ਰੇਲਗੱਡੀ ’ਚ ਯਾਤਰੀ ਦੀ ਮੌਤ
ਬਠਿੰਡਾ, 25 ਅਕਤੂਬਰ (ਅਵਤਾਰ ਸਿੰਘ ਕੈਂਥ)- ਵ੍ਰਿੰਦਾਵਨ ਤੋਂ ਆਉਣ ਵਾਲੀ ਰੇਲਗੱਡੀ ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ‘ਤੇ ਪਹੁੰਚੀ, ਤਾਂ ਰੇਲਗੱਡੀ ਵਿਚ ਇੱਕ ਯਾਤਰੀ ਦੀ ਮੌਤ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਟੀਮ ਵਿੱਕੀ ਕੁਮਾਰ ਦੀ ਅਗਵਾਈ ਵਿਚ ਐਂਬੂਲੈਂਸ ਟੀਮ ਸਮੇਤ ਪਲੇਟਫਾਰਮ ਨੰਬਰ 2 ‘ਤੇ ਹਾਦਸੇ ਵਾਲੀ ਥਾਂ ‘ਤੇ ਪਹੁੰਚੀ। ਰੇਲਗੱਡੀ ਵਿਚ ਇੱਕ ਯਾਤਰੀ ਦੀ ਲਾਸ਼ ਪਈ ਸੀ।
ਬਠਿੰਡਾ, 25 ਅਕਤੂਬਰ (ਅਵਤਾਰ ਸਿੰਘ ਕੈਂਥ)- ਵ੍ਰਿੰਦਾਵਨ ਤੋਂ ਆਉਣ ਵਾਲੀ ਰੇਲਗੱਡੀ ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ‘ਤੇ ਪਹੁੰਚੀ, ਤਾਂ ਰੇਲਗੱਡੀ ਵਿਚ ਇੱਕ ਯਾਤਰੀ ਦੀ ਮੌਤ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸਹਾਰਾ ਜਨ ਸੇਵਾ ਦੀ ਟੀਮ ਵਿੱਕੀ ਕੁਮਾਰ ਦੀ ਅਗਵਾਈ ਵਿਚ ਐਂਬੂਲੈਂਸ ਟੀਮ ਸਮੇਤ ਪਲੇਟਫਾਰਮ ਨੰਬਰ 2 ‘ਤੇ ਹਾਦਸੇ ਵਾਲੀ ਥਾਂ ‘ਤੇ ਪਹੁੰਚੀ। ਰੇਲਗੱਡੀ ਵਿਚ ਇੱਕ ਯਾਤਰੀ ਦੀ ਲਾਸ਼ ਪਈ ਸੀ। ਰੇਲਵੇ ਪੁਲਿਸ ਦੇ ਅਧਿਕਾਰੀ ਉੱਥੇ ਮੌਜੂਦ ਸਨ। ਪੁਲਿਸ ਦੀ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਲੈ ਗਈ, ਯਾਤਰੀ ਦੀ ਪਹਿਚਾਣ ਜੈਯੰਤ ਸਿਨਹਾ ਪੁੱਤਰ ਬੰਸੀ ਸਿਨਹਾ ਵਾਸੀ ਬੰਗਾਲ ਦਾ ਰਹਿਣ ਵਾਲਾ ਸੀ, ਮ੍ਰਿਤਕ ਨੇ ਅੰਮ੍ਰਿਤਸਰ ਜਾਣਾ ਸੀ।