04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬੇਅਦਬੀ ਕਾਨੂੰਨ ’ਚ ਸੋਧ ਨਾ ਕੀਤਾ ਤਾਂ ਅਕਾਲ ਤਖ਼ਤ ਸਾਹਿਬ ਤੋਂ ਪੰਥ ਦੋਖੀਆਂ ਨੂੰ ਭੱਜਣ ਨਹੀਂ ਦੇਵੇਗਾ-ਜਥੇਦਾਰ ਗੜਗੱਜ

ਮਾਛੀਵਾੜਾ ਸਾਹਿਬ, 3ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੇਅਦਬੀ ਕਾਨੂੰਨ ਸਬੰਧੀ ਸੋਧ ਲਈ ਸਰਕਾਰ ਨੂੰ 2 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧੀ ਇੱਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ 2 ਸੇਵਾ ਮੁਕਤ ਜੱਜ ਅਤੇ ਹੋਰ ਵਿਦਵਾਨ ਸ਼ਾਮਲ ਹਨ ਜੋ ਸਰਕਾਰ ਨੂੰ ਇਸ ਵਿਚ ਸੋਧ ਲਈ ਸੁਝਾਅ ਦੇਣਗੇ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਮਾਛੀਵਾੜਾ ਸਾਹਿਬ, 3ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਬੇਅਦਬੀ ਕਾਨੂੰਨ ਸਬੰਧੀ ਸੋਧ ਲਈ ਸਰਕਾਰ ਨੂੰ 2 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧੀ ਇੱਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ 2 ਸੇਵਾ ਮੁਕਤ ਜੱਜ ਅਤੇ ਹੋਰ ਵਿਦਵਾਨ ਸ਼ਾਮਲ ਹਨ ਜੋ ਸਰਕਾਰ ਨੂੰ ਇਸ ਵਿਚ ਸੋਧ ਲਈ ਸੁਝਾਅ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਪਾਬੰਦ ਸਮੇਂ ਵਿਚ ਬੇਅਦਬੀ ਕਾਨੂੰਨ ਸੋਧ ਨਾ ਕੀਤਾ ਤਾਂ ਫਿਰ ਪੰਥ ਦੋਖੀਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੱਜਣ ਨਹੀਂ ਦੇਵਾਂਗੇ। ਇਹ ਨਗਰ ਕੀਰਤਨ ਦਾ ਮੁੱਖ ਉਦੇਸ਼ ਸਾਡੀ ਆਉਣ ਵਾਲੀ ਪੀੜ੍ਹੀ ਜਿਸ ਵਿਚ ਨੌਜਵਾਨ ਤੇ ਬੱਚੇ ਸ਼ਾਮਲ ਹਨ ਉਨ੍ਹਾਂ ਨੂੰ ਬਾਣੀ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਵਧ ਰਿਹਾ ਨਸ਼ਿਆਂ ਦਾ ਪ੍ਰਕੋਪ ਚਿੰਤਾ ਦਾ ਵਿਸ਼ਾ ਹੈ ਜਿਸ ਦੀ ਰੋਕਥਾਮ ਲਈ ਧਾਰਮਿਕ ਸੰਸਥਾਵਾਂ ਵਲੋਂ ਗੁਰੂ ਸਾਹਿਬਾਨਾਂ ਨੂੰ ਸਮਰਪਿਤ ਅਜਿਹੇ ਖ਼ਾਲਸਾ ਮਾਰਚ ਸਜਾ ਕੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਸਰਕਾਰਾਂ ਨੂੰ ਨਸ਼ਾ ਤਸਕਰੀ ਰੋਕਣ ਲਈ ਸਖ਼ਤ ਕਦਮ ਉਠਾਉਣ ਦੀ ਲੋੜ ਹੈ। ਉਨ੍ਹਾਂ ਜਿਹੜੇ ਬੱਚੇ ਸਿੱਖੀ ਸਵਰੂਪ ਵਿਚ ਸਜੇ ਸਨ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਸਿਰੋਪੇ ਭੇਟ ਕੀਤੇ ਅਤੇ ਉਨ੍ਹਾਂ ਨੂੰ ਬਾਣੀ ਪੜ੍ਹਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਤਿਤਪੁਣੇ ਦਾ ਸ਼ਿਕਾਰ ਹੋ ਰਹੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ। ਜਥੇਦਾਰ ਗੜਗੱਜ ਨੇ ਕਿਹਾ ਕਿ ਉਹ ਸਿੱਖ, ਹਿੰਦੂ ਸਮੂਹ ਭਾਈਚਾਰੇ ਦੀ ਚੜ੍ਹਦੀਕਲਾ ਲਈ ਹਮੇਸ਼ਾ ਅਰਦਾਸ ਕਰਦੇ ਹਨ।ਨੇਪਾਲ ਵਾਸੀਆਂ ਨੇ ਰਾਣੀ ਜਿੰਦ ਕੌਰ ਦੀ ਸਹਾਇਤਾ ਕੀਤੀ ਅਤੇ ਅੱਜ ਔਖੇ ਸਮੇਂ ‘ਚ ਸਿੱਖ ਕੌਮ ਉਨ੍ਹਾਂ ਨਾਲ ਖੜੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨੇਪਾਲ ਵਿਖੇ ਆਏ ਹੜ੍ਹ ਦੌਰਾਨ ਸੈਂਕੜੇ ਲੋਕਾਂ ਦੀ ਮੌਤ ‘ਤੇ ਕਿਹਾ ਕਿ ਸਿੱਖ ਕੌਮ ਕਦੇ ਆਪਣਾ ‘ਤੇ ਹੋਇਆ ਅਹਿਸਾਨ ਨਹੀਂ ਭੁੱਲਦੀ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿਚ ਜਦੋਂ ਅੰਗਰੇਜ਼ਾਂ ਨੇ ਸਾਡਾ ਰਾਜ ਦੱਬਿਆ ਤਾਂ ਉਸ ਸਮੇਂ ਮਹਾਰਾਣੀ ਜਿੰਦ ਕੌਰ ਨੇਪਾਲ ਗਈ ਤਾਂ ਉਸ ਦੇਸ਼ ਨੇ ਸਾਡੀ ਸਹਾਇਤਾ ਕੀਤੀ। ਇਸ ਲਈ ਅੱਜ ਸ਼੍ਰੋਮਣੀ ਕਮੇਟੀ ਦਾ ਵਫ਼ਦ ਅਤੇ ਪੂਰੀ ਸਿੱਖ ਕੌਮ ਇਸ ਮੁਸੀਬਤ ਦੀ ਘੜੀ ਵਿਚ ਨੇਪਾਲ ਨਾਲ ਖੜੀ ਹੈ ਅਤੇ ਅਕਾਲ ਤਖ਼ਤ ਸਾਹਿਬ ਵਲੋਂ ਨਿਰਦੇਸ਼ ਹਨ ਕਿ ਸ਼੍ਰੋਮਣੀ ਕਮੇਟੀ ਵੱਧ ਤੋਂ ਵੱਧ ਪੀੜਤਾਂ ਦੀ ਸਹਾਇਤਾ ਕਰੇ।
Ad Position 22
No active advertisement
ਪਿਛਲੀ ਖ਼ਬਰ ਕਿੰਡਰ ਗਾਰਟਨ ਸਕੂਲ ਸਮਰਾਲਾ ’ਚ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ ਅਗਲੀ ਖ਼ਬਰ ਸਚਦੇਵਾ ਪਬਲਿਕ ਸਕੂਲ, ਸਾਹਨੇਵਾਲ ਵਿਖੇ ਜਨਮ ਅਸ਼ਟਮੀ ਸੰਬੰਧੀ ਕਰਵਾਇਆ ਸਮਾਗਮ
Ad Position 24