ਡਾ. ਸੁਰਿੰਦਰਪਾਲ ਸਿੰਘ ਸੋਫਤ ਰੋਟਰੀ ਜ਼ਿਲ੍ਹਾ 3090 ਦੇ ਜ਼ੋਨਲ ਕੋਆਰਡੀਨੇਟਰ ਬਣੇ
ਅਹਿਮਦਗੜ੍ਹ, 27 ਅਗਸਤ( ਅੰਮ੍ਰਿਤਪਾਲ ਸਿੰਘ ਕੈਲੇ)-ਡਾ. ਸੁਰਿੰਦਰਪਾਲ ਸਿੰਘ ਸੋਫਤ ਨੂੰ ਰੋਟਰੀ ਸਾਲ 2027-28 ਲਈ ਰੋਟਰੀ ਜ਼ਿਲ੍ਹਾ 3090 ਦਾ ਜ਼ੋਨਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਰ
ਰੋਟਰੀ ਜ਼ਿਲ੍ਹਾ 3090 ਦੇ ਨਵੇਂ ਜ਼ੋਨਲ ਕੋਆਰਡੀਨੇਟਰ ਡਾ. ਸੁਰਿੰਦਰਪਾਲ ਸਿੰਘ ਸੋਫਤ।
28-08-2026
ਅਹਿਮਦਗੜ੍ਹ, 27 ਅਗਸਤ( ਅੰਮ੍ਰਿਤਪਾਲ ਸਿੰਘ ਕੈਲੇ)-ਡਾ. ਸੁਰਿੰਦਰਪਾਲ ਸਿੰਘ ਸੋਫਤ ਨੂੰ ਰੋਟਰੀ ਸਾਲ 2027-28 ਲਈ ਰੋਟਰੀ ਜ਼ਿਲ੍ਹਾ 3090 ਦਾ ਜ਼ੋਨਲ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮਰਪਿਤ ਰੋਟਰੀ ਸੇਵਾ, ਪ੍ਰਭਾਵਸ਼ਾਲੀ ਅਗਵਾਈ, ਪ੍ਰਬੰਧਕੀ ਯੋਗਤਾ ਅਤੇ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ। ਜ਼ਿਲ੍ਹਾ ਗਵਰਨਰ 2027-28 ਰੋਟੇਰੀਅਨ ਐੱਸ. ਐੱਸ. ਵਸ਼ਿਸ਼ਟ ਵਲੋਂ ਡਾ. ਸੋਫਤ ਨੂੰ ਆਪਣੀ ਟੀਮ ਵਿਚ ਸ਼ਾਮਿਲ ਕਰਦਿਆਂ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਜ਼ੋਨਲ ਕੋਆਰਡੀਨੇਟਰ ਵਜੋਂ ਡਾ. ਸੋਫਤ ਦੀ ਜ਼ਿੰਮੇਵਾਰੀ ਵਿੱਚ ਜ਼ੋਨ ਅਧੀਨ ਆਉਂਦੇ ਰੋਟਰੀ ਕਲੱਬਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕਰਨਾ, ਕਲੱਬਾਂ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ, ਰੋਟਰੀ ਦੇ ਸੇਵਾ ਪ੍ਰੋਜੈਕਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਉਣਾ ਅਤੇ ਮੈਂਬਰਾਂ ਨੂੰ ਰੋਟਰੀ ਦੇ ਉਦੇਸ਼ਾਂ ਨਾਲ ਜੋੜ ਕੇ ਰੱਖਣਾ ਆਦਿ ਸ਼ਾਮਿਲ ਹੋਵੇਗਾ। ਇਸ ਤੋਂ ਪਹਿਲਾਂ ਡਾ. ਸੋਫਤ ਸਾਲ 2025-26 ਦੌਰਾਨ ਸਹਾਇਕ ਗਵਰਨਰ ਵਜੋਂ ਸੇਵਾ ਨਿਭਾ ਚੁੱਕੇ ਹਨ। ਜਿਸ ਦੌਰਾਨ ਉਨ੍ਹਾਂ ਨੇ ਕਲੱਬਾਂ ਦੀ ਕਾਰਗੁਜ਼ਾਰੀ ਨੂੰ ਮਜ਼ਬੂਤ ਕਰਨ, ਸੇਵਾ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਅਤੇ ਰੋਟਰੀ ਦੀਆਂ ਵੱਖ-ਵੱਖ ਪਹਿਲਕਦਮੀਆਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਵਿਚ ਸਰਗਰਮ ਯੋਗਦਾਨ ਪਾਇਆ। ਡਾ. ਸੋਫਤ ਰੋਟਰੀ ਦੀ ਵਾਤਾਵਰਨ ਕਮੇਟੀ ਅਤੇ ਇੰਟਰਸਿਟੀ ਕਮੇਟੀ ਦੇ ਚੇਅਰਮੈਨ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਵਾਤਾਵਰਨ ਕਮੇਟੀ ਨਾਲ ਜੁੜੇ ਰਹਿੰਦਿਆਂ ਉਨ੍ਹਾਂ ਨੇ ਵਾਤਾਵਰਨ ਸਾਫ਼ ਰੱਖਣ, ਸਫ਼ਾਈ, ਰੁੱਖ ਲਗਾਉਣ ਅਤੇ ਲੋਕਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਰਗੇ ਉਪਰਾਲਿਆਂ ਨੂੰ ਉਤਸ਼ਾਹਿਤ ਕੀਤਾ। ਇੰਟਰਸਿਟੀ ਕਮੇਟੀ ਦੇ ਚੇਅਰਮੈਨ ਵਜੋਂ ਉਨ੍ਹਾਂ ਨੇ ਵੱਖ-ਵੱਖ ਰੋਟਰੀ ਕਲੱਬਾਂ ਨੂੰ ਇਕੱਠਾ ਕਰ ਕੇ ਸਾਂਝੇ ਪ੍ਰੋਗਰਾਮਾਂ ਉਲੀਕੇ ਅਤੇ ਸਮਾਜਸੇਵੀ ਕਾਰਜਾਂ ਵਿਚ ਅਹਿਮ ਸੇਵਾ ਨਿਭਾਈ। ਰੋਟਰੀ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਲੱਬ ਨੇ ਕਈ ਮਹੱਤਵਪੂਰਨ ਉਪਲਬਧੀਆਂ ਹਾਸਿਲ ਕੀਤੀਆਂ ਅਤੇ ਵੱਖ-ਵੱਖ ਸ਼੍ਰੇਣੀਆਂ ਵਿਚ ਪੁਰਸਕਾਰ ਪ੍ਰਾਪਤ ਕੀਤੇ। ਉਨ੍ਹਾਂ ਦੀ ਅਗਵਾਈ ਹੇਠ ਕਲੱਬ ਵਲੋਂ ਸਿਹਤ, ਸਿੱਖਿਆ, ਵਾਤਾਵਰਨ, ਸਮਾਜਿਕ ਭਲਾਈ ਅਤੇ ਜਨ-ਜਾਗਰੂਕਤਾ ਨਾਲ ਸਬੰਧਿਤ ਕਈ ਸੇਵਾ ਪ੍ਰੋਜੈਕਟ ਚਲਾਏ ਗਏ। ਇਨ੍ਹਾਂ ਕਾਰਜਾਂ ਨੇ ਕਲੱਬ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਮਾਜ ਵਿਚ ਰੋਟਰੀ ਦੀ ਸੇਵਾ ਭਾਵਨਾ ਨੂੰ ਉਜਾਗਰ ਕੀਤਾ। ਡਾ. ਸੋਫਤ ਵਲੋਂ ਨਵੀਂ ਨਿਯੁਕਤੀ ‘ਤੇ ਰੋਟਰੀ ਇੰਟਰਨੈਸ਼ਨਲ ਦੇ ਡਾਇਰੈਕਟਰ ਰੋਟੇਰੀਅਨ ਗੁਰਜੀਤ ਸਿੰਘ ਸੇਖੋਂ, ਜ਼ਿਲ੍ਹਾ ਗਵਰਨਰ ਰੋਟੇਰੀਅਨ ਐੱਸ. ਐੱਸ. ਵਸ਼ਿਸ਼ਟ ਅਤੇ ਮੁੱਖ ਸਲਾਹਕਾਰ ਪੀ. ਡੀ. ਜੀ. ਅਮਜਦ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜ਼ਿੰਮੇਵਾਰੀ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਇੱਕ ਵੱਡੀ ਜਵਾਬਦੇਹੀ ਵੀ ਹੋਵੇਗੀ ਅਤੇ ਉਹ ਰੋਟਰੀ ਦੇ ਸਿਧਾਂਤਾਂ ਅਤੇ ਸੇਵਾ ਭਾਵਨਾ ਨੂੰ ਕੇਂਦਰ ਵਿਚ ਰੱਖਦਿਆਂ ਆਪਣੀ ਡਿਊਟੀ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜ਼ੋਨ ਦੇ ਸਾਰੇ ਰੋਟਰੀ ਕਲੱਬਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨਗੇ। ਉਨ੍ਹਾਂ ਦਾ ਉਦੇਸ਼ ਕਲੱਬਾਂ ਵਿਚਕਾਰ ਸਹਿਯੋਗ ਵਧਾਉਣਾ, ਨਵੇਂ ਸੇਵਾ ਪ੍ਰੋਜੈਕਟ ਸ਼ੁਰੂ ਕਰਨਾ, ਨੌਜਵਾਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਰੋਟਰੀ ਨਾਲ ਜੋੜਨਾ ਅਤੇ ਲੋਕ-ਹਿਤ ਦੇ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੋਵੇਗਾ। ਉਨ੍ਹਾਂ ਨੇ ਸਾਰੇ ਰੋਟੇਰੀਅਨਾਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ। ਇਸ ਸਮੇਂ ਰੋਟਰੀ ਕਲੱਬ ਅਹਿਮਦਗੜ੍ਹ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਸਮੂਹ ਰੋਟਰੀ ਭਾਈਚਾਰੇ ਨੇ ਡਾ. ਸੋਫਤ ਦੀ ਨਿਯੁਕਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਮੈਂਬਰਾਂ ਨੇ ਵਿਸ਼ਵਾਸ ਜਤਾਇਆ ਕਿ ਉਹ ਆਪਣੀ ਯੋਗਤਾ, ਤਜਰਬੇ ਅਤੇ ਸਮਰਪਣ ਨਾਲ ਰੋਟਰੀ ਜ਼ਿਲ੍ਹਾ 3090 ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਨਵੇਂ ਮਾਪਦੰਡ ਸਥਾਪਿਤ ਕਰਨਗੇ।