ਲਾਇਨਜ਼ ਕਲੱਬ ਰਾਮਾ ਹੋਪ ਵਲੋਂ ਆਰੀਆ ਹਾਈ ਸਕੂਲ ਦੇ ਬੱਚਿਆਂ ਨੂੰ ਬੂਟ ਵੰਡੇ
ਰਾਮਾਂ ਮੰਡੀ, 31 ਅਕਤੂਬਰ (ਤਰਸੇਮ ਸਿੰਗਲਾ)- ਲਾਈਨਜ਼ ਕਲੱਬ ਰਾਮਾਂ ਹੋਪ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਅੱਜ ਸਥਾਨਕ ਐਸ. ਐਸ.
ਰਾਮਾਂ ਮੰਡੀ, 31 ਅਕਤੂਬਰ (ਤਰਸੇਮ ਸਿੰਗਲਾ)- ਲਾਈਨਜ਼ ਕਲੱਬ ਰਾਮਾਂ ਹੋਪ ਵਲੋਂ ਸਮਾਜ ਸੇਵਾ ਦੀ ਭਾਵਨਾ ਤਹਿਤ ਅੱਜ ਸਥਾਨਕ ਐਸ.ਐਸ.ਐਨ. ਆਰੀਆ ਹਾਈ ਸਕੂਲ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ ਅਤੇ ਸਕੂਲ ਦੇ ਬੱਚਿਆਂ ਨੂੰ ਬੂਟ ਵੰਡੇ ਗਏ। ਸਮਾਗਮ ਵਿਚ ਹਰਬੰਸ ਸਿੰਘ ਸਿੱਧੂ ਬੀ.ਡੀ.ਓ. ਤਲਵੰਡੀ ਸਾਬੋ ਨੇ ਮੁੱਖ ਮਹਿਮਾਨ, ਸੁਖਵੰਤ ਸਿੰਘ ਕਾਲਾ ਨਗਰ ਕੌਂਸਲਰ ਅਤੇ ਕ੍ਰਿਸ਼ਨ ਸਿੰਘ ਭਾਗੀਵਾਂਦਰ ਹਲਕਾ ਸੀਨੀਅਰ ਆਗੂ ਕਾਂਗਰਸ ਤਲਵੰਡੀ ਸਾਬੋ, ਰੋਟੇਰੀਅਨ ਅਜੀਤ ਸਿੰਘ ਬੱਬੂ, ਡਾ.ਜਸਵਿੰਦਰ ਬੰਗੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲਾਈਨਜ਼ ਕਲੱਬ ਦੇ ਪ੍ਰਧਾਨ ਲਾ .ਭੂਸ਼ਨ ਕੁਮਾਰ ਲਹਿਰੀ, ਪ੍ਰੋਜੈਕਟ ਚੇਅਰਮੈਨ ਲਾ.ਚਿਮਨ ਲਾਲ ਬਾਂਸਲ ਲੈਕਚਰਾਰ, ਲਾ.ਡਾ.ਅੰਗਰੇਜ਼ ਲਾਲ ਮਿੱਤਲ ਠੇਕੇਦਾਰ ਤਲਵੰਡੀ ਸਾਬੋ, ਲਾ.ਜੀ.ਸਵਾਮੀ, ਲਾ.ਚੌਧਰੀ ਵਿਜੇ ਮਿੱਤਲ (ਚੌਧਰੀ ਮੈਡੀਕਲ ਹਾਲ), ਲਾ.ਲਛਮਣ ਦਾਸ ਗਰਗ, ਲਾ.ਪ੍ਰੀਤ ਗਰੋਵਰ ਫਲੈਕਸ ਵਾਲੇ, ਸਕੂਲ ਕਮੇਟੀ ਦੇ ਮੈਨੇਜਰ ਅਜੀਤ ਗੁਪਤਾ, ਗੋਰੀ ਸ਼ੰਕਰ ਪ੍ਰਧਾਨ, ਸਰੂਪ ਸਿੰਘ ਸਿੱਧੂ ਮੀਤ ਪ੍ਰਧਾਨ, ਸੁਨੀਲ ਕੁਮਾਰ ਕਾਕਾ, ਬ੍ਰਿਜ ਲਾਲ ਸਾਬਕਾ ਮੈਨੇਜਰ, ਸਕੂਲ ਪ੍ਰਿੰਸੀਪਲ ਮੈਡਮ ਸ਼ਿਵ ਜੋਤੀ ਅਤੇ ਸਮੂਹ ਸਟਾਫ਼ ਮੌਜੂਦ ਰਹੇ ਅਤੇ ਆਪਣੇ ਸ਼ੁੱਭ ਹੱਥਾਂ ਨਾਲ ਬੱਚਿਆਂ ਨੂੰ ਬੂਟ ਵੰਡੇ। ਇਸ ਮੌਕੇ ਮਹਿਮਾਨਾਂ ਨੇ ਕਲੱਬ ਵਲੋਂ ਬੱਚਿਆਂ ਨੂੰ ਬੂਟ ਵੰਡਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਸਮਾਜ ਪ੍ਰਤੀ ਇਕ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਿੱਖਿਆ ਰਾਹੀਂ ਹੀ ਬੱਚਿਆਂ ਦਾ ਭਵਿੱਖ ਸੁਨਹਿਰੀ ਬਣਾਇਆ ਜਾ ਸਕਦਾ ਹੈ। ਸਕੂਲ ਦੇ ਮੈਨੇਜਰ ਅਜੀਤ ਕੁਮਾਰ ਗੁਪਤਾ ਨੇ ਬੱਚਿਆਂ ਨੂੰ ਬੂਟ ਵੰਡਣ ਲਈ ਲਾਇਨਜ਼ ਕਲੱਬ ਰਾਮਾਂ ਹੋਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿਚ ਜ਼ਿਆਦਾਤਰ ਗਿਣਤੀ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਹੈ ਅਤੇ ਸਕੂਲ ਦੀ ਇਮਾਰਤ ਨੂੰ ਵੀ ਨਵੇਂ ਸਿਰਿਓਂ ਉਸਾਰਨ ਦੀ ਲੋੜ ਹੈ। ਕਲੱਬ ਦੇ ਪ੍ਰਧਾਨ ਭੂਸ਼ਨ ਕੁਮਾਰ ਲਹਿਰੀ ਨੇ ਸਕੂਲ ਨੂੰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।