ਬਾਲਿਆਂਵਾਲੀ ਵਿਖੇ ਮਾਤਾ ਦੁਰਗਾ ਦਾ ਮੇਲਾ ਅੱਜ
ਬਾਲਿਆਂਵਾਲੀ, 14 ਅਕਤੂਬਰ (ਕੁਲਦੀਪ ਮਤਵਾਲਾ)-ਮਾਤਾ ਦੁਰਗਾ ਦਾ ਛਿਮਾਹੀ ਮੇਲਾ ਹਰ ਵਾਰ ਦੀ ਤਰ੍ਹਾਂ ਐਤਕੀਂ ਵੀ ਪ੍ਰਾਚੀਨ ਸ਼ਿਵ ਮੰਦਿਰ ਬਾਲਿਆਂਵਾਲੀ (ਬਠਿੰਡਾ) ਵਿਖੇ ਅੱਸੂ ਮਹੀਨੇ ਦੇ ਚਾਨਣ ਪੱਖ ਦੀ ਪੰਚਵੀਂ (ਪੰਜਵੇਂ ਨਵਰਾਤੇ) 15 ਅਕਤੂਬਰ ਦਿਨ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੇ ਇਤਿਹਾਸ ਬਾਰੇ ਪ੍ਰਧਾਨ ਗੁਰਦੀਪ ਸ਼ਰਮਾ ਤੇ ਜਨਰਲ ਅਜੇਦੀਪ ਗਰਗ ਅਤੇ ਮੋਨੂੰ ਸਿੰਗਲਾ ਨੇ ਦੱਸਿਆ ਕਿ ਮਾਤਾ ਲਾਂਟਾਂ ਵਾਲੀ ਤੇ ਮਾਤਾ ਮਾਈਸ਼ਰਖਾਨੇ ਵਾਲੀ ਦੇ ਨਾਲ ਜੁੜਿਆ ਹੋਇਆ ਹੈ।
ਬਾਲਿਆਂਵਾਲੀ ਵਿਖੇ ਸ਼ਿਵ ਮੰਦਰ ’ਚ ਸੁਸ਼ੋਭਿਤ ਮਾਤਾ ਦੁਰਗਾ ਦੀ ਮੂਰਤੀ ਮੰਦਰ ਦਾ ਬਾਹਰੀ ਦ੍ਰਿਸ਼। ਤਸਵੀਰ : ਮਤਵਾਲਾ
15-10-2026