04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਤਹਿਸੀਲ ਪਾਇਲ ਦੇ ਪੈਨਸ਼ਨਰਾਂ ਨੇ ਮਾਨ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਚਿੱਠੀਆਂ ਨੂੰ ਸਾੜਿਆ

ਪਾਇਲ, 3 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰਜ ਯੂਨੀਅਨ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ। ਇਸ ਸਮੇਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਬਦਲਾ ਲਊ ਪੱਤਰਾਂ ਦੀਆਂ ਕਾਪੀਆਂ ਸਾੜੀਆਂ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਪਾਇਲ, 3 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰਜ ਯੂਨੀਅਨ ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਸੇਵਾ ਮੁਕਤ ਪ੍ਰਿੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ। ਇਸ ਸਮੇਂ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਬਦਲਾ ਲਊ ਪੱਤਰਾਂ ਦੀਆਂ ਕਾਪੀਆਂ ਸਾੜੀਆਂ। ਮੁਲਾਜਮ ਆਗੂ ਸੁਖਚੈਨ ਸਿੰਘ ਖਹਿਰਾਂ ਦੀ ਬਦਲੇ ਦੀ ਭਾਵਨਾ ਨਾਲ ਕੀਤੀ ਬਦਲੀ ਦਾ ਜਬਰਦਸਤ ਵਿਰੋਧ ਕੀਤਾ ਗਿਆ। ਪੈਨਸ਼ਨਰ ਬਾਬਿਆਂ ਨੇ ਖਹਿਰਾਂ ਸਾਹਿਬ ਦੀ ਪਿੱਠ ਪੂਰਨ ਦਾ ਸੰਕਲਪ ਲਿਆ। ਵਿਰੋਧ ਕਰਨ ਲਈ ਉਹ ਆਪਣੇ ਖੂੰਡਿਆ ਦਾ ਸਹਾਰਾ ਲੈਕੇ ਮੀਟਿੰਗ ਵਿੱਚ ਹਾਜ਼ਰ ਹੋਏ। ਮੀਟਿੰਗ ਨੂੰ ਕੁਲਵੰਤ ਸਿੰਘ ਬੀਜਾ ਗੁਰਪ੍ਰੀਤ ਸਿੰਘ ਘਲੋਟੀ, ਚਰਨ ਸਿੰਘ ਲੰਢਾ, ਮਦਨ ਗੋਪਾਲ ਘੁਡਾਣੀ ਕਲ੍ਹਾ, ਨਿਰਭੈ ਸਿੰਘ ਜਰਗ, ਸੁਰਿੰਦਰ ਸਿੰਘ ਸ਼ਾਹਪੁਰ, ਮਲਕੀਤ ਸਿੰਘ ਘਲੋਟੀ, ਰਣਜੀਤ ਸਿੰਘ ਮਕਸੂਦੜਾ, ਪਰਮਜੀਤ ਸਿੰਘ ਸਿਹੌੜਾ ਨੇ ਸੰਬੋਧਨ ਕੀਤਾ। ਸਾਰੇ ਬੁਲਾਰਿਆਂ ਨੇ ਹਾਈ ਕੋਰਟ ਦੇ ਡੀ.ਏ. ਸਬੰਧੀ ਦਿੱਤੇ ਫੈਸਲੇ ਨੂੰ ਲਾਗੂ ਨਾ ਕਰਨ, ਮੁਲਾਜਮ ਵਿਰੋਧੀ ਪੱਤਰ ਜਾਰੀ ਕਰਨ ਦੀ ਇੱਕ ਅਵਾਜ ਵਿੱਚ ਅਲੋਚਨਾ ਕੀਤੀ। ਅੱਗੇ ਕਿਹਾ ਕਿ ਜੇਕਰ ਮੁਲਾਜਮਾਂ ਅਤੇ ਪੈਨਸ਼ਨਰਜ਼ ਵਿਰੁਧ ਇਸ ਤਰ੍ਹਾਂ ਹੀ ਸਰਕਾਰ ਦਾ ਵਤੀਰਾ ਰਿਹਾ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਦਾ ਸਖਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜਮ ਵਿਰੋਧੀ ਚਿੱਠੀਆਂ ਨੂੰ ਵਾਪਿਸ ਲਿਆ ਜਾਵੇ ਅਤੇ ਡੀ. ਏ ਦਾ ਬਕਾਇਆ ਅਤੇ ਰਹਿੰਦੀਆਂ ਕਿਸ਼ਤਾਂ ਜਲਦੀ ਜਾਰੀ ਕੀਤੀਆਂ ਜਾਣ। ਅਖੀਰ ਵਿੱਚ ਪ੍ਰਿੰਸੀਪਲ ਮੇਜਰ ਸਿੰਘ ਨੇ ਸਾਰੇ ਪੈਨਸ਼ਨਰਾਂ ਦਾ ਮੀਟਿੰਗ ਵਿੱਚ ਭਰਵੀਂ ਹਾਜ਼ਰੀ ਲਵਾਉਣ ਲਈ ਧੰਨਵਾਦ ਕੀਤਾ ਅਤੇ ਆਉਂਦੇ ਦਿਨਾਂ ਵਿੱਚ ਲੀਡਰਸ਼ਿਪ ਵਲੋਂ ਐਲਾਨੇ ਸੰਘਰਸ਼ ਹਿੱਸਾ ਲੈਣ ਲਈ ਪੈਨਸ਼ਨਰਾਂ ਨੂੰ ਪ੍ਰੇਰਿਆ। ਮੀਟਿੰਗ ਵਿੱਚ ਪ੍ਰੀਤਮ ਸਿੰਘ ਘਲੋਟੀ, ਹਰੀ ਰਾਮ ਪਾਇਲ, ਇੰਦਰ ਸਿੰਘ ਘਣਗਸ, ਹਰੀ ਸਿੰਘ ਅਲੂਣਾ ਮਿਆਨਾ, ਸਮਸ਼ੇਰ ਸਿੰਘ ਅਲੂਣਾ ਮਿਆਨਾ, ਕਰਨੈਲ ਸਿੰਘ ਜੱਲ੍ਹਾ, ਮਨਜੀਤ ਸਿੰਘ ਬਰਮਾਲੀਪੁਰ, ਗੁਰਮੀਤ ਸਿੰਘ ਈਸੜੂ, ਬਲਵੀਰ ਚੰਦ ਪਾਇਲ, ਨਾਜਰ ਸਿੰਘ ਪਾਇਲ, ਸੁਰਿੰਦਰਪਾਲ ਘਣਗਸ, ਦਰਸ਼ਨ ਸਿੰਘ ਘਣਗਸ, ਬਲਵੀਰ ਸਿੰਘ ਘਣਗਸ, ਜਗਮੋਹਣ ਸਿੰਘ ਘੁਡਾਣੀ ਕਲ੍ਹਾ, ਬਲਜੀਤ ਸਿੰਘ ਅਲੂਣਾ ਤੋਲਾ, ਕੁਲਵਿੰਦਰ ਸਿੰਘ ਪਾਇਲ, ਰਜਿੰਦਰ ਸਿੰਘ ਘੁਡਾਣੀ ਕਲ੍ਹਾ, ਗੁਰਬਚਨ ਸਿੰਘ ਘੁਡਾਣੀ ਕਲ੍ਹਾ, ਰਤਨ ਸਿੰਘ ਘੁਡਾਣੀ ਕਲ੍ਹਾਂ, ਕੁਲਵੰਤ ਸਿੰਘ ਘੁਡਾਣੀ ਕਲ੍ਹਾ, ਮੱਖਣ ਸਿੰਘ ਚਾਪੜਾ, ਜੰਗ ਸਿੰਘ ਮਾਂਗੇਵਾਲ, ਗਿਆਨ ਸਿੰਘ ਘਲੋਟੀ, ਜੀਤ ਸਿੰਘ ਪਾਇਲ , ਅਵਤਾਰ ਸਿੰਘ ਚੀਮਾ, ਅਮਰਜੀਤ ਸਿੰਘ ਪਾਇਲ, ਮੇਵਾ ਸਿੰਘ ਜਰਗੜੀ, ਕੁਲਵੰਤ ਸਿੰਘ ਜਰਗੜੀ, ਬਲਵੀਰ ਸਿੰਘ ਕੂਹਲੀ, ਅਮਰਜੀਤ ਸਿੰਘ ਧਮੋਟ, ਕੇਹਰ ਸਿੰਘ ਪਾਇਲ, ਦਰਸ਼ਨ ਸਿੰਘ ਕੂਹਲੀ ਖੁਰਦ, ਹਰਦੀਪ ਸਿੰਘ ਮਾਜਰੀ, ਜੀਤ ਸਿੰਘ ਬੇਰ ਖੁਰਦ ਆਦਿ ਵੱਡੀ ਗਿਣਤੀ ਪੈਨਸ਼ਨਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 6 ਗ੍ਰਾਮ ਹੈਰੋਇਨ ਬਰਾਮਦ, 2 ਦੋਸ਼ੀ ਕਾਬੂ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਬਗਲੀ ਕਲਾਂ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰੀ ਖੇਡਾਂ ਵਿਚ ਮਾਰੀਆਂ ਮੱਲਾਂ
Ad Position 24