06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਿੰਡ ਜਲਣਪੁਰ ਦੇ ਨੌਜਵਾਨ ਪਰਿਵਾਰਾਂ ਸਮੇਤ ਹੋਏ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸ਼ਾਮਿਲ

ਸਮਰਾਲਾ, 5 ਅਗਸਤ (ਕੁਲਵਿੰਦਰ ਸਿੰਘ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਬਰਜਿੰਦਰ ਸਿੰਘ ਬੱਬਲੂ ਦੀ ਅਗਵਾਈ ਵਿਚ ਹਲਕਾ ਸਮਰਾਲਾ ਦੇ ਪਿੰਡ ਜਲਣਪੁਰ ਦੇ 15 ਦੇ ਕਰੀਬ ਪਰਿਵਾਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸ਼ਾਮਲ ਹੋਏ। ਸ.

Ad Position 21
No active advertisement
ਅਜੀਤ ਡੈਸਕ 06-08-2026
ਸਮਰਾਲਾ, 5 ਅਗਸਤ (ਕੁਲਵਿੰਦਰ ਸਿੰਘ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਬਰਜਿੰਦਰ ਸਿੰਘ ਬੱਬਲੂ ਦੀ ਅਗਵਾਈ ਵਿਚ ਹਲਕਾ ਸਮਰਾਲਾ ਦੇ ਪਿੰਡ ਜਲਣਪੁਰ ਦੇ 15 ਦੇ ਕਰੀਬ ਪਰਿਵਾਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸ਼ਾਮਲ ਹੋਏ। ਸ. ਬੱਬਲੂ ਨੇ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕ ਅਤੇ ਨੌਜਵਾਨ ਅੱਕ ਚੁੱਕੇ ਹਨ, ਕਿਉਂਕਿ ਇਨ੍ਹਾਂ ਪਾਰਟੀਆਂ ਵਲੋਂ ਪੰਜਾਬੀਆਂ ਨੂੰ ਹੁਣ ਤੱਕ ਝੂਠੇ ਲਾਰਿਆਂ ਤੋਂ ਬਿਨਾਂ ਹੋਰ ਕੁੱਝ ਨਹੀਂ ਦਿੱਤਾ, ਸਗੋਂ ਪੰਜਾਬ ਨੂੰ ਦਿਨ ਪ੍ਰਤੀ ਦਿਨ ਕਰਜ਼ੇ ਦੇ ਭਾਰ ਨਾਲ ਡਬੋਇਆ ਹੀ ਹੈ। ਇੱਕ ਪਾਸੇ ਤਾਂ ਸਾਰੀਆਂ ਪਾਰਟੀਆਂ ਆਪਣੀਆਂ ਸਰਕਾਰਾਂ ਦੀਆਂ ਪ੍ਰਾਪਤੀਆਂ ਗਿਣਾਉਣ ਤੋਂ ਨਹੀਂ ਥੱਕਦੀਆਂ। ਜਦੋਂਕਿ ਇਹ ਸਾਰਾ ਕੁੱਝ ਪੰਜਾਬ ਦੀ ਜਨਤਾ ਦੇ ਟੈਕਸ ਦੇ ਰੂਪ ਵਿਚ ਵਸੂਲੇ ਹੋਏ ਪੈਸਿਆਂ ਨਾਲ ਸੰਭਵ ਹੁੰਦਾ ਹੈ। ਦੂਸਰੇ ਪਾਸੇ ਪੰਜਾਬ ‘ਤੇ ਕਰਜ਼ਿਆਂ ਦੀ ਭਰੀ ਹੋਈ ਪੰਡ ਵੱਲ ਕੋਈ ਪਾਰਟੀ ਝਾਤ ਵੀ ਮਾਰਨ ਨੂੰ ਤਿਆਰ ਨਹੀਂ ਹੈ, ਜੋ ਭਰੀ ਹੋਈ ਕਰਜ਼ੇ ਦੀ ਪੰਡ ਦਿਨ ਪ੍ਰਤੀ ਦਿਨ ਭਾਰੀ ਹੁੰਦੀ ਜਾ ਰਹੀ ਹੈ। ਇਸ ਲਈ ਪੰਜਾਬ ਨੂੰ ਬਚਾਉਣ ਲਈ ਇਨ੍ਹਾਂ ਰਿਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਪੰਜਾਬੀ ਆਪ ਮੁਹਾਰੇ ਹੋ ਕੇ ‘ਅਕਾਲੀ ਦਲ ਵਾਰਸ ਪੰਜਾਬ ਦੇ’ ਨਾਲ ਜੁੜ ਰਹੇ ਹਨ। ਇਸੇ ਕੜੀ ਅਧੀਨ ਪਿੰਡ ਜਲਣਪੁਰ ਦੇ ਕਈ ਨੌਜਵਾਨ ਪਰਿਵਾਰਾਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸ਼ਾਮਲ ਹੋਏ। ਇਸ ਮੌਕੇ ਦਲਵੀਰ ਸਿੰਘ, ਸਤਵਿੰਦਰ ਸਿੰਘ, ਮਨੀ ਭੰਗੂ, ਪ੍ਰਦੀਪ ਸਿੰਘ, ਜਸ਼ਨਦੀਪ ਸਿੰਘ, ਨਰਿੰਦਰ ਸਿੰਘ, ਜਗਤਾਰ ਸਿੰਘ, ਕਰਨਵੀਰ ਸਿੰਘ, ਮਨਦੀਪ ਸਿੰਘ, ਨਵਦੀਪ ਸਿੰਘ, ਗੌਰਵਪ੍ਰੀਤ ਸਿੰਘ, ਹਰਵਿੰਦਰ ਸਿੰਘ ਪੋਲਾ, ਰਾਜਦੀਪ ਸਿੰਘ ਰਾਜੀ, ਗੁਰਪ੍ਰੀਤ ਸਿੰਘ, ਕੁਲਵ ੀਰ ਸਿੰਘ, ਪ੍ਰਦੀਪ ਸਿੰਘ ਸੋਨੂੰ, ਪਰਮਵੀਰ ਸਿੰਘ ਪਵਨ, ਕੁਲਵਿੰਦਰ ਸਿੰਘ ਕਿੰਦੂ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ 7 ਅਗਸਤ ਨੂੰ ਚੰਡੀਗੜ੍ਹ ਰੈਲੀ ’ਚ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ ਅਧਿਆਪਕ-ਯੂਨੀਅਨ ਆਗੂ ਅਗਲੀ ਖ਼ਬਰ ਪਲੈਨੇਟ ਈ ਸਕੂਲ ਦੇ ਵਿਦਿਆਰਥੀਆਂ ਨੇ ਬੈਡਮਿੰਟਨ ਵਿੱਚ ਚਾਂਦੀ ਅਤੇ ਸੋਨੇ ਦਾ ਤਗਮਾ ਜਿੱਤਿਆ
Ad Position 24
No active advertisement