18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਹਰੇ ਕ੍ਰਿਸ਼ਨਾ ਮੰਦਰ ਸਾਹਨੇਵਾਲ ਵਿਖੇ ਹਾਲ ਬਣਾਉਣ ਸੰਬੰਧੀ ਵਿਚਾਰ-ਵਟਾਂਦਰਾ

ਸਾਹਨੇਵਾਲ, 18 ਅਗਸਤ (ਹਨੀ ਚਾਠਲੀ)-ਹਰੇ ਕ੍ਰਿਸ਼ਨਾ ਮੰਦਰ ਟਰੱਸਟ ਦੇ ਪ੍ਰਧਾਨ ਰਸ਼ਪਾਲ ਸਿੰਘ ਮੀਲੂ ਦੀ ਅਗਵਾਈ ਹੇਠ ਸਮੂਹ ਟਰੱਸਟ ਮੈਂਬਰਾਂ ਅਤੇ ਆਮ ਪਬਲਿਕ ਦੀ ਇੱਕ ਅਹਿਮ ਮੀਟਿੰਗ ਮੰਦਰ ਵਿਖੇ ਹੋਈ। ਮੀਟਿੰਗ ਦੌਰਾਨ ਮੰਦਰ ਵਿਚ ਹਾਲ ਬਣਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 19-08-2026
ਸਾਹਨੇਵਾਲ, 18 ਅਗਸਤ (ਹਨੀ ਚਾਠਲੀ)-ਹਰੇ ਕ੍ਰਿਸ਼ਨਾ ਮੰਦਰ ਟਰੱਸਟ ਦੇ ਪ੍ਰਧਾਨ ਰਸ਼ਪਾਲ ਸਿੰਘ ਮੀਲੂ ਦੀ ਅਗਵਾਈ ਹੇਠ ਸਮੂਹ ਟਰੱਸਟ ਮੈਂਬਰਾਂ ਅਤੇ ਆਮ ਪਬਲਿਕ ਦੀ ਇੱਕ ਅਹਿਮ ਮੀਟਿੰਗ ਮੰਦਰ ਵਿਖੇ ਹੋਈ। ਮੀਟਿੰਗ ਦੌਰਾਨ ਮੰਦਰ ਵਿਚ ਹਾਲ ਬਣਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਉਪਰੰਤ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਹਾਲ ਬਣਾਉਣ ਦਾ ਮਤਾ ਪਾਸ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਰਸ਼ਪਾਲ ਸਿੰਘ ਮੀਲੂ ਨੇ ਦੱਸਿਆ ਕਿ ਹਰੇ ਕ੍ਰਿਸ਼ਨਾ ਮੰਦਰ ਵਿਚ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਇਸ ਤੋਂ ਇਲਾਵਾ ਧਾਰਮਿਕ ਤਿਉਹਾਰਾਂ ਅਤੇ ਹੋਰ ਵਿਸ਼ੇਸ਼ ਮੌਕਿਆਂ ‘ਤੇ ਮੰਦਰ ਵਿਚ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਸ਼ਰਧਾਲੂਆਂ ਦੀ ਵਧਦੀ ਗਿਣਤੀ ਅਤੇ ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੰਦਰ ਵਿਚ ਹਾਲ ਦੀ ਬਹੁਤ ਜ਼ਰੂਰਤ ਹੈ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਟਰੱਸਟ ਵਲੋਂ ਮੰਦਰ ਵਿੱਚ ਇੱਕ ਹੋਰ ਵਿਸ਼ਾਲ ਹਾਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਟਰੱਸਟ ਮੈਂਬਰਾਂ ਨੇ ਹਾਲ ਦੀ ਉਸਾਰੀ ਨੂੰ ਲੈ ਕੇ ਆਪਣੇ ਸੁਝਾਅ ਪੇਸ਼ ਕੀਤੇ । ਵਿਚਾਰ ਵਟਾਂਦਰੇ ਤੋਂ ਬਾਅਦ ਨਵੇਂ ਹਾਲ ਦੀ ਉਸਾਰੀ ਸਬੰਧੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪ੍ਰਧਾਨ ਰਸ਼ਪਾਲ ਸਿੰਘ ਮੀਲੂ ਨੇ ਕਿਹਾ ਕਿ ਹਾਲ ਦੀ ਉਸਾਰੀ ਦੇ ਕੰਮ ਦਾ ਭੂਮੀ ਪੂਜਨ 20 ਅਗਸਤ ਨੂੰ ਸ਼ੁਰੂ ਕਰਵਾਇਆ ਜਾਵੇਗਾ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ, ਹਰੀ ਸਿੰਘ, ਇੰਦਰਜੀਤ ਸਿੰਘ, ਪੰਡਿਤ ਪ੍ਰਲਾਦ, ਪੰਡਿਤ ਸ਼ਤਰੂਗਨ, ਗੁਲਸ਼ਨ ਕੁਮਾਰ, ਸੁਭਾਸ਼ ਚੌਧਰੀ, ਕੁਸ਼ਾਲ ਚੌਧਰੀ, ਸ਼ੁਭਮ ਚੌਧਰੀ, ਰਵੀ ਸ਼ਰਮਾ, ਸੁਰਜੀਤ ਸਿੰਘ, ਸੁਰਿੰਦਰ ਪਾਲ, ਅਮਰਜੀਤ ਸਿੰਘ, ਮਨੋਜ ਸ਼ਰਮਾ, ਕਮਲ ਠਾਕਰ, ਰਜੇਸ਼ ਸ਼ਰਮਾ, ਮੇਵਾ ਲਾਲ, ਅਰਵਿੰਦ, ਰਮੇਸ਼ ਕੁਮਾਰ , ਸੁਧੀਰ, ਵਿਪਨ, ਪ੍ਰਸ਼ਾਂਤ, ਨਰਿੰਦਰ, ਸ਼ਾਮ ਸੁੰਦਰ, ਰਾਕੇਸ਼ ਗੁਪਤਾ, ਗਗਨ ਚੋਪੜਾ, ਜਤਿੰਦਰ, ਵਿਕਾਸ ਓਝਾ, ਕਾਲਾ ਚੌਧਰੀ, ਸੁਸ਼ੀਲ ਕੁਮਾਰ, ਵਿਨੋਦ ਕੁਮਾਰ, ਸ਼ੈਲੇਸ਼ ਪ੍ਰਤਾਪ, ਰਾਮ ਪ੍ਰਕਾਸ਼ ਆਦਿ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਆਨੰਦ ਨੇ ਸੱਤਿਆ ਭਾਰਤੀ ਸਕੂਲ ਖ਼ਾਨਪੁਰ ’ਚ ਲਹਿਰਾਇਆ ਝੰਡਾ ਅਗਲੀ ਖ਼ਬਰ ਖੰਨਾ ਬਿਊਟੀਜ਼ ਕਲੱਬ ਵਲੋਂ ਤੀਆਂ ਦਾ ਤਿਉਹਾਰ ਮਨਾਇਆ
Ad Position 24