ਪਿੰਡ ਗਿੱਦੜੀ ਵਿਖੇ ਭਗਵਾਨ ਸ੍ਰੀ ਵਾਲਮੀਕਿ ਮੰਦਿਰ ਉਸਾਰੀ ਦੀ ਨੀਂਹ ਰੱਖੀ
ਰਾੜਾ ਸਾਹਿਬ, 27 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਗਿੱਦੜੀ ਵਿਖੇ ਗ੍ਰਾਮ ਪੰਚਾਇਤ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਭਗਵਾਨ ਸ਼੍ਰੀ ਵਾਲਮੀਕਿ ਮੰਦਿਰ ਉਸਾਰੀ ਦੀ ਨੀਂਹ ਰੱਖੀ ਗਈ। ਇਸ ਸਮੇਂ ਸਰਪੰਚ ਗੁਰਮੋਹਣ ਸਿੰਘ ਲੱਖਾ ਵੱਲੋਂ ਮੰਦਿਰ ਦੀ ਉਸਾਰੀ ਦੀ ਪਹਿਲੀ ਇੱਟ ਰੱਖ ਕੇ ਕੰਮ ਸੁਰੂ ਕਰਵਾਇਆ ਗਿਆ।
ਰਾੜਾ ਸਾਹਿਬ, 27 ਅਗਸਤ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਗਿੱਦੜੀ ਵਿਖੇ ਗ੍ਰਾਮ ਪੰਚਾਇਤ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਸਦਕਾ ਭਗਵਾਨ ਸ਼੍ਰੀ ਵਾਲਮੀਕਿ ਮੰਦਿਰ ਉਸਾਰੀ ਦੀ ਨੀਂਹ ਰੱਖੀ ਗਈ। ਇਸ ਸਮੇਂ ਸਰਪੰਚ ਗੁਰਮੋਹਣ ਸਿੰਘ ਲੱਖਾ ਵੱਲੋਂ ਮੰਦਿਰ ਦੀ ਉਸਾਰੀ ਦੀ ਪਹਿਲੀ ਇੱਟ ਰੱਖ ਕੇ ਕੰਮ ਸੁਰੂ ਕਰਵਾਇਆ ਗਿਆ। ਇਸ ਸਮੇਂ ਉਨ੍ਹਾਂ ਨਾਲ ਬਾਬਾ ਪ੍ਰੀਤਮਦਾਸ ਮਕਸੂਦੜਾ, ਜਥੇਦਾਰ ਜਤਿੰਦਰ ਸਿੰਘ ਬੱਬੂ ਘੁਡਾਣੀ, ਦਿਲਬਰ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ ਰਾਜੀ ਮਕਸਦੂੜਾ ਆਦਿ ਵੀ ਮੋਜੂਦ ਸਨ। ਇਸ ਸਮੇਂ ਬਲਜਿੰਦਰ ਸਿੰਘ ਕਾਲਾ ਪੰਚ, ਜਸਵੰਤ ਸਿੰਘ ਪੰਚ, ਗਗਨਦੀਪ ਸਿੰਘ ਪੰਚ, ਸਿੰਗਾਰਾ ਸਿੰਘ ਪੰਚ, ਹਰਬੰਸ਼ ਸਿੰਘ ਪੰਚ, ਬਿੱਟੂ ਸਿੰਘ ਪੰਚ, ਪਰਮਿੰਦਰ ਸਿੰਘ ਪਿੰਦਾ ਪ੍ਰਧਾਨ ਯੂਥ ਵਿੰਂਗ ਹਲਕਾ ਪਾਇਲ, ਬਿੱਟੂ, ਬਲਦੇਵ ਸਿੰਘ, ਮਲਕੀਤ ਸਿੰਘ ਰਾਜੀ, ਹਰਚਰਨ ਸਿੰਘ ਨੰਬਰਦਾਰ, ਡਾ. ਸਿੰਦਰ ਸਿੰਘ, ਬਲਜਿੰਦਰ ਸਿੰਘ ਬਿੱਲੂ, ਬਲਜੀਤ ਸਿੰਘ, ਰਿੰਪੀ ਪੰਡਿਤ, ਜਗਰੂਪ ਸਿੰਘ ਲਵੀ ਆਦਿ ਤੋਂ ਇਲਾਵਾ ਕਮੇਟੀ ਮੈਂਬਰ ਪ੍ਰਗਟ ਸਿੰਘ ਪ੍ਰਧਾਨ , ਸਤਨਾਮ ਸਿੰਘ, ਜਗਦੀਪ ਸਿੰਘ, ਜੰਟਾ ਸਿੰਘ, ਜੋਤ ਸਿੰਘ, ਵਿਜੇ ਸਿੰਘ, ਅਜੈ ਸਿੰਘ, ਹੈਪੀ, ਨਿਰਮਲ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਨ।