06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਲੌਦ ਸਕੂਲ (ਲੜਕੇ) ਵਿਖੇ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ ਅਧਿਆਪਕ ਵਲੋਂ ਦਿੱਤੇ ਗਿਆਨ ਸਦਕਾ ਬੱਚੇ ਮਾਪਿਆਂ ਦੇ ਸੁਪਨੇ ਸਾਕਾਰ ਕਰਨ ਦੇ ਸਮਰੱਥ ਬਣਦੇ ਹਨ- ਸਕੂਲ ਮੁਖੀ ਕੁਲਵਿੰਦਰ ਕੌਰ

ਮਲੌਦ , 5 ਸਤੰਬਰ ( ਸਹਾਰਨ ਮਾਜਰਾ )- ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ ( ਲੜਕੇ ) ਵਿਖੇ ਸਕੂਲ ਇੰਚਾਰਜ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ । ਛੇਵੀਂ ਤੇ 12 ਵੀਂ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੇ ਸਨਮਾਨ ਵਿੱਚ ਖੁਸ਼ੀ ਸਾਂਝੀ ਕੀਤੀ ਗਈ ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਮਲੌਦ , 5 ਸਤੰਬਰ ( ਸਹਾਰਨ ਮਾਜਰਾ )- ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ ( ਲੜਕੇ ) ਵਿਖੇ ਸਕੂਲ ਇੰਚਾਰਜ ਕੁਲਵਿੰਦਰ ਕੌਰ ਦੀ ਅਗਵਾਈ ਹੇਠ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ । ਛੇਵੀਂ ਤੇ 12 ਵੀਂ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੇ ਸਨਮਾਨ ਵਿੱਚ ਖੁਸ਼ੀ ਸਾਂਝੀ ਕੀਤੀ ਗਈ । 11 ਵੀ ਤੇ 12 ਵੀ ਆਰਟਸ , ਕਾਮਰਸ ਦੇ ਵਿਦਿਆਰਥੀਆਂ ਵਲੋਂ ਅਧਿਆਪਕਾਂ ਦੇ ਸਨਮਾਨ ਲਈ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਗਿਆ । ਸਕੂਲ ਇੰਚਾਰਜ ਕੁਲਵਿੰਦਰ ਕੌਰ ਵਲੋਂ ਸਮੁੱਚੇ ਸਟਾਫ਼ ਦੀ ਹਾਜ਼ਰੀ ਦੌਰਾਨ ਕੇਕ ਕੱਟਿਆ ਅਤੇ ਨੰਨ੍ਹੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਮੂੰਹ ਮਿੱਠਾ ਕਰਵਾਇਆ ਗਿਆ । ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਦੁਨੀਆਂ ਦੇ ਮਹਾਨ ਵਿਅਕਤੀਆਂ ਨੂੰ ਬੁਲੰਦੀਆਂ ’ ਤੇ ਪੁੱਜਦਾ ਕਰਨ ਦਾ ਮਾਣ ਕੇਵਲ ਇਕ ਅਧਿਆਪਕ ਦੇ ਹਿੱਸੇ ਹੀ ਆਇਆ ਹੈ । ਜਿਸ ਵਲੋਂ ਦਿੱਤੇ ਜਾਣ ਵਾਲੇ ਗਿਆਨ ਸਦਕਾ ਵਿਦਿਆਰਥੀ ਆਪਣੇ ਉੱਜਲੇ ਭਵਿੱਖ ਨੂੰ ਸਾਕਾਰ ਕਰਨ ਅਤੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਸਮਰੱਥ ਬਣਦਾ ਹੈ । ਉਨ੍ਹਾਂ ਪੇਂਡੂ ਖੇਤਰਾਂ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹੋਰ ਮਿਹਨਤ ਨਾਲ ਸਿੱਖਿਆ ਪ੍ਰਦਾਨ ਕਰਨ ਦਾ ਵਾਅਦਾ ਕੀਤਾ । ਉਨ੍ਹਾਂ ਕਿਹਾ ਕਿ ਸਕੂਲ ਮਿਹਨਤੀ ਸਟਾਫ਼ ਦੇ ਉੱਦਮ ਸਦਕਾ ਖੇਡਾਂ ਤੇ ਸਿੱਖਿਆ ਦੇ ਖੇਤਰ ਵਿਚ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ । ਇਸ ਮੌਕੇ ਸਕੂਲ ਮੁਖੀ ਕੁਲਵਿੰਦਰ ਕੌਰ ਵਲੋਂ ਸਮੂਹ ਸਟਾਫ਼ ਨੂੰ ਵਧੀਆ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਖੁਸ਼ੀ ਵਿਚ ਵਿਸ਼ੇਸ਼ ਤੌਰ ’ ਤੇ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਨੂੰ ਵੀ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਵਿਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਵਿਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ ਨਾਈਟਿੰਗੇਲ ਗਰੁੱਪ ਆਫ਼ ਕਾਲਜ ਨਾਰੰਗਵਾਲ ਵਿ...
Ad Position 24