ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੀ ਵਰਕਰ ਯੂਨੀਅਨ ਵਲੋਂ ਕਲਮ ਛੋੜ ਹੜਤਾਲ
ਕੁਹਾੜਾ, 27 ਅਗਸਤ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸ਼ੂਗਰ ਮਿੱਲ ਫੈਡਰੇਸ਼ਨ ਪੰਜਾਬ ਦੇ ਸੱਦੇ ‘ਤੇ ਸਹਿਕਾਰੀ ਖੰਡ ਮਿਲ ਬੁੱਢੇਵਾਲ ਵਰਕਿੰਗ ਕਮੇਟੀ ਦੀ ਅਗਵਾਈ ਹੇਠ ਸਾਰੇ ਮਿਲ ਵਰਕਰਾਂ ਵਲੋਂ ਗੇਟ ਰੈਲੀ ਕੀਤੀ ਗਈ ਅਤੇ ਬਕਾਇਆ 18 ਫ਼ੀਸਦੀ ਡੀ. ਏ.
ਕੁਹਾੜਾ, 27 ਅਗਸਤ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸ਼ੂਗਰ ਮਿੱਲ ਫੈਡਰੇਸ਼ਨ ਪੰਜਾਬ ਦੇ ਸੱਦੇ ‘ਤੇ ਸਹਿਕਾਰੀ ਖੰਡ ਮਿਲ ਬੁੱਢੇਵਾਲ ਵਰਕਿੰਗ ਕਮੇਟੀ ਦੀ ਅਗਵਾਈ ਹੇਠ ਸਾਰੇ ਮਿਲ ਵਰਕਰਾਂ ਵਲੋਂ ਗੇਟ ਰੈਲੀ ਕੀਤੀ ਗਈ ਅਤੇ ਬਕਾਇਆ 18 ਫ਼ੀਸਦੀ ਡੀ. ਏ. ਦੇਣ ਬਾਰੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਸਾਰੇ ਮੁਲਾਜ਼ਮ ਨੂੰ 18 ਫ਼ੀਸਦੀ ਡੀ. ਏ. ਅਤੇ ਬਕਾਇਆ ਦਿੱਤਾ ਜਾਵੇ। ਇਸ ਦੇ ਨਾਲ ਹੀ ਮਿਲ ਦੇ ਵਿਚ ਜੋ ਡੇਲੀ ਵੇਜ਼ ਵਰਕਰ ਅਤੇ ਕੰਟਰੈਕਟਰ ਵਰਕਰ ਨੂੰ ਖਾਲੀ ਪਈਆਂ ਅਸਾਮੀਆਂ ‘ਤੇ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਤਾਂ ਕਿ ਸ਼ੂਗਰ ਮਿੱਲਾਂ ਦਾ ਕੰਮ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ ਅਤੇ ਆਊਟ ਸੋਰਸ ਦੇ ਰਾਹੀਂ ਕੰਟਰੈਕਟਰ ‘ਤੇ ਕੰਮ ਕਰਦਿਆਂ ਨੂੰ ਮਿਲ ਕੇਡਰ ਵਿਚ ਪੱਕਾ ਕੀਤਾ ਜਾਵੇ। ਇਸ ਮੌਕੇ ਆਗੂਆਂ ਵਲੋਂ ਸਾਰੇ ਮਿਲ ਵਰਕਰਾਂ ਦਾ ਕਲਮ ਛੋੜ ਹੜਤਾਲ ਅਤੇ ਟੂਲ ਡਾਊਨ ਕਰਨ ਅਤੇ ਮੁਲਾਜ਼ਮਾਂ ਦਾ ਮਿਲ ਬੰਦ ਵਿਚ ਸ਼ਾਮਲ ਹੋਣ ਬਾਰੇ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਗੁਰੀ, ਜਨਰਲ ਸਕੱਤਰ ਸੁਖਬੀਰ ਸਿੰਘ ਸੁੱਖੀ, ਪਰਮਿੰਦਰ ਸਿੰਘ ਮੀਤ ਪ੍ਰਧਾਨ, ਜਗਰੂਪ ਸਿੰਘ ਜੁਆਇੰਟ ਸਕੱਤਰ, ਹਰਦੀਪ ਸਿੰਘ ਸਕੱਤਰ, ਮਨਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।