ਵਿਦੇਸ਼ ਰਹਿੰਦੇ ਪੁੱਤਰ ਦੀ ਜ਼ਮਾਨਤ ਦੇ ਨਾਂਅ ’ਤੇ ਧੋਖੇਬਾਜ਼ਾਂ ਨੇ ਫ਼ੋਨ ਕਾਲ ਕਰਕੇ 10 ਲੱਖ ਦੀ ਮਾਰੀ ਠੱਗੀ-ਕੇਸ ਦਰਜ
ਰਾਏਕੋਟ, 8 ਅਗਸਤ (ਬਲਵਿੰਦਰ ਸਿੰਘ ਲਿੱਤਰ)-ਨੇੜਲੇ ਪਿੰਡ ਕਲਸੀਆਂ ਦੇ ਰਹਿਣ ਵਾਲੇ ਹਰਦੇਵ ਸਿੰਘ ਪੁੱਤਰ ਹਰਨਾਮ ਸਿੰਘ ਧਾਲੀਵਾਲ ਨਾਲ 4 ਅਗਸਤ 2026 ਨੂੰ ਕਰੀਬ 12:30 ਵਜੇ ਫਰਾਡ ਕਾਲ ਰਾਹੀਂ 10 ਲੱਖ ਰੁਪਏ ਦੀ ਠੱਗੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਤੋਂ ਇੱਕ ਫ਼ੋਨ ਆਇਆ, ਜਿਸ ਵਿਚ ਦੱਸਿਆ ਗਿਆ ਕਿ ਉਨ੍ਹਾਂ ਦਾ ਪੁੱਤਰ ਕੁਲਬੀਰ ਸਿੰਘ ਧਾਲੀਵਾਲ, ਜੋ ਇੰਗਲੈਂਡ ਰਹਿੰਦਾ ਹੈ, ਦਾ ਕਿਸੇ ਗੋਰੇ ਵਿਅਕਤੀ ਨਾਲ ਝਗੜਾ ਹੋ ਗਿਆ ਹੈ।
ਰਾਏਕੋਟ, 8 ਅਗਸਤ (ਬਲਵਿੰਦਰ ਸਿੰਘ ਲਿੱਤਰ)-ਨੇੜਲੇ ਪਿੰਡ ਕਲਸੀਆਂ ਦੇ ਰਹਿਣ ਵਾਲੇ ਹਰਦੇਵ ਸਿੰਘ ਪੁੱਤਰ ਹਰਨਾਮ ਸਿੰਘ ਧਾਲੀਵਾਲ ਨਾਲ 4 ਅਗਸਤ 2026 ਨੂੰ ਕਰੀਬ 12:30 ਵਜੇ ਫਰਾਡ ਕਾਲ ਰਾਹੀਂ 10 ਲੱਖ ਰੁਪਏ ਦੀ ਠੱਗੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ ਤੋਂ ਇੱਕ ਫ਼ੋਨ ਆਇਆ, ਜਿਸ ਵਿਚ ਦੱਸਿਆ ਗਿਆ ਕਿ ਉਨ੍ਹਾਂ ਦਾ ਪੁੱਤਰ ਕੁਲਬੀਰ ਸਿੰਘ ਧਾਲੀਵਾਲ, ਜੋ ਇੰਗਲੈਂਡ ਰਹਿੰਦਾ ਹੈ, ਦਾ ਕਿਸੇ ਗੋਰੇ ਵਿਅਕਤੀ ਨਾਲ ਝਗੜਾ ਹੋ ਗਿਆ ਹੈ। ਉਸ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਨਾਜ਼ੁਕ ਹੈ। ਇਸ ਕਾਰਨ ਇੰਗਲੈਂਡ ਪੁਲਿਸ ਨੇ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦਿਆਂ ਕਿਹਾ ਕਿ ਕੁਲਬੀਰ ਸਿੰਘ ਦਾ ਵਕੀਲ ਵੀ ਉੱਥੇ ਪਹੁੰਚਿਆ ਹੋਇਆ ਹੈ ਅਤੇ ਜ਼ਮਾਨਤ ਲਈ ਵਕੀਲ ਨਾਲ ਗੱਲ ਕੀਤੀ ਜਾ ਸਕਦੀ ਹੈ। ਇਹ ਕਹਿ ਕੇ ਉਸ ਨੇ ਫ਼ੋਨ ਕੱਟ ਦਿੱਤਾ। ਕੁਝ ਹੀ ਸਮੇਂ ਬਾਅਦ ਵਿਦੇਸ਼ ਤੋਂ ਇੱਕ ਹੋਰ ਫੋਨ ਆਇਆ। ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਕੁਲਬੀਰ ਸਿੰਘ ਦਾ ਵਕੀਲ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਬਹੁਤ ਮੁਸੀਬਤ ਵਿਚ ਹੈ ਅਤੇ ਉਸ ਦੀ ਜ਼ਮਾਨਤ ਕਰਵਾਉਣ ਲਈ 10 ਲੱਖ ਰੁਪਏ ਭੇਜਣੇ ਪੈਣਗੇ। ਇਸ ’ਤੇ ਹਰਦੇਵ ਸਿੰਘ ਧਾਲੀਵਾਲ ਨੇ ਆਪਣੇ ਪਿੰਡ ਕਲਸੀਆਂ ਦੇ ਨੇੜੇ ਸਥਿਤ ਐੱਸ.ਬੀ.ਆਈ. ਬੈਂਕ ਬ੍ਰਾਂਚ ਬੜੂੰਦੀ ਤੋਂ ਆਰ.ਟੀ.ਜੀ . ਐੱਸ. ਰਾਹੀਂ ਪੰਜ-ਪੰਜ ਲੱਖ ਰੁਪਏ ਦੀਆਂ 2 ਟਰਾਂਜ਼ੈਕਸ਼ਨਾਂ ਕੀਤੀਆਂ। ਇੱਕ ਰਕਮ ਇੰਡੀਅਨ ਬੈਂਕ ਦਾਰਜੀਲਿੰਗ (ਆਸਾਮ) ਅਤੇ ਦੂਜੀ ਸੈਂਟਰਲ ਬੈਂਕ ਆਫ਼ ਇੰਡੀਆ (ਪੱਛਮੀ ਬੰਗਾਲ) ਦੇ ਖਾਤੇ ਵਿਚ ਟਰਾਂਸਫਰ ਕੀਤੀ ਗਈ। 10 ਲੱਖ ਰੁਪਏ ਭੇਜਣ ਤੋਂ ਬਾਅਦ ਠੱਗਾਂ ਦੇ ਫੋਨ ਬੰਦ ਹੋ ਗਏ। ਬਾਅਦ ਵਿਚ ਜਦੋਂ ਹਰਦੇਵ ਸਿੰਘ ਨੇ ਆਪਣੇ ਪੁੱਤਰ ਕੁਲਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਾ। ਇਸ ਸਬੰਧੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਜਗਰਾਉਂ (ਲੁਧਿਆਣਾ ਦਿਹਾਤੀ) ਵਿਚ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਹਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਆਪਣੇ ਪੁੱਤਰ ਬਾਰੇ ਇਹ ਗੱਲ ਦੱਸੀ ਗਈ ਤਾਂ ਉਹ ਇੰਨੇ ਘਬਰਾ ਗਏ ਕਿ ਤੁਰੰਤ ਸਾਰੇ ਕੰਮ ਛੱਡ ਕੇ ਬੈਂਕ ਵੱਲ ਪੈਸੇ ਟਰਾਂਸਫਰ ਕਰਨ ਲਈ ਚਲੇ ਗਏ। ਉਨ੍ਹਾਂ ਅਨੁਸਾਰ ਦੁਪਹਿਰ 12:30 ਵਜੇ ਫੋਨ ਆਉਣ ਤੋਂ ਬਾਅਦ 1:30 ਵਜੇ ਤੋਂ ਪਹਿਲਾਂ ਹੀ ਉਨ੍ਹਾਂ ਨੇ ਪੰਜ-ਪੰਜ ਲੱਖ ਰੁਪਏ ਦੀਆਂ ਦੋ ਟਰਾਂਜ਼ੈਕਸ਼ਨਾਂ ਠੱਗਾਂ ਦੇ ਖਾਤਿਆਂ ਵਿੱਚ ਕਰ ਦਿੱਤੀਆਂ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਠੱਗੀ ਰਾਹੀਂ ਗਵਾਈ 10 ਲੱਖ ਰੁਪਏ ਦੀ ਰਕਮ ਜਲਦ ਤੋਂ ਜਲਦ ਵਾਪਸ ਦਿਵਾਈ ਜਾਵੇ।