30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਮੰਚ ਦੇ ਸੱਦੇ ’ਤੇ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ

ਖੰਨਾ, 29 ਅਗਸਤ (ਹਰਜਿੰਦਰ ਸਿੰਘ ਲਾਲ)-ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਮੰਚ ਪੰਜਾਬ ਦੇ ਸੱਦੇ ’ਤੇ ਅੱਜ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੀ ਕਮੇਟੀ ਪੰਜਾਬ ਨੇ ਸਰਕਾਰ ਵਲੋਂ ਮੁਲਾਜ਼ਮਾਂ ਜੱਥੇਬੰਦੀਆਂ ਨੂੰ ਮੀਟਿੰਗ ਤੋਂ ਜਵਾਬ ਦੇਣ ਅਤੇ ਮੁਲਾਜ਼ਮਾਂ ਵਿਰੁੱਧ ਭੜਕਾਹਟ ਮੁੱਖ ਮੰਤਰੀ ਦੇ ਗੈਰ ਜ਼ਿੰਮੇਵਰਾਨਾ ਟਵੀਟ ਦੇ ਵਿਰੋਧ ’ਚ ਰੋਸ ਰੈਲੀ ਉਪਰੰਤ ਖੰਨਾਂ ਦੀਆਂ ਸੜ੍ਹਕਾਂ ’ਤੇ ਰੋਸ ਮਾਰਚ ਗਿਆ। ਇਸ ਇਕੱਠ ਨੇ ਸਥਾਨਕ ਅਮਲੋਹ ਰੋਡ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 30-08-2026
ਖੰਨਾ, 29 ਅਗਸਤ (ਹਰਜਿੰਦਰ ਸਿੰਘ ਲਾਲ)-ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਮੰਚ ਪੰਜਾਬ ਦੇ ਸੱਦੇ ’ਤੇ ਅੱਜ ਸਮੂਹ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੀ ਕਮੇਟੀ ਪੰਜਾਬ ਨੇ ਸਰਕਾਰ ਵਲੋਂ ਮੁਲਾਜ਼ਮਾਂ ਜੱਥੇਬੰਦੀਆਂ ਨੂੰ ਮੀਟਿੰਗ ਤੋਂ ਜਵਾਬ ਦੇਣ ਅਤੇ ਮੁਲਾਜ਼ਮਾਂ ਵਿਰੁੱਧ ਭੜਕਾਹਟ ਮੁੱਖ ਮੰਤਰੀ ਦੇ ਗੈਰ ਜ਼ਿੰਮੇਵਰਾਨਾ ਟਵੀਟ ਦੇ ਵਿਰੋਧ ’ਚ ਰੋਸ ਰੈਲੀ ਉਪਰੰਤ ਖੰਨਾਂ ਦੀਆਂ ਸੜ੍ਹਕਾਂ ’ਤੇ ਰੋਸ ਮਾਰਚ ਗਿਆ। ਇਸ ਇਕੱਠ ਨੇ ਸਥਾਨਕ ਅਮਲੋਹ ਰੋਡ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਟਵੀਟ ਦੀਆਂ ਕਾਪੀਆਂ ਸਾੜੀਆਂ ਗਈਆਂ। ਪੈਨਸ਼ਨਰ ਆਗੂਆਂ ਨੇ ਸਰਕਾਰ ਨੂੰ ਸਖਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ - ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪੰਜਾਬ ਦਾ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨਾ, 35400 ਸਕੇਲ ਲਾਗੂ ਕਰਵਾਉਣ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਅਤੇ ਪੇ ਕਮਿਸ਼ਨ ਦੇ ਏਰੀਅਰ ਜਾਰੀ ਕਰਨ, ਏ.ਸੀ.ਪੀ. ਸਕੀਮ ਅਧੀਨ 4-9-14 ਸਾਲਾ ਸੇਵਾ ਲਾਭ ਦੇਣ ਆਦਿ ਮੰਗਾਂ ਜੇਕਰ ਨਾ ਮੰਨੀਆ ਗਈਆਂ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਵੇਗਾ। ਮੁੱਖ ਬੁਲਾਰਿਆਂ ਵਜੋਂ ਪਰਮਜੀਤ ਸਿੰਘ ਵਰਮਾ, ਸਤਵੀਰ ਸਿੰਘ ਰੌਣੀ, ਹਰਪਿੰਦਰ ਸਾਹੀ, ਹਰਬੰਸ ਸਿੰਘ ਪੱਪਾ, ਰਾਜ ਵਰਿੰਦਰ ਸਿੰਘ ਮਾਹਪੁਰ, ਰਾਜੇਸ਼ ਗਿਰੀ, ਹਰਜਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਮਾਹੀ ਸਟੇਜ ਸਕੱਤਰ ਵਜੋਂ ਸ਼ਾਮਲ ਸਨ। ਇਸ ਮੌਕੇ ਪਾਲ ਸਿੰਘ ਬੈਨੀਪਾਲ ਰੌਣੀ, ਭੁਪਿੰਦਰ ਤ੍ਰਿਵੇਦੀ, ਹਰਦੀਪ ਸਿੰਘ ਬਾਹੋਮਾਜਰਾ, ਪ੍ਰਦੀਪ ਸਿੰਘ ਬੀਜਾ, ਅਮਨਦੀਪ ਸਿੰਘ ਜਲਾਜਣ, ਗੁਰਬਚਨ ਸਿੰਘ, ਗੁਰਪ੍ਰੀਤ ਸਿੰਘ ਸਿਰਥਲਾ, ਸੰਜੇ ਪੁਰੀ ਨਾਇਬ ਸਿੰਘ ਤੁਰਮਰੀ, ਹਰਦੀਪ ਸਿੰਘ ਇਕੋਲਾਹਾ, ਨਿਮਰ ਪ੍ਰੀਤ ਕੌਰ ਗਿੱਲ, ਸ਼ਿਖਾ ਰਾਣੀ, ਦੀਪਤੀ ਸੇਠੀ, ਬਲਜੀਤ ਕੌਰ, ਤਰਨਜੀਤ ਕੌਰ ਗੋਸਲਾਂ, ਬਖਸ਼ੋ ਮਹਿਮੀ, ਰਿੱਤੂ ਸ਼ਰਮਾ, ਦੁਪਿੰਦਰ ਕੌਰ, ਸ਼ਿਵਾਲੀ, ਜਗਦੇਵ ਸਿੰਘ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਪਰਮਿੰਦਰ ਸਿੰਘ ਚੌਹਾਨ ਅਤੇ ਗੁਰਪ੍ਰੀਤ ਸਿੰਘ ਖੰਨਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏ. ਟੀ. ਐੱਮ. ’ਚ ਰੁਪਏ ਜਮ੍ਹਾਂ ਕਰਵਾਉਣ ਆਏ ਵਿਅਕਤੀ ਦੀ ਦਲੇਰੀ ਕਾਰਨ ਲੁਟੇਰੇ ਨੂੰ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ ਅਗਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ 1 ਸਤੰਬਰ ਨੂੰ ਪੁੱਜੇਗਾ ਮੀਰੀ ਪੀਰੀ ਖ਼ਾਲਸਾ ਮਾਰਚ, ਸੰਗਤਾਂ ’ਚ ਭਾਰੀ ਉਤਸ਼ਾਹ - ਯਾਦੂ...
Ad Position 24