ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਵਿਖੇ ਖੇਡਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਬੀਜਾ, 27 ਅਗਸਤ (ਕਸ਼ਮੀਰਾ ਸਿੰਘ ਬਗਲੀ)-ਆਈ. ਸੀ.
ਬੀਜਾ, 27 ਅਗਸਤ (ਕਸ਼ਮੀਰਾ ਸਿੰਘ ਬਗਲੀ)-ਆਈ. ਸੀ. ਐੱਸ. ਈ. ਦਿੱਲੀ ਤੋਂ ਮਾਨਤਾ ਪ੍ਰਾਪਤ ਆਧੁਨਿਕ ਸਹੂਲਤਾਂ ਨਾਲ ਲੈਸ ਵਿਦਿਅਕ ਸੰਸਥਾ ਕੁਲਾਰ ਪਬਲਿਕ ਸਕੂਲ ਖੰਨਾ ਕਿਸ਼ਨਗੜ੍ਹ ਵਿਖੇ ਪਿਛਲੇ ਦਿਨੀਂ ਖੇਡਾਂ ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਲਈ ਚੇਅਰਮੈਨ ਪ੍ਰੋ. ਗੁਰਬਖਸ਼ ਸਿੰਘ ਬੀਜਾ ਦੇ ਉਦਮ ਸਦਕਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਸਟੇਟ ਫੈਂਸਿੰਗ ਮੁਕਾਬਲੇ, 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਤੇ 70ਵੀਆਂ ਜ਼ੋਨਲ ਪੱਧਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਸਟੇਟ ਫੈਂਸਿੰਗ ਮੁਕਾਬਲੇ ਵਿੱਚ ਜਸਲੀਨ ਕੌਰ ਨੇ ਅੰਡਰ-10 ਲੜਕੀਆਂ ਵਿੱਚ ਸੋਨੇ ਦਾ ਤਗਮਾ, ਜਦਕਿ ਕੰਵਰਜੀਤ ਸਿੰਘ ਨੇ ਅੰਡਰ-12 ਲੜਕਿਆਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਨੇ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ – ਫੈਂਸਿੰਗ ਟੂਰਨਾਮੈਂਟ ਵਿੱਚ ਲਗਾਤਾਰ ਦੂਜੇ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਤਗਮੇ — 2 ਸੋਨੇ, 1 ਚਾਂਦੀ ਅਤੇ 4 ਕਾਂਸੀ ਜਿੱਤਣ ਵਾਲੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ। ਅਕਮ ਕੌਰ ਕੁਲਾਰ ਅਤੇ ਗੁਰਕੀਰਤ ਸਿੰਘ ਨੇ ਸੋਨੇ ਦੇ, ਗੁਰਨੂਰ ਸਿੰਘ ਨੇ ਚਾਂਦੀ ਦਾ, ਜਦਕਿ ਐਸ਼ਮਨ ਕੌਰ, ਮਨਪ੍ਰੀਤ ਕੌਰ, ਜੈਇੰਦਰ ਕੌਰ ਸੇਖੋਂ ਅਤੇ ਪ੍ਰਭਸਿਮਰਨ ਸਿੰਘ ਨੇ ਆਪਣੇ-ਆਪਣੇ ਵਰਗਾਂ ਵਿੱਚ ਕਾਂਸੀ ਦੇ ਤਗਮੇ ਜਿੱਤੇ। 70 ਵੀਆਂ ਜ਼ੋਨਲ ਪੱਧਰੀ ਸਕੂਲ ਖੇਡਾਂ ਵਿੱਚ ਅੰਡਰ-14 ਲੜਕੀਆਂ ਦੀ ਰੱਸਾਕਸ਼ੀ ਟੀਮ ਅਤੇ ਅੰਡਰ-17 ਲੜਕਿਆਂ ਦੀ ਖੋ-ਖੋ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਧਾਨ ਡਾ. ਕੁਲਦੀਪਕ ਸਿੰਘ ਕੁਲਾਰ ਨੇ ਵਿਦਿਆਰਥੀਆਂ ਨੂੰ ਤਗਮੇ ਪ੍ਰਦਾਨ ਕਰਦਿਆਂ ਵਧਾਈ ਦਿੱਤੀ ਅਤੇ ਕਿਹਾ, ਹਰ ਉਪਲਬਧੀ ਸਮਰਪਣ, ਅਨੁਸ਼ਾਸਨ ਅਤੇ ਨਿਰੰਤਰ ਮਿਹਨਤ ਦਾ ਨਤੀਜਾ ਹੁੰਦੀ ਹੈ। ਸਾਡੇ ਨੌਜਵਾਨ ਖਿਡਾਰੀ ਆਪਣੇ ਸਾਥੀਆਂ ਲਈ ਪ੍ਰੇਰਣਾ ਅਤੇ ਪੂਰੇ ਕੇ ਪੀ. ਐੱਸ. ਪਰਿਵਾਰ ਲਈ ਮਾਣ ਦਾ ਵਿਸ਼ਾ ਹਨ। ਪ੍ਰਿੰਸੀਪਲ ਚੇਅਰਮੈਨ ਪ੍ਰੋ. ਗੁਰਬਖਸ਼ ਸਿੰਘ ਬੀਜਾ ਅਤੇ ਡਾਇਰੈਕਟਰ ਰੁਪਿੰਦਰ ਸਿੰਘ ਬੈਨੀਪਾਲ ਨੇ ਵੀ ਵਿਦਿਆਰਥੀਆਂ, ਕੋਚਾਂ ਅਤੇ ਖੇਡ ਵਿਭਾਗ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ। ਇਹ ਸਨਮਾਨ ਸਮਾਰੋਹ ਖੇਡ ਭਾਵਨਾ, ਉੱਤਮਤਾ ਅਤੇ ਦ੍ਰਿੜ੍ਹ ਇਰਾਦੇ ਦਾ ਜਸ਼ਨ ਬਣਿਆ ਅਤੇ ਸਕੂਲ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਖੇਡ ਪ੍ਰਤਿਭਾਵਾਂ ਨੂੰ ਨਿਖਾਰਨ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।