06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਦਾਜ ਮੰਗਣ ਦੇ ਦੋਸ਼ਾਂ ਤਹਿਤ ਵਿਚੋਲਿਆਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਫ਼ਰੀਦਕੋਟ, 6 ਨਵੰਬਰ (ਸਰਬਜੀਤ ਸਿੰਘ)-ਵਿਆਹ ਤੋਂ ਪਹਿਲਾਂ ਹੀ ਲੜਕੀ ਵਾਲਿਆਂ ਤੋਂ ਦਾਜ ਮੰਗਣ ਦੇ ਦੋਸ਼ਾਂ ਤਹਿਤ ਦੋ ਵਿਚੋਲਿਆਂ ਸਮੇਤ ਪੁਲਿਸ ਵਲੋਂ ਲੜਕੀ ਦੇ ਪਿਤਾ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਸੂਚਨਾ ਅਨੁਸਾਰ ਸੁਖਮੰਦਰ ਸਿੰਘ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਦੀ ਲੜਕੀ ਦਾ ਰਿਸ਼ਤਾ ਦੋਸ਼ੀ ਅਮਨਜੋਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸ਼ਕੂਰ ਨਾਲ ਤਹਿ ਹੋਇਆ ਸੀ, ਸੁਖਜੀਤ ਕੌਰ ਤੇ ਉਸ ਦਾ ਪਤੀ ਜਗਸੀਰ ਸਿੰਘ ਵਿਚੋਲੇ ਸਨ।

Ad Position 21
No active advertisement
ਅਜੀਤ ਡੈਸਕ 07-11-2026
ਫ਼ਰੀਦਕੋਟ, 6 ਨਵੰਬਰ (ਸਰਬਜੀਤ ਸਿੰਘ)-ਵਿਆਹ ਤੋਂ ਪਹਿਲਾਂ ਹੀ ਲੜਕੀ ਵਾਲਿਆਂ ਤੋਂ ਦਾਜ ਮੰਗਣ ਦੇ ਦੋਸ਼ਾਂ ਤਹਿਤ ਦੋ ਵਿਚੋਲਿਆਂ ਸਮੇਤ ਪੁਲਿਸ ਵਲੋਂ ਲੜਕੀ ਦੇ ਪਿਤਾ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਸੂਚਨਾ ਅਨੁਸਾਰ ਸੁਖਮੰਦਰ ਸਿੰਘ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਸ ਦੀ ਲੜਕੀ ਦਾ ਰਿਸ਼ਤਾ ਦੋਸ਼ੀ ਅਮਨਜੋਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸ਼ਕੂਰ ਨਾਲ ਤਹਿ ਹੋਇਆ ਸੀ, ਸੁਖਜੀਤ ਕੌਰ ਤੇ ਉਸ ਦਾ ਪਤੀ ਜਗਸੀਰ ਸਿੰਘ ਵਿਚੋਲੇ ਸਨ। ਉਨ੍ਹਾਂ ਦੱਸਿਆ ਕਿ 1 ਫਰਵਰੀ 2026 ਨੂੰ ਸ਼ਗਨ ਦੀ ਰਸਮ ਮਹਾਰਾਜਾ ਢਾਬਾ ਪਿੰਡ ਪੱਕਾ ਵਿਖੇ ਹੋਈ ਸੀ ਅਤੇ ਸ਼ਾਦੀ ਦੀ ਮਿਤੀ 4 ਨਵੰਬਰ 2026 ਤਹਿ ਕੀਤੀ ਗਈ ਸੀ ਪ੍ਰੰਤੂ ਕੁਝ ਸਮੇਂ ਬਾਅਦ ਲੜਕੇ ਵਾਲਿਆਂ ਵਲੋਂ ਉਨ੍ਹਾਂ ਤੋਂ ਦਾਜ ਵਿਚ ਕਥਿਤ ਤੌਰ ’ਤੇ 10 ਲੱਖ ਰੁਪਏ ਅਤੇ 04 ਤੋਲਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਜੇਕਰ ਤੁਸੀ ਇਹ ਮੰਗ ਪੂਰੀ ਨਾ ਕੀਤੀ ਤਾ ਅਸੀਂ ਬਰਾਤ ਲੈ ਕੇ ਨਹੀਂ ਆਵਾਂਗੇ। ਜਦ ਕਿ ਉਸ ਦਾ ਪਹਿਲਾਂ ਸ਼ਗਨ ਵਾਲੀ ਰਸਮ ਆਦਿ ਵਿਚ ਵੀ ਖਰਚਾ ਹੋ ਚੁੱਕਾ ਸੀ। ਉਨ੍ਹਾਂ ਨੇ ਵਿਆਹ ਦੀ ਸਾਰੀਆ ਤਿਆਰੀਆਂ ਕਰ ਲਈਆ ਸਨ। ਕਾਰਡ ਵਗੈਰਾ ਵੀ ਵੰਡ ਦਿੱਤੇ ਸਨ ਅਤੇ ਰਿਸ਼ਤੇਦਾਰ ਘਰ ਆ ਗਏ ਸਨ ਪ੍ਰੰਤੂ ਲੜਕੇ ਵਾਲੇ ਮਹਿ ਮਿਤੀ 4 ਨਵੰਬਰ ਨੂੰ ਬਰਾਤ ਨਹੀਂ ਲੈ ਕੇ ਆਏ ਅਤੇ ਉਨ੍ਹਾਂ ਨਾਲ ਨਾਲ ਧੋਖਾਧੜੀ ਕੀਤੀ ਗਈ ਹੈ। ਸਹਾਇਕ ਥਾਣੇਦਾਰ ਰਾਜ ਸਿੰਘ ਇੰਚਾਰਜ ਪੁਲਿਸ ਚੌਂਕੀ ਕਲੇਰ ਨੇ ਦੱਸਿਆ ਕਿ ਪੀੜ੍ਹਤ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਅਮਨਜੋਤ ਸਿੰਘ ਪੁੱਤਰ ਸਮਸ਼ੇਰ ਸਿੰਘ, ਸਮਸ਼ੇਰ ਸਿੰਘ ਪੁੱਤਰ ਬਲਕਾਰ ਸਿੰਘ, ਜਗਸੀਰ ਸਿੰਘ ਪੁੱਤਰ ਲਖਵੀਰ ਸਿੰਘ ਤੇ ਸੁਖਜੀਤ ਕੌਰ ਪਤਨੀ ਜਗਸੀਰ ਸਿੰਘ ਵਾਸੀਆਨ ਪਿੰਡ ਸ਼ਕੂਰ ਜ਼ਿਲ੍ਹਾ ਫ਼ਿਰੋਜ਼ਪੁਰ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਕਥਿਤ ਦੋਸ਼ੀਆਂ ਦੀ ਅਜੇ ਗਿ੍ਰਫ਼ਤਾਰੀ ਨਹੀਂ ਹੋਈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੰਬਰਦਾਰਾਂ ਨੂੰ ਮਾਣ ਭੱਤਾ ਦੇਵੇ ਅਤੇ ਸੜ੍ਹਕਾਂ ਟੋਲ ਟੈਕਸ ਮੁਆਫ ਕਰੇ : ਪੰਜਗਰਾਈਂ ਅਗਲੀ ਖ਼ਬਰ ਫ਼ਰੀਦਕੋਟ ’ਚ ਮਠਿਆਈਆਂ ਦੀਆਂ ਦੁਕਾਨਾਂ ’ਤੇ ਸਿਹਤ ਵਿਭਾਗ ਵਲੋਂ ਚੈਕਿੰਗ * ਮਠਿਆਈਆਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ...
Ad Position 24