27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗਰੀਬ ਵਰਗ ਦੀ ਭਲਾਈ ਲਈ ਸਕੀਮਾਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਲਾਗੂ ਹੋਈਆਂ-ਗੁਲਜ਼ਾਰ ਸਿੰਘ ਰਣੀਕੇ

ਚਾਉਕੇ, 26 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਮੌੜ ਦੀ ਐਸ. ਸੀ.

Ad Position 21
No active advertisement
ਅਜੀਤ ਡੈਸਕ 27-10-2026
ਚਾਉਕੇ, 26 ਅਕਤੂਬਰ (ਮਨਜੀਤ ਸਿੰਘ ਘੜੈਲੀ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਮੌੜ ਦੀ ਐਸ. ਸੀ. ਵਿੰਗ ਦੀ ਹਲਕਾ ਪੱਧਰੀ ਭਰਵੀਂ ਰੈਲੀ ਪਿੰਡ ਚਾਉਕੇ ਵਿਖੇ ਕੀਤੀ ਗਈ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਐਸ. ਸੀ. ਵਿੰਗ ਦੇ ਕੌਮੀ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਆਖਿਆ ਕਿ ਗਰੀਬਾਂ ਤੇ ਪਿਛੜੇ ਵਰਗ ਲਈ ਭਲਾਈ ਸਕੀਮਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਲਾਗੂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਕਰੀਬ 45 ਸਾਲਾਂ ਦੇ ਰਾਜ ਵਿਚ ਗਰੀਬਾਂ ਦੀ ਭਲਾਈ ਲਈ ਝੂਠੇ ਲਾਰਿਆਂ ਤੋਂ ਸਿਵਾਏ ਕੱਖ ਨਹੀਂ ਕੀਤਾ ਜਦਕਿ ਸੂਬੇ ਦੀ ਮੌਜੂਦਾ ਆਪ ਸਰਕਾਰ ਨੇ ਵੀ ਗਰੀਬ ਵਰਗ ਨੂੰ ਵੱਡੇ ਸਬਜ਼ਬਾਗ ਵਿਖਾਏ ਪਰ ਹਕੀਕਤ ਵਿਚ ਗਰੀਬ ਵਰਗ ਦੀ ਭਲਾਈ ਲਈ ਕੁਝ ਨਹੀਂ ਕੀਤਾ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਪੰਜਾਬ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਦਰਬਾਰਾ ਸਿੰਘ ਗੁਰੂ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਨਾਉਣ ਲਈ ਡੱਟ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ । ਇਸ ਮੌਕੇ ਜਥੇਦਾਰ ਹਰਦਿਆਲ ਸਿੰਘ ਮਿੱਠੂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਲਵੀਰ ਸਿੰਘ ਚਾਉਕੇ ਮੈਂਬਰ ਪੀ. ਏ. ਸੀ., ਰਾਜਦੀਪ ਸਿੰਘ ਕਾਲਾ ਮੈਂਬਰ ਪੀ. ਏ. ਸੀ., ਸੰਦੀਪ ਸਿੰਘ ਬਾਠ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਰਾਜਵੰਤ ਸਿੰਘ ਕੋਟਭਾਰਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ, ਹਰਭਜਨ ਸਿੰਘ ਮਾਈਸਰਖਾਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਦੀਪ ਸਿੰਘ ਮਿੰਟੂ ਜਟਾਣਾ, ਭੋਲਾ ਸਿੰਘ ਨੰਬਰਦਾਰ ਜੇਠੂਕੇ, ਜਥੇਦਾਰ ਕੁਲਵੰਤ ਸਿੰਘ ਗਿੱਲ ਸਰਕਲ ਪ੍ਰਧਾਨ, ਮਨਦੀਪ ਸਿੰਘ ਚਨਾਰਥਲ, ਗੁਰਜੰਟ ਸਿੰਘ ਪਿੱਥੋ, ਗੁਰਵਿੰਦਰ ਸਿੰਘ ਸਿੱਧੂ, ਸੋਨੀ ਮਾਨ ਪਿੱਥੋ, ਗੁਰਤੇਜ ਸਿੰਘ ਸਾਬਕਾ ਸਰਪੰਚ ਜਵਾਹਰ ਨਗਰ, ਸੱਤਪਾਲ ਸਿੰਘ ਢੱਡੇ, ਜਗਸੀਰ ਸਿੰਘ ਕੋਟਲੀ, ਜਗਸੀਰ ਸਿੰਘ ਬੁਰਜ, ਰੁਪਿੰਦਰ ਸਿੰਘ ਗਿੱਲ ਕਲਾਂ, ਗੁਲਜਾਰ ਸਿੰਘ ਗਿੱਲ ਕਲਾਂ, ਕੰਵਰਜੀਤ ਸਿੰਘ ਬੰਟੀ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਮਲੂਕਾ ਵਿਖੇ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਸੂਬੇ ਦੀਆਂ ਸਹਿਕਾਰੀ ਸਭਾਵਾਂ ਦੀ ਨਵੀਂ ਕਰਜ਼ਾ ਨੀਤੀ ਕਿਸਾਨਾਂ ’ਤੇ ਪਾਵੇਗੀ ਵਾਧੂ ਬੋਝ- ਰਾਮਾਂ
Ad Position 24