25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੁਲਿਸ ਦੀ ਮੁਸਤੈਦੀ ਨਾਲ ਹਿੱਟ ਐਂਡ ਰਨ ਮਾਮਲੇ ’ਚ ਬਲੈਰੋ ਗੱਡੀ ਸਮੇਤ ਚਾਲਕ ਕਾਬੂ

ਰਾਮਪੁਰਾ ਫੂਲ, 25 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਥਾਣਾ ਸਿਟੀ ਰਾਮਪੁਰਾ ਦੇ ਏਰੀਏ ਵਿਚ ਇੱਕ ਬਲੈਰੋ ਗੱਡੀ ਵਲੋਂ ਬੱਚੇ ਨੂੰ ਟੱਕਰ ਮਾਰ ਕੇ ਫੂਲ ਵੱਲ ਜਾਣ ਸੰਬੰਧੀ ਸੂਚਨਾ ਮਿਲਣ ’ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਸੂਚਨਾ ਮਿਲਦਿਆਂ ਹੀ ਪੀ.

Ad Position 21
No active advertisement
ਅਜੀਤ ਡੈਸਕ 26-10-2026
ਰਾਮਪੁਰਾ ਫੂਲ, 25 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਥਾਣਾ ਸਿਟੀ ਰਾਮਪੁਰਾ ਦੇ ਏਰੀਏ ਵਿਚ ਇੱਕ ਬਲੈਰੋ ਗੱਡੀ ਵਲੋਂ ਬੱਚੇ ਨੂੰ ਟੱਕਰ ਮਾਰ ਕੇ ਫੂਲ ਵੱਲ ਜਾਣ ਸੰਬੰਧੀ ਸੂਚਨਾ ਮਿਲਣ ’ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ। ਸੂਚਨਾ ਮਿਲਦਿਆਂ ਹੀ ਪੀ.ਸੀ.ਆਰ ਪਾਰਟੀ ਨੂੰ ਚੌਕਸ ਕੀਤਾ ਗਿਆ, ਜਿਸ ’ਤੇ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਪਿੰਡ ਹਰਨਾਮ ਸਿੰਘ ਵਾਲਾ ਨੇੜੇ ਪੈਟਰੋਲ ਪੰਪ ਕੋਲ ਉਕਤ ਬਲੈਰੋ ਗੱਡੀ ਨੂੰ ਰੋਕ ਕੇ ਚਾਲਕ ਨੂੰ ਕਾਬੂ ਕਰ ਲਿਆ। ਗੱਡੀ ਵਿਚ ਚਾਲਕ ਦੇ ਨਾਲ ਉਸ ਦਾ ਪਰਿਵਾਰ ਵੀ ਮੌਜੂਦ ਸੀ। ਪੁਲਿਸ ਵਲੋਂ ਗੱਡੀ ਅਤੇ ਚਾਲਕ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਥਾਣਾ ਫੂਲ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿਚ ਰਾਹਤ ਦੀ ਗੱਲ ਇਹ ਰਹੀ ਕਿ ਬੱਚੇ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਸੁਰੱਖਿਅਤ ਹੈ। ਪੁਲਿਸ ਵਲੋਂ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੀ ਤੁਰੰਤ ਕਾਰਵਾਈ ਅਤੇ ਮੁਸਤੈਦੀ ਨਾਲ ਮਾਮਲੇ ਵਿਚ ਸਮੇਂ ਸਿਰ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਬਲਾਕ ਰਾਮਪੁਰਾ ਦੇ ਪਿੰਡਾਂ ’ਚ ਪੁਤਲੇ ਫੂਕੇ ਅਗਲੀ ਖ਼ਬਰ ਬਠਿੰਡਾ ਜ਼ਿਲ੍ਹੇ ਦੇ 67 ਪਿੰਡਾਂ ’ਚ ਕਿਸਾਨਾਂ ਨੇ ਸਰਕਾਰ ਤੇ ਨਸ਼ਾ ਤਸਕਰਾਂ ਦੇ ਫੂਕੇ ਪੁਤਲੇ
Ad Position 24