01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਵਿਕਟੋਰੀਆ ਸਕੂਲ ਲਹਿਰਾ ਦੀਆਂ ਦੋ ਖਿਡਾਰਨਾਂ ਦੀ ਸਟੇਟ ਹਾਕੀ ਚੈਂਪੀਅਨਸ਼ਿਪ ਲਈ ਚੋਣ

ਡੇਹਲੋਂ, 1 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- 46ਵੀਆਂ ਪ੍ਰਾਇਮਰੀ ਜ਼ਿਲ੍ਹਾ ਸਕੂਲ ਹਾਕੀ ਖੇਡਾਂ-2026 ਵਿਚ ਵਿਕਟੋਰੀਆ ਸਕੂਲ ਲਹਿਰਾ ਨੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ ਅਤੇ ਕਪਤਾਨ ਭਵਕੀਰਤ ਨੇ ਟੂਰਨਾਮੈਂਟ ਦੀ ਸਰਵੋਤਮ ਸਕੋਰਰ ਅਤੇ ਪਲੇਅਰ ਆਫ਼ ਦਾ ਟੂਰਨਾਮੈਂਟ ਬਣਨ ਦਾ ਮਾਣ ਹਾਸਿਲ ਕੀਤਾ ਹੈ। ਸਕੂਲ ਦੀਆਂ ਹਾਕੀ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਟੀਮ ਦੀਆਂ ਦੋ ਖਿਡਾਰਨਾਂ ਭਵਕੀਰਤ ਕੌਰ ਅਤੇ ਤਨਵੀਰ ਕੌਰ ਦੀ ਸੂਬਾ ਪੱਧਰੀ ਹਾਕੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ।

Ad Position 21
No active advertisement
ਅਜੀਤ ਡੈਸਕ 02-11-2026
ਡੇਹਲੋਂ, 1 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- 46ਵੀਆਂ ਪ੍ਰਾਇਮਰੀ ਜ਼ਿਲ੍ਹਾ ਸਕੂਲ ਹਾਕੀ ਖੇਡਾਂ-2026 ਵਿਚ ਵਿਕਟੋਰੀਆ ਸਕੂਲ ਲਹਿਰਾ ਨੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਮਾਣ ਵਧਾਇਆ ਹੈ ਅਤੇ ਕਪਤਾਨ ਭਵਕੀਰਤ ਨੇ ਟੂਰਨਾਮੈਂਟ ਦੀ ਸਰਵੋਤਮ ਸਕੋਰਰ ਅਤੇ ਪਲੇਅਰ ਆਫ਼ ਦਾ ਟੂਰਨਾਮੈਂਟ ਬਣਨ ਦਾ ਮਾਣ ਹਾਸਿਲ ਕੀਤਾ ਹੈ। ਸਕੂਲ ਦੀਆਂ ਹਾਕੀ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਟੀਮ ਦੀਆਂ ਦੋ ਖਿਡਾਰਨਾਂ ਭਵਕੀਰਤ ਕੌਰ ਅਤੇ ਤਨਵੀਰ ਕੌਰ ਦੀ ਸੂਬਾ ਪੱਧਰੀ ਹਾਕੀ ਚੈਂਪੀਅਨਸ਼ਿਪ ਲਈ ਚੋਣ ਹੋਈ ਹੈ। ਹਾਕੀ ਨਰਸਰੀ ਘਵੱਦੀ ਦੀਆਂ ਇਨ੍ਹਾਂ ਖਿਡਾਰਨਾਂ ਨੇ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਲੋਂ ਖੇਡਦਿਆਂ ਪੂਰੇ ਟੂਰਨਾਮੈਂਟ ਦੌਰਾਨ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੈਮੀਫਾਈਨਲ ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਟੀਮ ਨੇ ਹਾਕੀ ਨਰਸਰੀ ਮੰਡੀਆਂ ਨੂੰ 5-4 ਦੇ ਫ਼ਰਕ ਨਾਲ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। ਫਾਈਨਲ ਮੁਕਾਬਲੇ ਵਿਚ ਵਿਕਟੋਰੀਆ ਸਕੂਲ ਟੀਮ ਨੇ ਆਪਣੀ ਖੇਡ ਦਾ ਜਲਵਾ ਦਿਖਾਉਂਦਿਆਂ ਗੁਰੂ ਨਾਨਕ ਪਬਲਿਕ ਸਕੂਲ ਦੋਰਾਹਾ ਨੂੰ 5-0 ਨਾਲ ਸੋਨ ਤਗਮੇ ਸਮੇਤ ਜੇਤੂ ਟਰਾਫ਼ੀ ’ਤੇ ਕਬਜ਼ਾ ਕੀਤਾ। ਟੀਮ ਕਪਤਾਨ ਭਵਕੀਰਤ ਅਤੇ ਤਨਵੀਰ ਦਾ ਪ੍ਰਦਰਸ਼ਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਭਵਕੀਰਤ ਨੇ ਫਾਈਨਲ ਵਿਚ ਪੰਜ ਗੋਲ ਅਤੇ ਸੈਮੀਫਾਈਨਲ ਵਿੱਚ ਵੀ ਪੰਜ ਗੋਲ ਕਰ ਕੇ ਕੁੱਲ 10 ਗੋਲ ਕੀਤੇ, ਜਿਸ ਦੀ ਬਦੌਲਤ ਉਸ ਨੂੰ ਟੂਰਨਾਮੈਂਟ ਦੀ ਸਰਵੋਤਮ ਸਕੋਰਰ ਅਤੇ ਪਲੇਅਰ ਆਫ਼ ਦਾ ਟੂਰਨਾਮੈਂਟ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਪਣੀ ਪ੍ਰਤਿਭਾ ਨਿਖਾਰਨ ਲਈ ਹਮੇਸ਼ਾ ਉਚਿੱਤ ਮੌਕੇ ਅਤੇ ਉਤਸ਼ਾਹ ਪ੍ਰਦਾਨ ਕਰਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਮਹੰਤ ਦੇ ਘਰ ਹੈਰੋਇਨ ਰੱਖਣ ਦੇ ਦੋਸ਼ ’ਚ ਏ. ਐੱਸ. ਆਈ. ਮੁਅੱਤਲ, ਮਹੰਤ ਰਿਹਾਅ ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਫ਼ਤਿਹਪੁਰ ਵਿਖੇ ਖੇਡ ਸਮਾਗਮ ਕਰਵਾਇਆ
Ad Position 24