08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਜਨਰਲ ਕੌਂਸਲ ਮੈਂਬਰਾਂ ਦਾ ਮਦਨੀਪੁਰ ’ਚ ਸਨਮਾਨ

ਮਲੌਦ, 7 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਵਿੱਚ ਹਲਕਾ ਪਾਇਲ ਤੋਂ ਨਵਨਿਯੁਕਤ ਮੈਂਬਰਾਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ, ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਕੌਮੀ ਸੀ ਮੀਤ ਪ੍ਰਧਾਨ ਇੰਜੀ ਜਗਦੇਵ ਸਿੰਘ ਬੋਪਾਰਾਏ ਅਤੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਜਰਨਲ ਕੌਂਸਲ ਮੈਂਬਰ ਕੁਲਦੀਪ ਸਿੰਘ ਉੱਚੀ ਦੌਦ, ਹਰਦੇਵ ਸਿੰਘ ਸਿਆੜ੍ਹ, ਹਰਪ੍ਰੀਤ ਸਿੰਘ ਰੋਣੀ, ਸੁਰਿੰਦਰ ਸਿੰਘ ਸ਼ਾਹਪੁਰ ਅਤੇ ਰੁਪਿੰਦਰ ਸਿੰਘ ਬੇਗੋਵਾਲ ਨੇ ਨਿਯੁਕਤੀ ਲਈ ਜਿੱਥੇ ਹਾਈਕਮਾਂਡ ਦਾ ਧੰਨਵਾਦ ਕੀਤਾ ਉਥੇ ਮਾਣ ਸਨਮਾਨ ਲਈ ਹਲਕਾ ਪਾਇਲ ਦੀ ਜੱਥੇਬੰਦੀ ਦਾ ਧੰਨਵਾਦ ਕਰਦਿਆਂ ਹਲਕਾ ਪਾਇਲ ’ਚ ਅਕਾਲੀ ਦਲ ਦੀ ਮਜ਼ਬੂਤੀ ਅਤੇ 2027 ਵਿੱਚ ਸ਼ਾਨਦਾਰ ਜਿੱਤ ਲਈ ਕੰਮ ਕਰਨ ਦਾ ਭਰੋਸਾ ਦਿਵਾਇਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਮਲੌਦ, 7 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਵਿੱਚ ਹਲਕਾ ਪਾਇਲ ਤੋਂ ਨਵਨਿਯੁਕਤ ਮੈਂਬਰਾਂ ਦਾ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ, ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਕੌਮੀ ਸੀ ਮੀਤ ਪ੍ਰਧਾਨ ਇੰਜੀ ਜਗਦੇਵ ਸਿੰਘ ਬੋਪਾਰਾਏ ਅਤੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਜਰਨਲ ਕੌਂਸਲ ਮੈਂਬਰ ਕੁਲਦੀਪ ਸਿੰਘ ਉੱਚੀ ਦੌਦ, ਹਰਦੇਵ ਸਿੰਘ ਸਿਆੜ੍ਹ, ਹਰਪ੍ਰੀਤ ਸਿੰਘ ਰੋਣੀ, ਸੁਰਿੰਦਰ ਸਿੰਘ ਸ਼ਾਹਪੁਰ ਅਤੇ ਰੁਪਿੰਦਰ ਸਿੰਘ ਬੇਗੋਵਾਲ ਨੇ ਨਿਯੁਕਤੀ ਲਈ ਜਿੱਥੇ ਹਾਈਕਮਾਂਡ ਦਾ ਧੰਨਵਾਦ ਕੀਤਾ ਉਥੇ ਮਾਣ ਸਨਮਾਨ ਲਈ ਹਲਕਾ ਪਾਇਲ ਦੀ ਜੱਥੇਬੰਦੀ ਦਾ ਧੰਨਵਾਦ ਕਰਦਿਆਂ ਹਲਕਾ ਪਾਇਲ ’ਚ ਅਕਾਲੀ ਦਲ ਦੀ ਮਜ਼ਬੂਤੀ ਅਤੇ 2027 ਵਿੱਚ ਸ਼ਾਨਦਾਰ ਜਿੱਤ ਲਈ ਕੰਮ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਜੱਥੇ. ਮਦਨੀਪੁਰ, ਇੰਜੀ ਬੋਪਾਰਾਏ ਅਤੇ ਜੱਥੇ. ਸਹਾਰਨ ਮਾਜਰਾ ਨੇ ਕਿਹਾ ਕਿ ਆਏ ਦਿਨ ਮਾਨ ਸਰਕਾਰ ਦੇ ਨਵੇਂ ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਲੋਕਾਂ ਦਾ ਬਦਲਾਅ ਵਾਲੀ ਸਰਕਾਰ ਤੋਂ ਪੂਰੀ ਤਰ੍ਹਾਂ ਭਰੋਸਾ ਉੱਠ ਚੁੱਕਾ ਹੈ। ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਇਹ ਲੁਟੇਰਿਆਂ ਦਾ ਟੋਲਾ ਪੰਜਾਬ ਨੂੰ ਲੁੱਟਣ ਲਈ ਆਇਆ ਹੈ ਜਦਕਿ ਪੰਜਾਬ ਦੀ ਅਸਲੀ ਖੁਸ਼ਹਾਲੀ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੀ ਸੰਭਵ ਹੈ। ਇਸ ਮੌਕੇ ਪੇ ਈ ਸੀ ਮੈਂਬਰ ਮਨਜੀਤ ਸਿੰਘ ਘੁਢਾਣੀ, ਸਰਕਲ ਪ੍ਰਧਾਨ ਜਗਜੀਤ ਸਿੰਘ ਦੌਲਤਪੁਰ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਜੱਲ੍ਹਾ, ਸਰਕਲ ਪ੍ਰਧਾਨ ਅਮਨਦੀਪ ਸਿੰਘ ਟੋਨਾ, ਕੌਮੀ ਜੱਥੇਬੰਧਕ ਸਕੱਤਰ ਅਵਤਾਰ ਸਿੰਘ ਧਮੋਟ, ਯੂਥ ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੌਦ, ਕਰਮਜੀਤ ਕੌਰ ਕੱਦੋਂ, ਜਸਪ੍ਰੀਤ ਕੌਰ ਅੜੈਚਾਂ, ਪਰਮਜੀਤ ਕੌਰ ਰਾਮਪੁਰ, ਰਾਏ ਸਿੰਘ ਸ਼ਾਹਪੁਰ, ਸੰਮਤੀ ਮੈਂਬਰ ਅਮਰੀਕ ਸਿੰਘ ਰੋਣੀ, ਜਤਿੰਦਰ ਸਿੰਘ ਰਾਮਪੁਰ, ਜਥੇ. ਜੋਰਾ ਸਿੰਘ ਸਹਾਰਨ ਮਾਜਰਾ, ਸ਼ਮਸ਼ੇਰ ਸਿੰਘ ਬੇਗੋਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ ਦਾ ਬੀ. ਸੀ. ਏ. ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ’ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
Ad Position 24