11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਲਸਾੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਮਲੌਦ, 9 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸ਼ੀਏਸ਼ਨ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਅਤੇ ਪ੍ਰਧਾਨ ਰਜਿੰਦਰ ਕੌਰ ਪਨਾਗ, ਪੰਜਾਬ ਪ੍ਰਧਾਨ ਸਤਪਾਲ ਸਿੰਘ, ਰਮਨਦੀਪ ਕੌਰ ਗਿਆਸਪੁਰਾ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਜਗਰੂਪ ਸਿੰਘ ਸੇਹ ਅਤੇ ਆਲ ਸਮੁੱਚੀ ਟੀਮ ਨਾਲ ਪਹੁੰਚੇ।

Ad Position 21
No active advertisement
ਅਜੀਤ ਡੈਸਕ 10-08-2026
ਮਲੌਦ, 9 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮਨੁੱਖੀ ਅਧਿਕਾਰ ਸੋਸ਼ਲ ਵੈਲਫੇਅਰ ਐਸੋਸ਼ੀਏਸ਼ਨ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਦੇ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਮੁੱਖ ਮਹਿਮਾਨ ਵਜੋਂ ਕੌਮੀ ਪ੍ਰਧਾਨ ਗੁਰਦੀਪ ਸਿੰਘ ਮਦਨ ਅਤੇ ਪ੍ਰਧਾਨ ਰਜਿੰਦਰ ਕੌਰ ਪਨਾਗ, ਪੰਜਾਬ ਪ੍ਰਧਾਨ ਸਤਪਾਲ ਸਿੰਘ, ਰਮਨਦੀਪ ਕੌਰ ਗਿਆਸਪੁਰਾ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਜਗਰੂਪ ਸਿੰਘ ਸੇਹ ਅਤੇ ਆਲ ਸਮੁੱਚੀ ਟੀਮ ਨਾਲ ਪਹੁੰਚੇ। ਜਿਸ ਵਿਚ ਵੱਖ ਵੱਖ ਸਕੂਲਾਂ ਦੇ ਬੱਚੇ ਅਤੇ ਪਿੰਡ ਲਸਾੜਾ ਦੀਆਂ ਭੰਗੜੇ ਦੀਆਂ ਟੀਮਾਂ ਨੇ ਆਪਣੇ ਵਲੋਂ ਪੰਜਾਬੀ ਪੁਰਾਣੇ ਵਿਰਸੇ ਨੂੰ ਵਿਖਾਇਆ। ਪ੍ਰੋਗਰਾਮ ਸਮੇਤ ਚਰਖਾ, ਬਾਲਟੀ , ਸੱਜ, ਤੰਗਲੀ, ਮਧਾਣੀ ਆਦਿ ਸਮਾਨ ਵੀ ਲਿਆ ਕੇ ਬੱਚਿਆਂ ਨੂੰ ਦਿਖਾਇਆ ਗਿਆ। ਗੁਰਦੀਪ ਸਿੰਘ ਮਦਨ ਨੇ ਕਿਹਾ ਸਾਡੇ ਸਮਾਜ ਦੇ ਲੋਕ ਪੰਜਾਬੀ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਜੋ ਕਿ ਅਸੀਂ ਅੱਜ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਵਾਉਣ ਵਾਸਤੇ ਲੋਕਾਂ ਨੂੰ ਨਾਲ ਜੋੜਿਆ ਤਾਂ ਕਿ ਸਾਡਾ ਸਮਾਜ ਜਿਵੇਂ ਕਿ ਪਿਛਲੇ ਸਮਿਆਂ ਦੇ ਵਿਚ ਆਪਣੇ ਮਾਤਾ-ਪਿਤਾ ਦਾ ਸਤਿਕਾਰ ਅਤੇ ਹਰ ਧੀ-ਭੈਣ ਦਾ ਸਤਿਕਾਰ ਕੀਤਾ ਜਾਂਦਾ ਸੀ ਪਰ ਅੱਜ ਸਭ ਕੁਝ ਉਲਟ ਦਿਸ਼ਾ ਵੱਲ ਨੂੰ ਜਾ ਰਿਹਾ ਹੈ। ਇਸ ਮੌਕੇ ਜੱਜ ਰਾਜਿੰਦਰ ਸਿੰਘ ਰਾਏ, ਗੁਰਲੀਨ ਕੌਰ ਰਾਏ, ਚਮਕੌਰ ਸਿੰਘ ਲਸਾੜਾ ਲੱਖੋਵਾਸ, ਸਕਿੰਦਰ ਸਿੰਘ ਲਸਾੜਾ ਪੋਹਲੇਵਾਸ (ਦੋਵੇਂ ਸਰਪੰਚ), ਚਰਨਜੀਤ ਕੌਰ ਸਿਹੌੜਾ, ਕੁਲਵਿੰਦਰ ਕੌਰ ਸੈਕਟਰੀ ਪੰਜਾਬ, ਰਣਜੀਤ ਸਿੰਘ, ਗੁਰੂ ਜੀ ਰਾਜਸਥਾਨ ਵਾਲੇ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅਹਿਮਦਗੜ੍ਹ ਦੇ ਨਵੇਂ ਪ੍ਰਧਾਨ ਕਰਨ ਕਰੀਰ ਦੀ ਕਾਲਰ ਸੈਰੇਮਨੀ ਅਗਲੀ ਖ਼ਬਰ ਪਿੰਡ ਮਾਜਰੀ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
Ad Position 24