10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਮਾਜਰੀ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਖੰਨਾ, 9 ਅਗਸਤ (ਹਰਜਿੰਦਰ ਸਿੰਘ ਲਾਲ)-ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਖੰਨਾ ਦੀ ਚੇਅਰਪਰਸਨ ਬੀਬੀ ਫ਼ਾਤਿਮਾ ਦੀ ਅਗਵਾਈ ਹੇਠ ਪਿੰਡ ਮਾਜਰੀ ਵਿਖੇ ਲੱਖ ਦਾਤਾ ਪੀਰ ਦੀ ਦਰਗਾਹ ਅਤੇ ਗੁੱਗਾ ਮਾੜੀ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 10-08-2026
ਖੰਨਾ, 9 ਅਗਸਤ (ਹਰਜਿੰਦਰ ਸਿੰਘ ਲਾਲ)-ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਖੰਨਾ ਦੀ ਚੇਅਰਪਰਸਨ ਬੀਬੀ ਫ਼ਾਤਿਮਾ ਦੀ ਅਗਵਾਈ ਹੇਠ ਪਿੰਡ ਮਾਜਰੀ ਵਿਖੇ ਲੱਖ ਦਾਤਾ ਪੀਰ ਦੀ ਦਰਗਾਹ ਅਤੇ ਗੁੱਗਾ ਮਾੜੀ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੀਬੀ ਫ਼ਾਤਿਮਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਿਆ ਹੋਇਆ ਹੈ। ਅਜਿਹੇ ਤਿਉਹਾਰ ਜਿੱਥੇ ਧੀਆਂ-ਭੈਣਾਂ ਨੂੰ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਦਿੰਦੇ ਹਨ, ਉੱਥੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਸਮਾਗਮ ਦੌਰਾਨ ਕੌਂਸਲਰ ਸਬਨਾਮ ਰਾਏ ਅਤੇ ਉਨ੍ਹਾਂ ਦੇ ਪਤੀ ਬਲਵੀਰ ਰਾਏ, ਹਰਜੀਤ ਰਾਣੋ ਅਤੇ ਸਾਗਰ ਬਰਨ ਸਮੇਤ ਹੋਰ ਹਾਜ਼ਰੀਨ ਨੇ ਲੋਕ ਬੋਲੀਆਂ ਪਾ ਕੇ ਤੀਆਂ ਦੇ ਤਿਉਹਾਰ ਦੀ ਰੌਣਕ ਵਿੱਚ ਹੋਰ ਵਾਧਾ ਕੀਤਾ। ਇਸ ਦੌਰਾਨ ਪੰਜਾਬੀ ਸੱਭਿਆਚਾਰ ਦੀਆਂ ਝਲਕੀਆਂ ਵੀ ਦੇਖਣ ਨੂੰ ਮਿਲੀਆਂ ਅਤੇ ਮਾਹੌਲ ਖੁਸ਼ੀਆਂ ਨਾਲ ਭਰਿਆ ਰਿਹਾ। ਇਸ ਮੌਕੇ ਮਿਹਰਦੀਨ ਗਿੱਲ, ਰੋਜੀ ਖਾਨਮ, ਬਿਮਲ ਕੌਰ, ਪਰਮਜੀਤ ਕੌਰ, ਪਰਵੀਨ ਕੌਰ, ਰਾਣੀ ਉਰਮਿਲਾ ਸਾਨੇਵਾਲੀਆ, ਆਸ਼ਾ ਰਾਣੀ, ਜਤਿੰਦਰ ਕੌਰ, ਇਕਬਾਲ ਕੌਰ, ਕੁਦਰਤ ਕੌਰ ਗਿੱਲ, ਹਰਜੀਤ ਕੌਰ, ਹਰਜਿੰਦਰ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਸੋਨੀਆ ਗਿੱਲ ਲੁਧਿਆਣਾ, ਵਿਦਿਆ ਗਿੱਲ, ਅਰਮਾਨ ਗਿੱਲ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲਸਾੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਈਸੜੂ ਵਿਖੇ ਕਾਂਗਰਸ ਪਾਰਟੀ ਦੀ 15 ਅਗਸਤ ਨੂੰ ਹੋਵੇਗੀ ਇਤਿਹਾਸਕ ਕਾਨਫਰੰਸ: ਗਿੱਲ ਬੇਰਕਲਾਂ
Ad Position 24