30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੁੱਖ ਮੰਤਰੀ ਦੇ ਹੰਕਾਰੀ ਟਵੀਟ ਦੀਆਂ ਕਾਪੀਆਂ ਸਾੜੀਆਂ

ਦੋਰਾਹਾ, 29 ਅਗਸਤ (ਪੱਤਰ ਪ੍ਰੇਰਕ)-ਸਾਂਝੀ ਐਕਸ਼ਨ ਕਮੇਟੀ ਵੱਲੋਂ ਚੰਡੀਗੜ੍ਹ ਵਿਖੇ 7 ਅਗਸਤ ਦੀ ਮਹਾਂਰੈਲੀ ਦੇ ਮੱਦੇਨਜ਼ਰ, ਮੁੱਖ ਮੰਤਰੀ ਵੱਲੋਂ 27 ਅਗਸਤ ਨੂੰ ਪੈਨਲ ਮੀਟਿੰਗ ਬੁਲਾਈ ਗਈ ਸੀ, ਪਰ ਕਮੇਟੀ ਵੱਲੋਂ ਸੂਬੇ ਭਰ ਵਿੱਚ ਮੁਲਾਜ਼ਮਾਂ ਦੀ ਮਹਾਂ ਹੜਤਾਲ ਦਾ ਸੱਦਾ ਦਿੱਤਾ ਸੀ। ਇਸ ਲਈ ਜਦੋਂ ਕਮੇਟੀ ਦੇ ਆਗੂ 2 7 ਅਗਸਤ ਨੂੰ ਪੀ.

Ad Position 21
No active advertisement
ਅਜੀਤ ਡੈਸਕ 30-08-2026
ਦੋਰਾਹਾ, 29 ਅਗਸਤ (ਪੱਤਰ ਪ੍ਰੇਰਕ)-ਸਾਂਝੀ ਐਕਸ਼ਨ ਕਮੇਟੀ ਵੱਲੋਂ ਚੰਡੀਗੜ੍ਹ ਵਿਖੇ 7 ਅਗਸਤ ਦੀ ਮਹਾਂਰੈਲੀ ਦੇ ਮੱਦੇਨਜ਼ਰ, ਮੁੱਖ ਮੰਤਰੀ ਵੱਲੋਂ 27 ਅਗਸਤ ਨੂੰ ਪੈਨਲ ਮੀਟਿੰਗ ਬੁਲਾਈ ਗਈ ਸੀ, ਪਰ ਕਮੇਟੀ ਵੱਲੋਂ ਸੂਬੇ ਭਰ ਵਿੱਚ ਮੁਲਾਜ਼ਮਾਂ ਦੀ ਮਹਾਂ ਹੜਤਾਲ ਦਾ ਸੱਦਾ ਦਿੱਤਾ ਸੀ। ਇਸ ਲਈ ਜਦੋਂ ਕਮੇਟੀ ਦੇ ਆਗੂ 2 7 ਅਗਸਤ ਨੂੰ ਪੀ.ਏ.ਪੀ. ਜਲੰਧਰ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਗਏ ਤਾਂ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਟਵੀਟ ਕੀਤਾ ਗਿਆ, ਕਿ ਗੱਲਬਾਤ ਅਤੇ ਹੜਤਾਲ ਦੋਵੇਂ ਇਕੱਠੇ ਨਹੀਂ ਚੱਲ ਸਕਦੇ। ਇਹ ਕਹਿ ਕੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਮੁਲਾਜ਼ਮਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇੱਥੇ ਵਰਣਨ ਯੋਗ ਹੈ ਕਿ ਪੰਜਾਬ ਦੇ ਸਮੁੱਚੇ ਵਿਭਾਗਾਂ ਦੇ ਮੁਲਾਜ਼ਮ ਪਿਛਲੇ ਲੰਮੇ ਸਮੇਂ ਤੋਂ ਡੀ. ਏ, ਪੁਰਾਣੀ ਪੈਨਸ਼ਨ, 15-1-2015 ਤੇ 17-7-2020 ਵਾਲੇ ਮੁਲਾਜ਼ਮ ਮਾਰੂ ਪੱਤਰ, ਏ. ਸੀ. ਪੀ, ਪੇਂਡੂ ਭੱਤੇ ਸਮੇਤ ਸਾਰੇ ਤਰਾਂ ਦੇ ਕੱਟੇ ਭੱਤੇ, ਪੈਨਸ਼ਨਰਾਂ ਨੂੰ 2.59 ਦਾ ਗੁਣਾਂਕ ਅਤੇ ਹਰ ਤਰਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਮੁੱਖ ਮੰਤਰੀ ਦੇ ਇਸ ਤਾਨਾਸ਼ਾਹੀ ਰਵੱਈਏ ਵਿਰੁੱਧ ਦੋਰਾਹਾ ਵਿਖੇ ਬਿਕਰਮਜੀਤ ਸਿੰਘ ਕੱਦੋਂ, ਗੁਰਪ੍ਰੀਤ ਸਿੰਘ ਖੱਟੜਾ, ਜਗਜੀਤ ਸਿੰਘ ਸਾਹਨੇਵਾਲ, ਬਲਰਾਜ ਸਿੰਘ ਘਲੋਟੀ ਅਤੇ ਬਲਵਿੰਦਰ ਸਿੰਘ ਮੰਡਿਆਲਾ ਦੀ ਸਾਂਝੀ ਅਗਵਾਈ ਵਿੱਚ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਨੂੰ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਬਲਵਿੰਦਰ ਸਿੰਘ ਗੁਰਮ, ਗੁਰਪ੍ਰੀਤ ਸਿੰਘ ਦੋਰਾਹਾ, ਸਾਹਿਲ ਸੋਨੀ, ਦਲਵੀਰ ਸਿੰਘ, ਨਵਜੋਤ ਸਿੰਘ, ਅਮਨਇੰਦਰ ਸਿੰਘ, ਅਮਨਦੀਪ ਸਿੰਘ, ਰਜਨੀਸ਼ ਕੁਮਾਰ, ਸੰਦੀਪ ਸਿੰਘ ਮਹਿੰਦੀਪੁਰ, ਸਵਰਨ ਸਿੰਘ ਸਿਹਤ ਵਿਭਾਗ, ਸਵਰਨ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਸਾਹਨੇਵਾਲ ਵਲੋਂ 10 ਦਿਨ ਤੱਕ ਦਾ ਸਵੱਛ ਅਭਿਆਨ ਸ਼ੁਰੂ ਅਗਲੀ ਖ਼ਬਰ ਸਹਿਜੋ ਮਾਜਰਾ ਦੇ ਸਰਪੰਚ ਦੀ ਕੁੱਟਮਾਰ ਦੇ ਮਾਮਲੇ ’ਚ ਪੁਲਿਸ ਵਲੋਂ 4 ਖ਼ਿਲਾਫ਼ ਮਾਮਲਾ ਦਰਜ ਦੂਜੀ ਧਿਰ ਨੇ ਹਮਲਾ ਕਰਨ ਦੇ ਦੋ...
Ad Position 24