28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਬ੍ਰੇਨ ਸਟਰੋਕ ’ਤੇ ਜਾਗਰੂਕਤਾ ਜ਼ਰੂਰੀ : ਡਾ. ਸੰਦੀਪ ਕੌਰ

ਬਠਿੰਡਾ, 27 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਭਾਰਤ ਵਿਚ ਬ੍ਰੇਨ ਸਟਰੋਕ ਦੇ ਵਧਦੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਪਾਰਕ ਹਸਪਤਾਲ ਦੇ ਮਾਹਿਰਾਂ ਨੇ ਲੋਕਾਂ ਵਿਚ ਜਾਗਰੂਕਤਾ ਵਧਾਉਣ, ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ਮਾਹਿਰਾਂ ਨੇ ਕਿਹਾ ਕਿ ਸਮੇਂ ਸਿਰ ਪਛਾਣ ਅਤੇ ਢੁਕਵੇਂ ਇਲਾਜ ਨਾਲ ਸਟਰੋਕ ਕਾਰਨ ਹੋਣ ਵਾਲੀ ਗੰਭੀਰ ਅਪੰਗਤਾ ਅਤੇ ਮੌਤ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।

Ad Position 21
No active advertisement
ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪਾਰਕ ਹਸਪਤਾਲ ਦੇ ਮਾਹਿਰ। 28-10-2026
ਬਠਿੰਡਾ, 27 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਭਾਰਤ ਵਿਚ ਬ੍ਰੇਨ ਸਟਰੋਕ ਦੇ ਵਧਦੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਪਾਰਕ ਹਸਪਤਾਲ ਦੇ ਮਾਹਿਰਾਂ ਨੇ ਲੋਕਾਂ ਵਿਚ ਜਾਗਰੂਕਤਾ ਵਧਾਉਣ, ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ਮਾਹਿਰਾਂ ਨੇ ਕਿਹਾ ਕਿ ਸਮੇਂ ਸਿਰ ਪਛਾਣ ਅਤੇ ਢੁਕਵੇਂ ਇਲਾਜ ਨਾਲ ਸਟਰੋਕ ਕਾਰਨ ਹੋਣ ਵਾਲੀ ਗੰਭੀਰ ਅਪੰਗਤਾ ਅਤੇ ਮੌਤ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਇਸ ਮੌਕੇ ਡਾ. ਸੰਦੀਪ ਸ਼ਰਮਾ ਗਰੁੱਪ ਡਾਇਰੈਕਟਰ – ਇੰਟਰਵੇਂਸ਼ਨਲ ਰੇਡੀਓਲੋਜੀ, ਡਾ. ਗੌਰਵ ਧਵਨ ਸੀਨੀਅਰ ਕੰਸਲਟੈਂਟ – ਰੇਡੀਓਲੋਜੀ, ਡਾ. ਸੰਦੀਪ ਕੌਰ ਕੰਸਲਟੈਂਟ – ਨਿਊਰੋਲੋਜੀ ਅਤੇ ਡਾ. ਅਨਿਲ ਸੋਫਤ ਕੰਸਲਟੈਂਟ – ਨਿਊਰੋ ਸਰਜਰੀ ਸ਼ਾਮਿਲ ਸਨ । ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਬ੍ਰੇਨ ਸਟਰੋਕ ਦੁਨੀਆਂ ਭਰ ਵਿਚ ਜਨਤਕ ਸਿਹਤ ਲਈ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਰਿਹਾ ਹੈ। ਭਾਰਤ ਵਿਚ ਹਰ ਸਾਲ ਸਟਰੋਕ ਦੇ ਲਗਭਗ 15 ਤੋਂ 20 ਲੱਖ ਨਵੇਂ ਮਾਮਲੇ ਸਾਹਮਣੇ ਆਉਣ ਦਾ ਅਨੁਮਾਨ ਹੈ। ਡਾ. ਸੰਦੀਪ ਕੌਰ ਨੇ ਕਿਹਾ ਕਿ ਭਾਰਤ ਵਿਚ ਸਟਰੋਕ ਦੇ ਵਧਦੇ ਮਾਮਲਿਆਂ ਦੇ ਮੁੱਖ ਕਾਰਨਾਂ ਵਿਚ ਇਸ ਬਿਮਾਰੀ, ਇਸ ਦੇ ਜੋਖ਼ਮ ਕਾਰਕਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕਤਾ ਦੀ ਘਾਟ ਵੀ ਸ਼ਾਮਿਲ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਲੋਕਾਂ ਨੂੰ ਸਟਰੋਕ ਦੇ ਲੱਛਣਾਂ ਅਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਡਾ. ਗੌਰਵ ਧਵਨ ਨੇ ਕਿਹਾ, ‘ਬ੍ਰੇਨ ਸਟਰੋਕ ਅੱਜ ਵੀ ਜਨਤਕ ਸਿਹਤ ਲਈ ਇੱਕ ਗੰਭੀਰ ਚੁਣੌਤੀ ਹੈ ਅਤੇ ਇਹ ਮੌਤ ਤੇ ਅਪੰਗਤਾ ਦੇ ਪ੍ਰਮੁੱਖ ਕਾਰਨਾਂ ਵਿਚ ਸ਼ਾਮਿਲ ਹੈ। ਇਸ ਦੇ ਗੰਭੀਰ ਨਤੀਜਿਆਂ ਦੇ ਬਾਵਜੂਦ, ਕਈ ਵਾਰ ਇਸ ਬਿਮਾਰੀ ਦੀ ਸਮੇਂ ਸਿਰ ਪਛਾਣ ਨਹੀਂ ਹੋ ਪਾਉਂਦੀ। ਇਸ ਲਈ ਜਾਗਰੂਕਤਾ ਵਧਾਉਣਾ ਅਤੇ ਸਮੇਂ ਸਿਰ ਇਲਾਜ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ। ਡਾ. ਅਨਿਲ ਸੋਫਤ ਨੇ ਦੱਸਿਆ ਕਿ ਪਾਰਕ ਹਸਪਤਾਲ, ਮੋਹਾਲੀ ਵਿਚ ਉਪਲਬਧ ਮਕੈਨੀਕਲ ਥਰੋਮਬੈਕਟੋਮੀ ਇੱਕ ਵਿਸ਼ੇਸ਼ ਅਤੇ ਘੱਟ ਚੀਰ-ਫਾੜ ਵਾਲੀ ਪ੍ਰਕਿਰਿਆ ਹੈ। ਇਸ ਰਾਹੀਂ ਇਸਕੀਮਿਕ ਸਟਰੋਕ ਦੇ ਚੋਣਵੇਂ ਮਰੀਜ਼ਾਂ ਦਾ ਇਲਾਜ ਲੱਛਣ ਸ਼ੁਰੂ ਹੋਣ ਤੋਂ 24 ਘੰਟਿਆਂ ਤੱਕ ਵੀ ਸੰਭਵ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਕਬੱਡੀ ਪ੍ਰਮੋਟਰ ਤੀਰਥ ਅਟਵਾਲ ਦੇ ਯਤਨਾਂ ਸਦਕਾ ਸਤਿਗੁਰ ਝਨੇੜੀ ਪਹਿਲੀ ਵਾਰ ਪੁੱਜਿਆ ਨਿਊਜ਼ੀਲੈਂਡ ਅਗਲੀ ਖ਼ਬਰ ਅੱਜ ਦੀ ਗੋਨਿਆਣਾ ਰੈਲੀ ਦੀ ਲਾਮਬੰਦੀ ਲਈ ਮਹਿਮਾ ਸਵਾਈ ’ਚ ਮੀਟਿੰਗ
Ad Position 24