰੇ ਦਾ ਤਿਉਹਾਰ ਸਾਹਨੇਵਾਲ ਕਸਬੇ ’ਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ-ਬੀ ਕੇ ਅਨੇਜਾ/ਓਮ ਪ੍ਰਕਾਸ਼ ਗੋਇਲ
ਸਾਹਨੇਵਾਲ, 13 ਸਤੰਬਰ (ਹਨੀ ਚਾਠਲੀ)-ਦੁਸ਼ਹਿਰੇ ਦਾ ਤਿਉਹਾਰ 20 ਅਕਤੂਬਰ ਨੂੰ ਸਾਹਨੇਵਾਲ ਕਸਬੇ ’ਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਬੀ.
ਸਾਹਨੇਵਾਲ, 13 ਸਤੰਬਰ (ਹਨੀ ਚਾਠਲੀ)-ਦੁਸ਼ਹਿਰੇ ਦਾ ਤਿਉਹਾਰ 20 ਅਕਤੂਬਰ ਨੂੰ ਸਾਹਨੇਵਾਲ ਕਸਬੇ ’ਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਬੀ. ਕੇ. ਅਨੇਜਾ ਅਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਦੁਸ਼ਹਿਰੇ ਦਾ ਤਿਉਹਾਰ ਮਨਾਉਣ ਸਬੰਧੀ ਹੋਈ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਇਸ ਦੀ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਬੀ.ਕੇ.ਅਨੇਜਾ ਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਦੱਸਿਆ ਕਿ ਮੇਘਨਾਥ, ਕੁੰਭਕਰਨ ਤੇ ਰਾਵਣ ਦੇ ਬਣਾਏ ਗਏ ਪੁਤਲੇ ਦੇਖਣਯੋਗ ਹੋਣਗੇ। ਇਸ ਤੋ ਇਲਾਵਾ ਸ਼੍ਰੀ ਰਾਮਚੰਦਰ, ਸੀਤਾ-ਮਾਤਾ, ਲਛਮਣ ਅਤੇ ਭਗਵਾਨ ਹਨੂੰਮਾਨ ਜੀ ਦੀਆਂ ਸੁੰਦਰ ਝਾਕੀਆਂ ਵੀ ਸਜਾਈਆਂ ਜਾਣਗੀਆਂ । ਮੀਟਿੰਗ ਦੌਰਾਨ ਦੁਸਹਿਰਾ ਕਮੇਟੀ ਦੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਦੁਸਹਿਰਾ ਕਮੇਟੀ ਦੀ ਹੋਈ ਮੀਟਿੰਗ ਚ ਸਟੇਜ ਸੈਕਟਰੀ ਦੀ ਭੂਮਿਕਾ ਅਰੁਣ ਬਠਲਾ ਵੱਲੋ ਨਿਭਾਈ ਗਈ। ਇਸ ਮੌਕੇ ਸਾਹਨੇਵਾਲ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਮਾਂਗਟ, ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ, ਚੰਚਲ ਮਿਨਹਾਸ, ਅਜਮੇਰ ਸਿੰਘ ਧਾਲੀਵਾਲ ਜ਼ਿਲਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਲੁਧਿਆਣਾ, ਅਰੁਣ ਬਠਲਾ, ਜ਼ਿਲ੍ਹਾ ਪ੍ਰਧਾਨ ਲਾਲੀ ਹਰਾ, ਮਨੁ ਮਲਿਕ, ਬੱਬੂ ਬਿਰਦੀ, ਦੀਪਕ ਦੀਨੂੰ, ਧਰਮਿੰਦਰ ਕੁਮਾਰ ਕਾਲੀ, ਪੱਪੂ ਤਲਵਾੜਾ, ਬੱਬੂ ਖਾਲਸਾ, ਪ੍ਰਧਾਨ ਰਾਜਦੀਪ ਭਾਟੀਆ, ਪ੍ਰਧਾਨ ਅੰਮ੍ਰਿਤਪਾਲ ਸਿੰਘ, ਸਤਪਾਲ ਸੱਤਾ, ਅੰਕੁਸ਼ ਗੋਇਲ, ਮਣਧੀਰ ਧੀਰਾ, ਚੇਅਰਮੈਨ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।