02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਚਲਾਉਣ ਵਾਲੇ 2 ਨੌਜਵਾਨ ਕਾਬੂ

ਬਰੇਟਾ, 1 ਨਵੰਬਰ (ਪਾਲ ਸਿੰਘ ਮੰਡੇਰ)- ਥਾਣਾ ਬਰੇਟਾ ਪੁਲਿਸ ਨੇ ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਦੇ ਕੇ ਠੱਗੀ ਮਾਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰੇਟਾ ਕੈਂਚੀਆਂ ਦੇ ਕਈ ਦੁਕਾਨਦਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਨੌਜਵਾਨ ਛੋਟੀ-ਮੋਟੀ ਖ਼ਰੀਦਦਾਰੀ ਕਰ ਕੇ 500 ਰੁਪਏ ਦਾ ਨੋਟ ਦਿੰਦੇ ਸਨ ਅਤੇ ਬਾਕੀ ਪੈਸੇ ਵਾਪਸ ਲੈ ਕੇ ਚਲਾ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 02-11-2026
ਬਰੇਟਾ, 1 ਨਵੰਬਰ (ਪਾਲ ਸਿੰਘ ਮੰਡੇਰ)- ਥਾਣਾ ਬਰੇਟਾ ਪੁਲਿਸ ਨੇ ਦੁਕਾਨਦਾਰਾਂ ਨੂੰ 500 ਦੇ ਨਕਲੀ ਨੋਟ ਦੇ ਕੇ ਠੱਗੀ ਮਾਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਥਾਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬਰੇਟਾ ਕੈਂਚੀਆਂ ਦੇ ਕਈ ਦੁਕਾਨਦਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਨੌਜਵਾਨ ਛੋਟੀ-ਮੋਟੀ ਖ਼ਰੀਦਦਾਰੀ ਕਰ ਕੇ 500 ਰੁਪਏ ਦਾ ਨੋਟ ਦਿੰਦੇ ਸਨ ਅਤੇ ਬਾਕੀ ਪੈਸੇ ਵਾਪਸ ਲੈ ਕੇ ਚਲਾ ਜਾਂਦੇ ਹਨ। ਬਾਅਦ ’ਚ ਜਦੋਂ ਦੁਕਾਨਦਾਰਾਂ ਨੇ ਨੋਟਾਂ ਦੀ ਜਾਂਚ ਕੀਤੀ ਤਾਂ ਉਹ ਨਕਲੀ ਨਿਕਲੇ। ਇਸ ਤੋਂ ਬਾਅਦ ਦੁਕਾਨਦਾਰਾਂ ’ਚ ਰੋਸ ਅਤੇ ਚਿੰਤਾ ਪਾਈ ਜਾ ਰਹੀ ਸੀ। ਸ਼ਿਕਾਇਤਾਂ ਮਿਲਣ ਮਗਰੋਂ ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਲਾਕੇ ’ਚ ਨਿਗਰਾਨੀ ਵਧਾ ਦਿੱਤੀ। ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਪੁਲਿਸ ਨੇ ਸੰਦੀਪ ਕੁਮਾਰ ਵਾਸੀ ਬਰੇਟਾ ਅਤੇ ਮਾਲੀ ਸਿੰਘ ਵਾਸੀ ਅਕਬਰਪੁਰ ਖੁਡਾਲ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਪੰਜ ਸੌ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਨਕਲੀ ਨੋਟ ਕਿੱਥੋਂ ਆਏ, ਕੀ ਇਸ ਗਿਰੋਹ ’ਚ ਹੋਰ ਲੋਕ ਵੀ ਸ਼ਾਮਿਲ ਹਨ ਅਤੇ ਹੁਣ ਤੱਕ ਕਿੰਨੇ ਦੁਕਾਨਦਾਰਾਂ ਨਾਲ ਠੱਗੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਝੋਟਾ ਹੱਤਿਆ ਮਾਮਲੇ ’ ਚ ਇਨਸਾਫ਼ ਲੈਣ ਲਈ ਲਗਾਇਆ ਧਰਨਾ 20 ਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਕਾਂਗਰਸ ਅੱਧੀਆਂ ਸੀਟਾਂ ’ਤੇ ਜਲਦ ਕਰੇਗੀ ਉਮੀਦਵਾਰਾਂ ਦਾ ਐਲਾਨ- ਚੰਨੀ
Ad Position 24