28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਵਿਕਾਸ ਅਗਰਵਾਲ ਦੂਜੀ ਵਾਰ ਬਣੇ ਦੁਸਹਿਰਾ ਉਤਸਵ ਕਮੇਟੀ ਖੰਨਾ ਦੇ ਪ੍ਰਧਾਨ

ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਸ੍ਰੀ ਰਾਮ ਮੰਦਰ, ਚਾਂਦਲਾ ਮਾਰਕੀਟ ਖੰਨਾ ਵਿਖੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਨਾਤਨੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਨਗਰ ਕੌਂਸਲ ਖੰਨਾ ਦੇ ਸੀਨੀਅਰ ਵਾਈਸ ਪ੍ਰਧਾਨ ਹਰੀਸ਼ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 28-08-2026
ਖੰਨਾ, 27 ਅਗਸਤ (ਹਰਜਿੰਦਰ ਸਿੰਘ ਲਾਲ)-ਸ੍ਰੀ ਰਾਮ ਮੰਦਰ, ਚਾਂਦਲਾ ਮਾਰਕੀਟ ਖੰਨਾ ਵਿਖੇ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਨਾਤਨੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਤੇ ਨਗਰ ਕੌਂਸਲ ਖੰਨਾ ਦੇ ਸੀਨੀਅਰ ਵਾਈਸ ਪ੍ਰਧਾਨ ਹਰੀਸ਼ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਪਿਛਲੇ ਸਾਲ ਦਸਹਿਰਾ ਉਤਸਵ ਦੇ ਸਫਲ ਆਯੋਜਨ ਅਤੇ ਵਿਕਾਸ ਅਗਰਵਾਲ ਵਲੋਂ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਇਸ ਸਾਲ ਵੀ ਦਸਹਿਰਾ ਉਤਸਵ ਕਮੇਟੀ ਖੰਨਾ ਦਾ ਪ੍ਰਧਾਨ ਬਣਾਉਣ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਰੇ ਨੁਮਾਇੰਦਿਆਂ ਦੀ ਸਰਬਸੰਮਤ ਰਾਏ ਤੋਂ ਬਾਅਦ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਵਿਕਾਸ ਅਗਰਵਾਲ ਨੂੰ ਸਾਲ 2026 ਲਈ ਦਸਹਿਰਾ ਉਤਸਵ ਕਮੇਟੀ ਖੰਨਾ ਦਾ ਪ੍ਰਧਾਨ ਐਲਾਨਿਆ। ਇਸ ਮੌਕੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਖੰਨਾ ਸ਼ਹਿਰ ਵਿੱਚ ਦਸਹਿਰਾ ਉਤਸਵ ਆਪਸੀ ਭਾਈਚਾਰੇ, ਧਾਰਮਿਕ ਆਸਥਾ ਅਤੇ ਸਨਾਤਨ ਸੰਸਕ੍ਰਿਤੀ ਦਾ ਪ੍ਰਤੀਕ ਹੈ। ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਮਿਲ-ਜੁਲ ਕੇ ਮਨਾਇਆ ਜਾਣ ਵਾਲਾ ਇਹ ਤਿਉਹਾਰ ਸਮਾਜ ਵਿੱਚ ਏਕਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਮੀਟਿੰਗ ਉਪਰੰਤ ਸ੍ਰੀ ਰਾਮ ਮੰਦਰ ਦੇ ਪੰਡਿਤਾਂ ਵਲੋਂ ਵਿਧੀਵਤ ਆਰਤੀ ਕਰਵਾਈ ਗਈ ਅਤੇ ਵਿਕਾਸ ਅਗਰਵਾਲ ਨੂੰ ਆਸ਼ੀਰਵਾਦ ਦਿੱਤਾ ਗਿਆ। ਹਾਜ਼ਰ ਮੈਂਬਰਾਂ ਨੇ ਭਗਵਾਨ ਸ੍ਰੀ ਰਾਮ ਅੱਗੇ ਅਰਦਾਸ ਕੀਤੀ ਕਿ ਇਸ ਸਾਲ ਦਾ ਦਸਹਿਰਾ ਉਤਸਵ ਸ਼ਾਂਤੀਪੂਰਨ, ਸ਼ਾਨਦਾਰ ਅਤੇ ਸਫਲਤਾਪੂਰਵਕ ਸੰਪੰਨ ਹੋਵੇ। ਮੀਟਿੰਗ ਵਿੱਚ ਰਾਜਿੰਦਰ ਪੁਰੀ, ਰਣਵੀਰ ਖੰਨਾ, ਸੁਬੋਧ ਮਿੱਤਲ, ਪੁਸ਼ਕਰ ਰਾਜ ਸਿੰਘ, ਹੰਸਰਾਜ ਵਿਰਾਨੀ (ਸ਼ਿਵ ਕਾਂਵੜ ਸੇਵਾ ਸੰਘ), ਕਮਲ ਕਪੂਰ, ਰਾਜ ਕੁਮਾਰ ਮੈਨਰੋ, ਸ਼ਮਸ਼ੇਰ ਸ਼ਰਮਾ, ਸੁਨੀਲ ਗੁਪਤਾ, ਰਾਕੇਸ਼ ਸ਼ਾਹੀ, ਸੁਭਾਸ਼ ਮੋਦੀ, ਮਹਿੰਦਰ ਅਰੋੜਾ ਸਮੇਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਰਹੇ। ਇਸ ਤੋਂ ਇਲਾਵਾ ਰਮਨਦੀਪ ਸਿੰਘ ਸੌਂਧ, ਲਵਲੇਸ਼ ਅਰੋੜਾ, ਮਨਜੀਤ ਸਿੰਘ ਸੌਂਧ, ਰੋਹਿਤ ਅਗਰਵਾਲ, ਪ੍ਰਦੀਪ ਕਪੂਰ, ਰਾਜੇਸ਼ ਕੁਮਾਰ, ਹਰਜੀਤ ਸਿੰਘ ਭਾਟੀਆ ਕੌਂਸਲਰ, ਰਾਜਕੁਮਾਰ ਲਖੀਆ ਕੌਂਸਲਰ, ਨਰੇਸ਼ ਪੁਰੀ, ਮਨੁ ਮਨੋਚਾ ਕੌਂਸਲਰ, ਮਣੀ ਸ਼ਰਮਾ, ਪੁਨੀਤ ਅੰਮ੍ਰਿਤਸਰੀਆ, ਵਿਵੇਕ ਗੋਇਲ, ਕ੍ਰਿਸ਼ਨ ਅਗਰਵਾਲ ਬਬਲੀ, ਸੰਜੇ ਅਰੋੜਾ, ਅਜੈ ਮਰਵਾਹਾ, ਦੀਪਕ ਵਰਮਾ, ਰਾਜੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਰਹੇ। ਦਸਹਿਰਾ ਉਤਸਵ ਕਮੇਟੀ ਦੇ ਪ੍ਰਧਾਨ ਦੇ ਅਹੁਦੇ ’ਤੇ ਦੂਜੀ ਵਾਰ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਵਿਕਾਸ ਅਗਰਵਾਲ ਨੇ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਭਗਵਾਨ ਸ੍ਰੀ ਰਾਮ ਦੇ ਆਸ਼ੀਰਵਾਦ ਨਾਲ ਇਸ ਸਾਲ ਦੇ ਦਸਹਿਰਾ ਉਤਸਵ ਨੂੰ ਹੋਰ ਵੀ ਸ਼ਾਨਦਾਰ, ਅਨੁਸ਼ਾਸਿਤ ਅਤੇ ਯਾਦਗਾਰ ਬਣਾਉਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਡਾ . ਕੇ . ਪੀ . ਐਸ . ਸੇਖੋਂ ਨੇ ਰਾਸ਼ਟਰੀ ਖੇਡ ਦਿਵਸ ’ ਤੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਬਾਰੇ ਸੰਦੇਸ਼ ਦਿੱਤਾ ਅਗਲੀ ਖ਼ਬਰ ਬਲਾਕ ਕਾਂਗਰਸ ਐੱਸ. ਸੀ. ਡਿਪਾਰਟਮੈਂਟ ਦੀ ਮੀਟਿੰਗ ਪਾਇਲ ਦਫ਼ਤਰ ’ਚ ਹੋਈ ਪੰਜਾਬ ਤੇ ਕੇਂਦਰ ਸਰਕਾਰ ਮਹਿੰਗਾਈ ਨੂੰ ਰੋਕਣ ਵ...
Ad Position 24