28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਗੁਰਦੁਆਰਾ ਚੋਲਾ ਸਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਭਲਕੇ: ਜਥੇਦਾਰ ਸਹਾਰਨ ਮਾਜਰਾ ਤੇ ਪੰਧੇਰ ਖੇੜੀ

ਮਲੌਦ, 27 ਅਗਸਤ (ਦਿਲਬਾਗ ਸਿੰਘ ਚਾਪੜਾ)- ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਹਲਕਾ ਪਾਇਲ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਗੁਰਦੁਆਰਾ ਚੋਲਾ ਸਾਹਿਬ ਘੁਢਾਣੀ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਹਨ, ਜਿੰਨ੍ਹਾਂ ਦੇ ਭੋਗ ਮਿਤੀ 29 ਅਗਸਤ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਮੈਂਬਰ ਸ੍ਰੋਮਣੀ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਅਤੇ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਦੱਸਿਆ ਕਿ ਇਸ ਅਸਥਾਨ ਤੇ ਉਹ ਚੋਲਾ ਸਾਹਿਬ ਸਸੋਬਤ ਹੈ, ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 52 ਕੈਦੀ ਰਾਜਿਆਂ ਦੀ ਬੰਦ ਖਲਾਸੀ ਕਰਵਾਈ ਸੀ।

Ad Position 21
No active advertisement
ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਅਤੇ ਗੁਰਜੀਤ ਸਿੰਘ ਪੰਧੇਰ ਖੇੜੀ। 28-08-2026
ਮਲੌਦ, 27 ਅਗਸਤ (ਦਿਲਬਾਗ ਸਿੰਘ ਚਾਪੜਾ)- ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਹਲਕਾ ਪਾਇਲ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਗੁਰਦੁਆਰਾ ਚੋਲਾ ਸਾਹਿਬ ਘੁਢਾਣੀ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਹਨ, ਜਿੰਨ੍ਹਾਂ ਦੇ ਭੋਗ ਮਿਤੀ 29 ਅਗਸਤ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਮੈਂਬਰ ਸ੍ਰੋਮਣੀ ਕਮੇਟੀ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਅਤੇ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ ਨੇ ਦੱਸਿਆ ਕਿ ਇਸ ਅਸਥਾਨ ਤੇ ਉਹ ਚੋਲਾ ਸਾਹਿਬ ਸਸੋਬਤ ਹੈ, ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ 52 ਕੈਦੀ ਰਾਜਿਆਂ ਦੀ ਬੰਦ ਖਲਾਸੀ ਕਰਵਾਈ ਸੀ। 29 ਅਗਸਤ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪੈਣ ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤਾਂ ਵੱਲੋਂ ਮਿਲ ਕੇ ਅਰਦਾਸ ਕੀਤੀ ਜਾਵੇਗੀ। ਜੱਥੇਦਾਰ ਸਹਾਰਨ ਮਾਜਰਾ ਨੇ ਸਮੁੱਚੇ ਅਕਾਲੀ ਆਗੂਆਂ, ਵਰਕਰਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਤੜਫ਼ ਰੱਖਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਠੀਕ 10 ਵਜੇ ਅਰਦਾਸ ਵਿੱਚ ਹਾਜ਼ਿਰ ਹੋਣ ਤਾਂ ਜੋ ਬੰਦੀ ਛੋੜ ਪਾਤਿਸ਼ਾਹਿ ਦੇ ਚਰਨਾਂ ਵਿਚ ਸੰਗਤ ਮਿਲ ਕੇ ਅਰਦਾਸ ਕਰ ਸਕੇ, ਜਿਸ ਨਾਲ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਲਈ ਆ ਰਹੀਆਂ ਔਕੜਾ ਦੂਰ ਹੋ ਸਕਣ।
Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਆਈ. ਨੇ ਮਨਰੇਗਾ ਮੰਗਾਂ ਸੰਬੰਧੀ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਮਹਾਂ ਹੜਤਾਲ ਦੇ ਸੱਦੇ ’ਤੇ ਖੰਨਾ ’ਚ ਮੁਲਾਜ਼ਮ ਯੂਨੀਅਨਾਂ ਵਲੋਂ ਧਰਨੇ ਸਰਕਾਰੀ ਦਫ਼ਤਰਾਂ ਤੇ ਓ. ਪੀ. ਡੀ ਸੇਵਾਵਾਂ ਪ੍ਰਭਾਵਿ...
Ad Position 24