01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਟਕਸਾਲੀ ਅਕਾਲੀ ਆਗੂ ਜਥੇ: ਗੁਰਦਿਆਲ ਸਿੰਘ ਅਲੀਸ਼ੇਰ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ

ਜੋਗਾ , 1 ਨਵੰਬਰ ( ਮਨਜੀਤ ਸਿੰਘ ਘੜੈਲੀ )- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂ ਤੇ ਪਿੰਡ ਅਲੀਸ਼ੇਰ ਖ਼ੁਰਦ ਦੇ ਸਾਬਕਾ ਸਰਪੰਚ ਜਥੇਦਾਰ ਗੁਰਦਿਆਲ ਸਿੰਘ ਅਲੀਸ਼ੇਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਨਵਾਂ ਗੁਰੂ ਘਰ ਵਿਖੇ ਹੋਇਆ । ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ।

Ad Position 21
No active advertisement
ਅਜੀਤ ਡੈਸਕ 02-11-2026
ਜੋਗਾ , 1 ਨਵੰਬਰ ( ਮਨਜੀਤ ਸਿੰਘ ਘੜੈਲੀ )- ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ ਆਗੂ ਤੇ ਪਿੰਡ ਅਲੀਸ਼ੇਰ ਖ਼ੁਰਦ ਦੇ ਸਾਬਕਾ ਸਰਪੰਚ ਜਥੇਦਾਰ ਗੁਰਦਿਆਲ ਸਿੰਘ ਅਲੀਸ਼ੇਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਨਵਾਂ ਗੁਰੂ ਘਰ ਵਿਖੇ ਹੋਇਆ । ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜਥੇਦਾਰ ਅਲੀਸ਼ੇਰ ਸਪਸ਼ਟਵਾਦੀ ਵਿਚਾਰਧਾਰਾ ਤੇ ਪਾਰਟੀ ਨੂੰ ਸਮਰਪਿਤ ਸ਼ਖ਼ਸੀਅਤ ਸਨ , ਜਿਨ੍ਹਾਂ ਦੀ ਘਾਟ ਪਰਿਵਾਰ ਦੇ ਨਾਲ - ਨਾਲ ਪਾਰਟੀ ਨੂੰ ਵੀ ਹਮੇਸ਼ਾ ਰੜਕਦੀ ਰਹੇਗੀ । ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ , ਅਕਾਲੀ ਦਲ ( ਬ ) ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ , ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਮਾਖਾ , ਜਥੇਦਾਰ ਦੇ ਪੁੱਤਰ ਅਜਾਇਬ ਸਿੰਘ ਬੈਲਜੀਅਮ ਦੀ ਬੇਟੀ ਅਨੁਰਾਗ ਕੌਰ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੌਕੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦਾ ਸ਼ੋਕ ਸੰਦੇਸ਼ ਪੜਿਆ । ਸ਼ਰਧਾਂਜਲੀ ਸਮਾਗਮ ਮੌਕੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਤੇ ਨਾਜਰ ਸਿੰਘ ਮਾਨਸ਼ਾਹੀਆ , ‘ ਅਜੀਤ ’ ਉਪ ਦਫ਼ਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ , ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ , ਅਕਾਲੀ ਆਗੂ ਰਜਿੰਦਰ ਸਿੰਘ ਚਕੇਰੀਆਂ , ਬੱਲਮ ਸਿੰਘ ਕਲੀਪੁਰ , ਗੁਰਦੀਪ ਸਿੰਘ ਟੋਡਰਪੁਰ , ਹਰਮੇਲ ਸਿੰਘ ਫਫੜੇ , ਬਲਜੀਤ ਸਿੰਘ ਅਤਲਾ , ਬਲਵੀਰ ਸਿੰਘ ਬੀਰੋਕੇ , ਮਾ . ਗੁਰਚਰਨ ਸਿੰਘ ਅਕਲੀਆ , ਜਗਮੇਲ ਸਿੰਘ ਪੱਖੋ ਕਲਾਂ , ਗੁਰਪ੍ਰੀਤ ਸਿੰਘ ਚਹਿਲ , ਜਥੇਦਾਰ ਹਰਦਿਆਲ ਸਿੰਘ ਮਿੱਠੂ ਚਾਉਕੇ , ਬਿੱਕਰ ਸਿੰਘ ਅਲੀਸ਼ੇਰ , ਨਾਜਮ ਸਿੰਘ ਮਾਖਾ , ਜਰਨੈਲ ਸਿੰਘ ਹੋਡਲਾ , ਭਰਪੂਰ ਸਿੰਘ ਅਤਲਾ , ਬੂਟਾ ਸਿੰਘ ਅਕਲੀਆ , ਬਹਾਦਰ ਸਿੰਘ ਭੁਪਾਲ , ਬਲਜਿੰਦਰ ਸਿੰਘ ਘਾਲੀ , ਸੁਰਜੀਤ ਸਿੰਘ ਕੋਟਲੱਲੂ , ਆਈ . ਐਮ . ਏ . ਦੇ ਜ਼ਿਲ੍ਹਾ ਪ੍ਰਧਾਨ ਡਾ . ਜਨਕ ਰਾਜ ਸਿੰਗਲਾ , ਸ਼੍ਰੋਮਣੀ ਅਕਾਲੀ ਦਲ ( ਪੁਨਰ ਸੁਰਜੀਤ ) ਦੇ ਆਗੂ ਲਖਵਿੰਦਰ ਸਿੰਘ ਮੂਸਾ , ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ , ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਅਜੈਬ ਸਿੰਘ , ਕਾਂਗਰਸ ਆਗੂ ਗੁਰਪ੍ਰੀਤ ਸਿੰਘ ਵਿੱਕੀ , ਉੱਘੇ ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ , ਸੀ . ਪੀ . ਆਈ . ਦੇ ਆਗੂ ਕਾ . ਗੁਰਮੀਤ ਸਿੰਘ ਜੋਗਾ , ਕਿਸਾਨ ਆਗੂ ਇੰਦਰਜੀਤ ਸਿੰਘ ਝੱਬਰ , ਸੁਖਦੇਵ ਸਿੰਘ ਭੁਪਾਲ , ਹਰਿੰਦਰ ਸਿੰਘ ਮਾਨਸ਼ਾਹੀਆ ਆਦਿ ਹਾਜ਼ਰ ਸਨ । ਸਟੇਜ ਸੰਚਾਲਨ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਤਾਮਕੋਟ ਨੇ ਕੀਤਾ । ਜਥੇਦਾਰ ਅਲੀਸ਼ੇਰ ਦੇ ਪੁੱਤਰਾਂ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਂਸ਼ੀ ਸਕੂਲ ਵਿਖੇ ਸੁਰੱਖਿਅਤ ਬਚਪਨ ਅਭਿਆਨ ਤਹਿਤ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਹਲਕਾ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੂੰ ਤੀਜੀ ਵਾਰ ਟਿਕਟ ਮਿਲਣ ‘ਤੇ ਪਿੰਡਾਂ ਦੇ ‘ਆਪ’ ਆਗੂਆਂ ਤੇ ਵਰਕਰਾਂ ਵਲੋਂ ਖ਼ੁਸ਼ੀ ਦਾ...
Ad Position 24