07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

‘ਜੀ ਇਮੀਗ੍ਰੇਸ਼ਨ ਅਤੇ ਸੋਸ਼ਲ ਬੱਡੀਜ਼’ ਵਲੋਂ ਗ੍ਰੀਨ ਦੀਵਾਲੀ ਤਹਿਤ ਬਠਿੰਡਾ ’ਚ ਵੰਡੇ ਬੂਟੇ

ਬਠਿੰਡਾ, 6 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਦੀਵਾਲੀ ਦੇ ਤਿਉਹਾਰ ਨੂੰ ਵਾਤਾਵਰਨ ਪੱਖੀ ਢੰਗ ਨਾਲ ਮਨਾਉਣ ਅਤੇ ਲੋਕਾਂ ਨੂੰ ਹਰਿਆਲੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਜੀ ਇਮੀਗ੍ਰੇਸ਼ਨ ਅਤੇ ਸੋਸ਼ਲ ਬੱਡੀਜ਼ ਵਲੋਂ ਸਾਂਝੇ ਤੌਰ ’ਤੇ ਗ੍ਰੀਨ ਦੀਵਾਲੀ ਮੁਹਿੰਮ ਤਹਿਤ ਬਠਿੰਡਾ ਅਤੇ ਕੋਟਕਪੂਰਾ ਸਥਿਤ ਬ੍ਰਾਂਚਾਂ ਵਿਖੇ ਬੂਟੇ ਵੰਡੇ ਗਏ। ਇਸ ਦੌਰਾਨ ਲੋਕਾਂ ਨੂੰ ਛਾਂਦਾਰ, ਫਲਦਾਰ, ਅਤੇ ਫੁੱਲਾਂ ਵਾਲੇ ਬੂਟੇ ਵੰਡ ਕੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੁਨੇਹਾ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 07-11-2026
ਬਠਿੰਡਾ, 6 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਦੀਵਾਲੀ ਦੇ ਤਿਉਹਾਰ ਨੂੰ ਵਾਤਾਵਰਨ ਪੱਖੀ ਢੰਗ ਨਾਲ ਮਨਾਉਣ ਅਤੇ ਲੋਕਾਂ ਨੂੰ ਹਰਿਆਲੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਜੀ ਇਮੀਗ੍ਰੇਸ਼ਨ ਅਤੇ ਸੋਸ਼ਲ ਬੱਡੀਜ਼ ਵਲੋਂ ਸਾਂਝੇ ਤੌਰ ’ਤੇ ਗ੍ਰੀਨ ਦੀਵਾਲੀ ਮੁਹਿੰਮ ਤਹਿਤ ਬਠਿੰਡਾ ਅਤੇ ਕੋਟਕਪੂਰਾ ਸਥਿਤ ਬ੍ਰਾਂਚਾਂ ਵਿਖੇ ਬੂਟੇ ਵੰਡੇ ਗਏ। ਇਸ ਦੌਰਾਨ ਲੋਕਾਂ ਨੂੰ ਛਾਂਦਾਰ, ਫਲਦਾਰ, ਅਤੇ ਫੁੱਲਾਂ ਵਾਲੇ ਬੂਟੇ ਵੰਡ ਕੇ ਵਾਤਾਵਰਨ ਦੀ ਸੰਭਾਲ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ‘ਜੀ ਇਮੀਗ੍ਰੇਸ਼ਨ ਦੇ ਸੰਚਾਲਕ ਗੁਰਪ੍ਰੀਤ ਸਿੰਘ ਵਾਂਦਰ ਨੇ ਕਿਹਾ ਕਿ ਸੰਸਥਾ ਵਲੋਂ ਹਰ ਸਾਲ ਗ੍ਰੀਨ ਦੀਵਾਲੀ ਮਨਾਈ ਜਾਂਦੀ ਹੈ ਤਾਂ ਜੋ ਤਿਉਹਾਰਾਂ ਦੀਆਂ ਖ਼ੁਸ਼ੀਆਂ ਦੇ ਨਾਲ-ਨਾਲ ਸਮਾਜ ਅਤੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਨਿਭਾਈ ਜਾ ਸਕੇ। ਉਨ੍ਹਾਂ ਕਿਹਾ ਕਿ ਅਕਸਰ ਸਮਾਜ ਵਿਚ ਕੋਈ ਵੀ ਚੰਗੀ ਪਹਿਲ ਕੀਤੀ ਜਾਂਦੀ ਹੈ ਤਾਂ ਆਸ-ਪਾਸ ਦੇ ਲੋਕ ਵੀ ਉਸ ਤੋਂ ਪ੍ਰੇਰਿਤ ਹੋ ਕੇ ਉਸ ਨੂੰ ਅਪਣਾਉਂਦੇ ਹਨ। ਇਸੇ ਸੋਚ ਤਹਿਤ ਸੰਸਥਾ ਵਲੋਂ ਇਕ ਛੋਟਾ ਜਿਹਾ ਉਪਰਾਲਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਬੂਟੇ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਹਵਾ ਅਤੇ ਆਕਸੀਜਨ ਕੁਦਰਤ ਵਲੋਂ ਸਾਰਿਆਂ ਨੂੰ ਬਰਾਬਰ ਮਿਲਦੀ ਹੈ। ਚਾਹੇ ਕੋਈ ਕਿਸਾਨ ਹੋਵੇ, ਕਾਰੋਬਾਰੀ ਹੋਵੇ, ਦੁਕਾਨਦਾਰ ਹੋਵੇ ਜਾਂ ਸ਼ਹਿਰ ਵਿਚ ਰਹਿਣ ਵਾਲਾ ਆਮ ਨਾਗਰਿਕ, ਹਰ ਕੋਈ ਇਸ ਵਾਤਾਵਰਨ ਦਾ ਲਾਭ ਲੈਂਦਾ ਹੈ। ਇਸ ਲਈ ਵਾਤਾਵਰਨ ਅਤੇ ਆਕਸੀਜਨ ਦੀ ਸੰਭਾਲ ਕਰਨਾ ਵੀ ਸਾਡੇ ਸਾਰਿਆਂ ਦਾ ਸਾਂਝਾ ਫ਼ਰਜ਼ ਹੈ।ਉਨ੍ਹਾਂ ਅੱਗੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਕਰਨਾ ਸਿਰਫ਼ ਕਿਸਾਨਾਂ ਜਾਂ ਕਿਸੇ ਇਕ ਵਰਗ ਦੀ ਜ਼ਿੰਮੇਵਾਰੀ ਨਹੀਂ, ਬਲਕਿ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੁਹਿੰਮ ਰਾਹੀਂ ‘ਜੀ ਇਮੀਗ੍ਰੇਸ਼ਨ ਅਤੇ ਸੋਸ਼ਲ ਬੱਡੀਜ਼’ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਟਾਕਿਆਂ ਅਤੇ ਪ੍ਰਦੂਸ਼ਣ ਤੋਂ ਰਹਿਤ ਗ੍ਰੀਨ ਦੀਵਾਲੀ ਮਨਾਉਣ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ।
Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਮੰਦਰ ਦੀਆਂ ਖਿਡਾਰਨਾਂ ਦਾ ਜੂਡੋ ਤੇ ਸ਼ਤਰੰਜ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਅਜੀਤ, ਜਲੰਧਰ ਨੈਸ਼ਨਲ ਤੇ ਸਟੇਟ ਹਾਈਵੇ ’ਤੇ ਬਣਨ ਵਾਲੇ ਫਲਾਈਓਵਰਾਂ ਦੇ ਪਿੱਲਰ ਬੀਮਾਂ ਵਾਲੇ ਬਣਾਉਣ ਦੀ ਮੰਗ
Ad Position 24