01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨਸ਼ੇ ਦੇ ਸੇਵਨ ਲਈ ਵਰਤੀ ਜਾਂਦੀ ਜਗ੍ਹਾ ’ਤੇ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ

­ਤਲਵੰਡੀ ਸਾਬੋ, 31 ਅਕਤੂਬਰ (ਰਣਜੀਤ ਸਿੰਘ ਰਾਜੂ)- ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਉੱਪ ਮੰਡਲ ਤਲਵੰਡੀ ਸਾਬੋ ਪੁਲਿਸ ਵਲੋਂ ਨਸ਼ੇ ਦੇ ਸੇਵਨ ਲਈ ਵਰਤੇ ਜਾਂਦੇ ਸਥਾਨਾਂ ਦੀ ਜਾਂਚ ਕਰਕੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸਾਂਝੀ ਕਾਰਵਾਈ ਕਰਦਿਆਂ ਅਜਿਹੇ ਸਥਾਨਾਂ ਨੂੰ ਢਾਹਿਆ ਜਾ ਰਿਹਾ ਹੈ, ਇਸੇ ਤਹਿਤ ਪਿੰਡ ਨਸੀਬਪੁਰਾ ਵਿਖੇ ਵੀ ਇੱਕ ਜਗਾ ਤੇ ਪੀਲਾ ਪੰਜਾ ਚਲਾਈਆ ਗਿਆ ਹੈ। ਡੀ.

Ad Position 21
No active advertisement
ਅਜੀਤ ਡੈਸਕ 01-11-2026
­ਤਲਵੰਡੀ ਸਾਬੋ, 31 ਅਕਤੂਬਰ (ਰਣਜੀਤ ਸਿੰਘ ਰਾਜੂ)- ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਉੱਪ ਮੰਡਲ ਤਲਵੰਡੀ ਸਾਬੋ ਪੁਲਿਸ ਵਲੋਂ ਨਸ਼ੇ ਦੇ ਸੇਵਨ ਲਈ ਵਰਤੇ ਜਾਂਦੇ ਸਥਾਨਾਂ ਦੀ ਜਾਂਚ ਕਰਕੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਸਾਂਝੀ ਕਾਰਵਾਈ ਕਰਦਿਆਂ ਅਜਿਹੇ ਸਥਾਨਾਂ ਨੂੰ ਢਾਹਿਆ ਜਾ ਰਿਹਾ ਹੈ, ਇਸੇ ਤਹਿਤ ਪਿੰਡ ਨਸੀਬਪੁਰਾ ਵਿਖੇ ਵੀ ਇੱਕ ਜਗਾ ਤੇ ਪੀਲਾ ਪੰਜਾ ਚਲਾਈਆ ਗਿਆ ਹੈ। ਡੀ.ਐਸ.ਪੀ. ਤਲਵੰਡੀ ਸਾਬੋ ਜਸਜੋਤ ਸਿੰਘ ਨੇ ਦੱਸਿਆ ਕਿ ਪਿੰਡ ਨਸੀਬਪੁਰਾ ਦੇ ਵਿਚਕਾਰ ਸਥਿਤ ਇੱਕ ਇਮਾਰਤ ਨੂੰ ਨਸ਼ਾ ਸੇਵਨ ਕਰਨ ਵਾਲੇ ਵਿਅਕਤੀਆਂ ਵਲੋਂ ਵਰਤਿਆ ਜਾ ਰਿਹਾ ਸੀ, ਇਸ ਜਗ੍ਹਾ ’ਤੇ ਪਿੰਡ ਦੇ ਹੀ ਨਹੀਂ ਸਗੋਂ ਆਸ ਪਾਸ ਦੇ ਪਿੰਡਾਂ ਦੇ ਨੌਜਵਾਨ ਵੀ ਨਸ਼ਾ ਕਰਨ ਆਉਂਦੇ ਸਨ, ਜਿਸ ਨੂੰ ਤਲਵੰਡੀ ਸਾਬੋ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਸਾਂਝੀ ਕਾਰਵਾਈ ਤਹਿਤ ਅੱਜ ਢਾਹ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਨਸੀਬਪੁਰਾ ਵਿਚ ਪਿਛਲੇ ਸਮੇਂ ਕੁਝ ਸਮੇਂ ਦੌਰਾਨ ਕਈ ਲੋਕਾਂ ਤੋਂ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ ਕਰਕੇ ਮਾਮਲੇ ਦਰਜ ਕੀਤੇ ਹਨ, ਜਦੋਂਕਿ ਕਈ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਖ਼ਾਤਮੇ ਲਈ ਤਲਵੰਡੀ ਸਾਬੋ ਪੁਲਿਸ ਦੀ ਕਾਰਵਾਈ ਅਤੇ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਅਮਰੀਕ ਸਿੰਘ ਥਾਣਾ ਮੁਖੀ ਤਲਵੰਡੀ ਸਾਬੋ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਝੋਟਾ ਹੱਤਿਆ ਮਾਮਲਾ - ਮਾਨਸਾ ’ਚ ਧਰਨਾ 19ਵੇਂ ਦਿਨ ਵੀ ਜਾਰੀ ਰਿਹਾ ਅਗਲੀ ਖ਼ਬਰ ਚੈੱਕ ਬਾਊਂਸ ਮਾਮਲੇ ’ਚ ਅਦਾਲਤ ਨੇ ਇਕ ਵਿਅਕਤੀ ਨੂੰ ਸੁਣਾਈ ਸਾਲ ਦੀ ਸਜ਼ਾ’
Ad Position 24