06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ’ਚ ਅਧਿਆਪਕ ਦਿਵਸ ਅਤੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ

ਦੋਰਾਹਾ, 5 ਸਤੰਬਰ (ਮਨਜੀਤ ਸਿੰਘ ਗਿੱਲ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ’ਚ ਅਧਿਆਪਕ ਦਿਵਸ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਅਧਿਆਪਕ ਦਿਵਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸੁੰਦਰ ਤੋਹਫੇ ਭੇਂਟ ਕੀਤੇ ਅਤੇ ਕੇਕ ਕੱਟ ਕੇ ਇਸ ਵਿਸ਼ੇਸ਼ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਦੋਰਾਹਾ, 5 ਸਤੰਬਰ (ਮਨਜੀਤ ਸਿੰਘ ਗਿੱਲ)-ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ’ਚ ਅਧਿਆਪਕ ਦਿਵਸ ਅਤੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੇ ਉਤਸ਼ਾਹ, ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਗਿਆ। ਅਧਿਆਪਕ ਦਿਵਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸੁੰਦਰ ਤੋਹਫੇ ਭੇਂਟ ਕੀਤੇ ਅਤੇ ਕੇਕ ਕੱਟ ਕੇ ਇਸ ਵਿਸ਼ੇਸ਼ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸੇ ਦੌਰਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਵਿਦਿਆਰਥੀਆਂ ਵਲੋਂ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਸਬੰਧਤ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਪ੍ਰੋਗਰਾਮ ਉਪਰੰਤ ਬੱਚਿਆਂ ਨੂੰ ਰੀਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਨੀਰਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਸ਼੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਸਾਡੇ ਜੀਵਨ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਸਿੱਖਿਆਵਾਂ ਸਾਨੂੰ ਸੱਚਾਈ, ਨੇਕੀ ਅਤੇ ਚੰਗੇ ਕਰਮਾਂ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਸਮੁੱਚਾ ਸਮਾਗਮ ਸਿੱਖਿਆ, ਸਭਿਆਚਾਰ ਅਤੇ ਖੁਸ਼ੀਆਂ ਦਾ ਸੁੰਦਰ ਸੁਮੇਲ ਬਣਿਆ। ਇਸ ਮੌਕੇ ’ਤੇ ਸੁਮਨ ਸ਼ਰਮਾ, ਕਮਲੇਸ਼ ਸ਼ਰਮਾ, ਪਰਮਿੰਦਰ ਪਾਲ ਸਿੰਘ, ਰਾਜੀਵ ਵੈਦ ਅਤੇ ਸਮੂਹ ਸਟਾਫ ਮੈਂਬਰ ਵੀ ਮੌਜੂਦ ਸਨ। 05 ਖੰਨਾ08 ਸ਼ਕਤੀ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅਤੇ ਅਧਿਆਪਕ ਦਿਵਸ ਮਨਾਉਂਦੇ ਵਿਦਿਆਰਥੀ। ਤਸਵੀਰ ਗਿੱਲ 05 ਖੰਨਾ09 ਸ਼ਕਤੀ ਸੀਨੀਅਰ ਸੈਕੰਡਰੀ ਸਕੂਲ ਦੋ ਰਾਹਾ ਵਿਖੇ ਅਧਿਆਪਕ ਤੇ ਮਨਾਉਂਦੇ ਅਧਿਆਪਕ ਤੇ ਵਿਦਿਆਰਥੀ। ਤਸਵੀਰ ਗਿੱ
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਭਾਜਪਾ ਆਗੂਆਂ ਨੇ ਵੱਖ-ਵੱਖ ਮੰਦਰਾਂ ਵਿਚ ਕੀਤੀ ਸ਼ਿਰਕਤ ਅਗਲੀ ਖ਼ਬਰ ਜਸਨੂਰ ਜੀਰਖ ਨੇ ਅੰਡਰ-14 ਬਾਕਸਿੰਗ ਵਿਚੋਂ ਪਹਿਲਾ ਸਥਾਨ ਹਸਿਲ ਕਰ ਕੇ ਸੋਨ ਤਗਮਾ ਜਿੱਤਿਆ
Ad Position 24