ਪਿੰਡ ਮਹਿਰਾਜ ਵਿਖੇ ਸ਼ਰਧਾ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ
ਮਹਿਰਾਜ, 26 ਅਕਤੂਬਰ (ਸੁਖਪਾਲ ਮਹਿਰਾਜ)- ਪਿੰਡ ਮਹਿਰਾਜ ਵਿਖੇ ਛੋਟੇ ਬੱਸ ਸਟੈਂਡ ਨੇੜੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸੇਵਾਦਾਰ ਅਤੇ ਸਾਬਕਾ ਫ਼ੌਜੀ ਜਰਨੈਲ ਸਿੰਘ ਨੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਵਿਚ ਪਿਆਰ, ਸਦਭਾਵਨਾ ਤੇ ਬਰਾਬਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਅਜੀਤ ਡੈਸਕ
27-10-2026