01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਬੇਅਦਬੀ ਦੇ ਸੂਤਰਧਾਰ ਹਨੀਪ੍ਰੀਤ ਅਤੇ ਰਾਮ ਰਹੀਮ ਸੰਬੰਧੀ ਸਰਕਾਰ ਚੁੱਪ ਕਿਉਂ-ਜਥੇਦਾਰ ਕਰੋਦੀਆਂ

Ad Position 21
No active advertisement
ਅਜੀਤ ਡੈਸਕ 24-06-2026


ਮਲੌਦ, 23 ਜੂਨ (ਦਿਲਬਾਗ ਸਿੰਘ ਚਾਪੜਾ)-ਸਾਬਕਾ ਬਲਾਕ ਸੰਮਤੀ ਮੈਂਬਰ ਜਥੇਦਾਰ ਸੁਖਪ੍ਰੀਤ ਸਿੰਘ ਕਰੋਦੀਆਂ ਨੇ ਆਪਣੇ ਸਾਥੀ ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਹਨੀ, ਉੱਘੇ ਗਾਇਕ ਗੁਰਪ੍ਰੀਤ ਸਿੰਘ ਬਿੱਲਾ ਘੁਡਾਣੀ ਅਤੇ ਕੁਲਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਵੋਟ ਰਾਜਨੀਤੀ ਨੂੰ ਮੁੱਖ ਰੱਖ ਕਿ ਬੇਅਦਬੀ ਮਾਮਲੇ ਦਾ ਇਨਸਾਫ਼ ਦੇਣ ਦੇ ਨਾਂਅ ਉੱਪਰ ਬਣੀਆਂ ਸਰਕਾਰਾਂ ਦੀ ਨਜ਼ਰ ਉਨ੍ਹਾਂ ਲੋਕਾਂ ਵੱਲ ਕਿਉ ਨਹੀ ਜਾਂਦੀ ਜਿਨ੍ਹਾਂ ਕਾਰਨ ਸਭ ਕੁੱਝ ਵਾਪਰਿਆ ਹੈ। ਵੱਖ ਵੱਖ ਸਰਕਾਰਾਂ ਵਲੋਂ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਲੋਕਾਂ ਦੀਆਂ ਨਜ਼ਰਾਂ ਵਿਚ ਕਥਿਤ ਤੌਰ ਦੇ ਮੁੱਖ ਦੋਸ਼ੀ ਮੰਨੇ ਜਾਣ ਵਾਲੇ ਸੌਦਾ ਸਾਧ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਕਿਉ ਕਿਸੇ ਵੀ ਸਰਕਾਰ ਨੇ ਹੱਥ ਨਹੀਂ ਪਾਇਆ। ਜਦੋਂ ਕਿ ਮੌੜ ਬੰਬ ਕਾਂਡ ਅਤੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਮਾਨਯੋਗ ਜੱਜ ਸਾਹਮਣੇ ਵੀ ਰਾਮ ਰਹੀਮ ਦੀ ਟੀਮ ਦੇ ਮੈਂਬਰ ਲਿਖਤੀ ਬਿਆਨ ਦੇ ਚੁੱਕੇ ਹਨ ਕਿ ਸੌਦਾ ਦੀ ਹਾਜ਼ਰੀ ਵਿਚ ਹਨੀਪ੍ਰੀਤ ਵੱਲੋਂ ਕਿਵੇਂ ਹਦਾਇਤ ਕੀਤੀ ਗਈ ਸੀ। ਜਥੇਦਾਰ ਕਰੌਦੀਆਂ ਨੇ ਕਿਹਾ ਕਿ ਜੇਕਰ ਅਕਾਲੀ ਸਰਕਾਰ ਸਮੇਂ ਹੀ ਮੁੱਖ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਨਾ ਵੱਡਾ ਧੱਕਾ ਨਾ ਲੱਗਦਾ। ਫਿਰ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਦੇ ਭਗਵੰਤ ਸਿੰਘ ਮਾਨ ਨੇ ਵੀ ਮੁੱਖ ਦੋਸ਼ੀਆਂ ਨੂੰ ਫੜਨ ਦੀ ਹਿੰਮਤ ਨਹੀਂ ਕੀਤੀ।

Ad Position 22
No active advertisement
ਪਿਛਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਦੀ ਗੁਣਵੱਤਾ ਜਾਂਚ ਲਈ ਸੈਂਪਲ ਟੈਸਟਿੰਗ ਦੀ ਸਹੂਲਤ ਉਪਲਬਧ-ਡਿਪਟੀ ਡਾਇਰੈਕਟਰ ਅਗਲੀ ਖ਼ਬਰ ਆਨੰਦ ਕਾਲਜ ਜੇਠੂਵਾਲ ’ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24