05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮੌੜ ਦੀ ਧਰਤੀ ਤੇ ਕਲਮ ਦੀ ਧਾਰ ਤੇ ਕਾਨੂੰਨ ਦੀ ਜ਼ੁਬਾਨ ਚੇਅਰਮੈਨ ਨਵਦੀਪ ਜੀਦਾ ਵਲੋਂ ਟਿਕਟ ਦੀ ਦਾਅਵੇਦਾਰੀ ਪੇਸ਼

ਬਾਲਿਆਂਵਾਲੀ, 5 ਅਕਤੂਬਰ (ਪੱਤਰ ਪ੍ਰੇਰਕ)- ਜਦੋਂ ਸਿਆਸਤ ਦੇ ਅੰਬਰ ਤੇ ਚੋਣਾਂ ਦੇ ਬੱਦਲ ਛਾਅ ਜਾਂਦੇ ਹਨ, ਤਦੋਂ ਹਰ ਹਲਕਾ ਕਿਸੇ ਅਜਿਹੇ ਚਿਹਰੇ ਦੀ ਭਾਲ ਕਰਦਾ ਹੈ, ਜਿਸ ਦੀ ਅੱਖ ’ਚ ਸੁਪਨਾ ਹੋਵੇ ਅਤੇ ਹੱਥਾਂ ਵਿਚ ਹੱਲ ਕਰਨ ਦਾ ਹੁਨਰ। ਹਲਕਾ ਮੌੜ ਦੀ ਉਸ ਭਾਲ ਦਾ ਜਵਾਬ ਬਣ ਕੇ ਉੱਭਰੇ ਹਨ ਸਮਾਜ ਸੇਵੀ ਐਡਵੋਕੇਟ ਨਵਦੀਪ ਸਿੰਘ ਜੀਦਾ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ, ਬਠਿੰਡਾ ਲੋਕ ਸਭਾ ਦੇ ਇੰਚਾਰਜ ਅਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ।

Ad Position 21
No active advertisement
ਜਿੱਥੇ ਸ਼ਬਦਾਂ ਦੀ ਨਹੀਂ, ਕੰਮਾਂ ਦੀ ਗਵਾਹੀ ਬੋਲਦੀ ਹੈ, ਬਾਰ ਤੋਂ ਸ਼ੂਗਰਫੈੱਡ ਤੱਕ ਦਾ ਸਫ਼ਰ ਹੁਣ ਮੌੜ ਦੇ ਵਿਹੜੇ 06-11-2026
ਬਾਲਿਆਂਵਾਲੀ, 5 ਅਕਤੂਬਰ (ਪੱਤਰ ਪ੍ਰੇਰਕ)- ਜਦੋਂ ਸਿਆਸਤ ਦੇ ਅੰਬਰ ਤੇ ਚੋਣਾਂ ਦੇ ਬੱਦਲ ਛਾਅ ਜਾਂਦੇ ਹਨ, ਤਦੋਂ ਹਰ ਹਲਕਾ ਕਿਸੇ ਅਜਿਹੇ ਚਿਹਰੇ ਦੀ ਭਾਲ ਕਰਦਾ ਹੈ, ਜਿਸ ਦੀ ਅੱਖ ’ਚ ਸੁਪਨਾ ਹੋਵੇ ਅਤੇ ਹੱਥਾਂ ਵਿਚ ਹੱਲ ਕਰਨ ਦਾ ਹੁਨਰ। ਹਲਕਾ ਮੌੜ ਦੀ ਉਸ ਭਾਲ ਦਾ ਜਵਾਬ ਬਣ ਕੇ ਉੱਭਰੇ ਹਨ ਸਮਾਜ ਸੇਵੀ ਐਡਵੋਕੇਟ ਨਵਦੀਪ ਸਿੰਘ ਜੀਦਾ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ, ਬਠਿੰਡਾ ਲੋਕ ਸਭਾ ਦੇ ਇੰਚਾਰਜ ਅਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ। ਉਨ੍ਹਾਂ ਦੇ ਮੈਦਾਨ ’ਚ ਉੱਤਰਦਿਆਂ ਹੀ ਮੌੜ ਦੀ ਸਿਆਸੀ ਫ਼ਿਜ਼ਾ ਵਿਚ ਇੱਕ ਨਵੀਂ ਸੁਰਗੀ ਛਿੜ ਗਈ ਹੈ। ਖ਼ੂਨ ਦੀ ਸਾਂਝ , ਮਿੱਟੀ ਦਾ ਰਿਸ਼ਤਾ ਜੀਦਾ ਲਈ ਮੌੜ ਕੋਈ ਚੋਣ ਹਲਕਾ ਨਹੀਂ, ਇਹ ਉਨ੍ਹਾਂ ਦੀ ਸਾਂਝੀ ਵਿਰਾਸਤ ਹੈ। ਜੋਧਪੁਰ ਪਾਖਰ, ਪਿੱਥੋ ਅਤੇ ਭੂੰਦੜ ਦੇ ਵਿਹੜਿਆਂ ’ਚ ਉਨ੍ਹਾਂ ਦੀਆਂ ਪਰਿਵਾਰਕ ਰਿਸ਼ਤੇਦਾਰੀਆਂ ਦੀਆਂ ਜੜ੍ਹਾਂ ਡੂੰਘੀਆਂ ਹਨ। ਬਠਿੰਡਾ ਦੀਆਂ ਅਦਾਲਤਾਂ ’ਚ ਕਾਲਾ ਕੋਟ ਪਾ ਕੇ ਉਨ੍ਹਾਂ ਨੇ ਸੈਂਕੜੇ ਲੋੜਵੰਦਾਂ ਦੀ ਆਵਾਜ਼ ਬਣ ਕੇ ਬਿਨਾਂ ਫ਼ੀਸ ਕੇਸ ਲੜੇ, ਜਿੱਥੇ ਇਨਸਾਫ਼ ਵਿਕਦਾ ਸੀ, ਉੱਥੇ ਜੀਦਾ ਨੇ ਇਨਸਾਫ਼ ਵੰਡਿਆ। ਕਲਮ ਤੋਂ ਕੁਰਸੀ ਤੱਕ ਦਾ ਸਫ਼ਰ ਸਾਲ 2000 ਵਿਚ ਵਕਾਲਤ ਦੀ ਸ਼ੁਰੂਆਤ ਕਰਨ ਵਾਲੇ ਜੀਦਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਮੀਤ ਪ੍ਰਧਾਨ ਅਤੇ 2014-15 ਵਿਚ ਪ੍ਰਧਾਨ ਰਹੇ। 2015 ਵਿਚ ‘ਆਪ’ ਦੇ ਸਿਪਾਹੀ ਬਣ ਕੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ, ਲੀਗਲ ਸੈੱਲ ਦੇ ਸੂਬਾ ਮੀਤ ਪ੍ਰਧਾਨ ਅਤੇ ਪਾਰਟੀ ਦੇ ਮੁੱਖ ਬੁਲਾਰੇ ਵਜੋਂ ਪਾਰਟੀ ਦੀ ਨੀਤੀ ਨੂੰ ਜ਼ੁਬਾਨ ਦਿੱਤੀ। ਸ਼ੂਗਰਫੈੱਡ ’ਚ ਕਾਇਆ ਕਲਪ 2022-2026 ਦੇ ਕਾਰਜਕਾਲ ’ਚ ਉਨ੍ਹਾਂ ਨੇ ਗੰਨੇ ਦਾ ਭਾਅ 380 ਤੋਂ 416 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਾਇਆ, ਗੰਨੇ ਹੇਠ ਰਕਬਾ 54,509 ਹੈਕਟੇਅਰ ਤੱਕ ਵਧਾਇਆ। ਬਟਾਲਾ ਵਿਖੇ 296 ਕਰੋੜ ਦਾ ਨਵਾਂ ਸ਼ੂਗਰ ਪਲਾਂਟ, 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ, ਬਾਇਓ-ਸੀਐਨਜੀ ਯੂਨਿਟ, ‘ਫ਼ਤਿਹ ਸ਼ੂਗਰ’ ਬ੍ਰਾਂਡ ਅਤੇ 101 ਅਧਿਕਾਰੀਆਂ ਦੀ ਪਾਰਦਰਸ਼ੀ ਭਰਤੀ ਕਰਵਾਈ। ਇਹ ਕਾਗ਼ਜ਼ੀ ਵਾਅਦੇ ਨਹੀਂ, ਧਰਾਤਲ ਤੇ ਖੜ੍ਹੇ ਸਬੂਤ ਹਨ। ਮੌੜ ਲਈ ਸੁਨਹਿਰਾ ਸੁਪਨਾ ਉਨ੍ਹਾਂ ਦਾ ਵਿਜ਼ਨ ਚਾਰ ਦੀਵਿਆਂ ਨਾਲ ਰੌਸ਼ਨ ਹੈ। ਸਕੂਲਾਂ ਦਾ ਆਧੁਨਿਕੀਕਰਨ ਅਤੇ ਪੇਂਡੂ ਨੌਜਵਾਨਾਂ ਲਈ ਯੂਪੀਐਸਸੀ-ਪੀਪੀਐਸਸੀ ਦੀ ਮੁਫ਼ਤ ਕੋਚਿੰਗ, ਹਰ ਪਿੰਡ ਤੱਕ ਆਮ ਆਦਮੀ ਕਲੀਨਿਕ, ਮੁਫ਼ਤ ਦਵਾਈ ਤੇ ਟੈੱਸਟ, ਮੰਡੀਆਂ ਦੀ ਨਵੀਂ ਨੁਹਾਰ ਅਤੇ 24 ਘੰਟੇ ਚੱਲਦਾ ਸ਼ਿਕਾਇਤ ਨਿਵਾਰਨ ਸੈੱਲ। ਜ਼ਿਕਰਯੋਗ ਹੈ ਕਿ ਮੌੜ ਹਲਕੇ ਵਾਲੇ ਹੁਣ ਕਿਸੇ ਆਮ ਆਗੂ ਨਹੀਂ, ਇੱਕ ਪੜ੍ਹੇ-ਲਿਖੇ ਰਹਿਬਰ ਦੀ ਉਡੀਕ ਕਰ ਰਹੇ ਹਨ ਅਤੇ ਜੀਦਾ ਦੀ ਦਾਅਵੇਦਾਰੀ ਨੇ ਉਸ ਉਡੀਕ ਨੂੰ ਉਮੀਦ ’ਚ ਬਦਲ ਦਿੱਤਾ ਹੈ, ਬਾਕੀ ਉੱਠ ਕਿਸ ਪਾਸੇ ਕਰਵਟ ਲੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਚੈਤਨਿਆ ਟੈਕਨੋ ਸਕੂਲ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜੇਤੂ ਖਿਡਾਰੀਆਂ ਦਾ ਮੈਡਲਾਂ... ਅਗਲੀ ਖ਼ਬਰ ਸਾਊਦੀ ਅਰਬ ਨੇ ਪਾਕਿ ਲਈ 3 ਅਰਬ ਡਾਲਰ ਦੀ ਵਿੱਤੀ ਸਹਾਇਤਾ ਦੀ ਮਿਆਦ ਵਧਾਈ
Ad Position 24