01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਮਹੰਤ ਦੇ ਘਰ ਹੈਰੋਇਨ ਰੱਖਣ ਦੇ ਦੋਸ਼ ’ਚ ਏ. ਐੱਸ. ਆਈ. ਮੁਅੱਤਲ, ਮਹੰਤ ਰਿਹਾਅ

ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਪੁਲਿਸ ’ਤੇ ਸ਼ਿਵ ਸੈਨਾ ਆਗੂ ਨੂੰ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਝੂਠਾ ਫਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਇੱਕ ਗੁਪਤ ਕੈਮਰੇ ਵਿਚ ਦਰਜ ਹੋ ਗਈ ਸੀ।

Ad Position 21
No active advertisement
ਮਹੰਤ ਕਸ਼ਮੀਰ ਗਿਰੀ ਦੇ ਘਰ ਵਿਚ ਪੁਲਿਸ ਕਾਰਵਾਈ ਸਮੇਂ ਦੀ ਗੁਪਤ ਸੀ. ਸੀ. ਟੀ. ਵੀ. ਕੈਮਰੇ ਵਿਚੋਂ ਲਈ ਇਕ ਤਸਵੀਰ। ਤਸਵੀਰ : ਸੋਨੀ ਗਿੱਲ 02-11-2026
ਖੰਨਾ, 1 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਪੁਲਿਸ ’ਤੇ ਸ਼ਿਵ ਸੈਨਾ ਆਗੂ ਨੂੰ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਝੂਠਾ ਫਸਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਘਟਨਾ ਇੱਕ ਗੁਪਤ ਕੈਮਰੇ ਵਿਚ ਦਰਜ ਹੋ ਗਈ ਸੀ। ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਇੱਕ ਸਹਾਇਕ ਸਬ-ਇੰਸਪੈਕਟਰ ਨੂੰ ਸ਼ਿਵ ਸੈਨਾ ਆਗੂ ਦੇ ਕਮਰੇ ਵਿਚ ਲਗਭਗ 30 ਗ੍ਰਾਮ ਹੈਰੋਇਨ ਰੱਖਣ ਦੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਹੈ। ਸੀ. ਸੀ. ਟੀ. ਵੀ. ਫੁਟੇਜ ਵਿਚ ਦਿਖਦਾ ਹੈ ਕਿ ਏ. ਐੱਸ. ਆਈ. ਸੁਖਦੇਵ ਸਿੰਘ ਸਾਦੇ ਕੱਪੜਿਆਂ ਵਿਚ ਮਹੰਤ ਕਸ਼ਮੀਰ ਗਿਰੀ ਦੇ ਕਮਰੇ ਵਿਚ ਚੋਰੀ-ਛਿਪੇ ਦਾਖਲ ਹੋਇਆ ਅਤੇ ਬੈੱਡ ਦੇ ਗੱਦੇ ਹੇਠ ਹੈਰੋਇਨ ਦਾ ਇੱਕ ਪੈਕੇਟ ਲੁਕਾ ਦਿੱਤਾ। ਕੁੱਝ ਦੇਰ ਬਾਅਦ ਪੁਲਿਸ ਨੇ ਛਾਪਾ ਮਾਰਿਆ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮਹੰਤ ਦੇ ਡਰਾਈਵਰ ਗੁਰਜੰਟ ਸਿੰਘ ਉਰਫ਼ ਜੰਟਾ ਨੂੰ 7.5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੇ ਪੁੱਛਗਿੱਛ ਦੌਰਾਨ ਮਹੰਤ ਕਸ਼ਮੀਰ ਗਿਰੀ ਦਾ ਨਾਮ ਲਿਆ ਸੀ, ਜਿਸ ਦੇ ਆਧਾਰ ’ਤੇ ਸਦਰ ਪੁਲਿਸ ਸਟੇਸ਼ਨ ਅਤੇ ਸਿਟੀ ਪੁਲਿਸ ਸਟੇਸ਼ਨ-2 ਦੀ ਇੱਕ ਸਾਂਝੀ ਪੁਲਿਸ ਟੀਮ ਨੇ ਮਹੰਤ ਦੇ ਘਰ ਛਾਪਾ ਮਾਰਿਆ ਸੀ ਅਤੇ ਗੱਦੇ ਹੇਠੋਂ 30 ਗ੍ਰਾਮ ਹੈਰੋਇਨ ਮਿਲਣ ਦਾ ਦਾਅਵਾ ਕਰਦੇ ਹੋਏ ਮਹੰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰਿਵਾਰ ਵਲੋਂ ਘਰ ਵਿਚ ਲੱਗੇ ਇੱਕ ਲੁਕਵੇਂ ਕੈਮਰੇ ਦੀ ਫੁਟੇਜ ਪੁਲਿਸ ਅਧਿਕਾਰੀਆਂ ਨੂੰ ਪੇਸ਼ ਕਰਨ ਤੋਂ ਬਾਅਦ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਤੁਰੰਤ ਕਾਰਵਾਈ ਕਰਦਿਆਂ ਮਹੰਤ ਕਸ਼ਮੀਰ ਗਿਰੀ ਨੂੰ ਤੁਰੰਤ ਮਾਮਲੇ ਵਿਚੋਂ ਰਿਹਾਅ ਕਰ ਦਿੱਤਾ ਅਤੇ ਕਥਿਤ ਦੋਸ਼ੀ ਏ. ਐੱਸ. ਆਈ. ਮੁਅੱਤਲ ਕਰ ਦਿੱਤਾ ਗਿਆ ਹੈ। ਮਾਮਲੇ ਦੀ ਨਿਰਪੱਖ ਜਾਂਚ ਲਈ ਇੱਕ ਸੀਨੀਅਰ ਐੱਸ. ਪੀ. ਰੈਂਕ ਅਧਿਕਾਰੀ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਸਿੱਟ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਮਹੰਤ ਕਸ਼ਮੀਰ ਗਿਰੀ ਪਹਿਲਾਂ ਹੀ ਜ਼ਮਾਨਤ ’ਤੇ ਹੈ।1
Ad Position 22
No active advertisement
ਪਿਛਲੀ ਖ਼ਬਰ ਟੋਭੇ ’ਚੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਨਵਾਂ ਮੋੜ, ਪੁਲਿਸ ਨੇ ਦੋਸਤ ਨੂੰ ਕਤਲ ਕਰਨ ਦੇ ਦੋਸ਼ ’ਚ ਕੀਤਾ ਗ੍ਰਿਫ਼ਤਾ... ਅਗਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਦੀਆਂ ਦੋ ਖਿਡਾਰਨਾਂ ਦੀ ਸਟੇਟ ਹਾਕੀ ਚੈਂਪੀਅਨਸ਼ਿਪ ਲਈ ਚੋਣ
Ad Position 24