ਟਰੱਕ-ਮੋਟਰਸਾਈਕਲ ਰੇਹੜੀ ਦਰਮਿਆਨ ਹੋਏ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਗੋਨਿਆਣਾ, 14 ਅਕਤੂਬਰ (ਲਛਮਣ ਦਾਸ ਗਰਗ)-ਬੀਤੀ ਰਾਤ ਜੈਤੋ-ਬਠਿੰਡਾ ਬਾਈਪਾਸ ਨੇੜੇ ਗੋਨਿਆਣਾ ਮੰਡੀ ਵਿਖੇ ਹੋਏ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਨਛੱਤਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜੈਤੋ (ਫਰੀਦਕੋਟ) ਨੇ ਪੁਲਿਸ ਕੋਲ ਲਿਖਵਾਈ ਸ਼ਿਕਾਇਤ ’ਚ ਕਿਹਾ ਕਿ ਉਹ ਆਪਣੇ ਪੁੱਤਰ ਓਮ ਨਾਲ ਮੋਟਰ ਸਾਈਕਲ ਰੇਹੜੀ ਨੰਬਰ ਪੀ.
ਗੋਨਿਆਣਾ, 14 ਅਕਤੂਬਰ (ਲਛਮਣ ਦਾਸ ਗਰਗ)-ਬੀਤੀ ਰਾਤ ਜੈਤੋ-ਬਠਿੰਡਾ ਬਾਈਪਾਸ ਨੇੜੇ ਗੋਨਿਆਣਾ ਮੰਡੀ ਵਿਖੇ ਹੋਏ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਨਛੱਤਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਜੈਤੋ (ਫਰੀਦਕੋਟ) ਨੇ ਪੁਲਿਸ ਕੋਲ ਲਿਖਵਾਈ ਸ਼ਿਕਾਇਤ ’ਚ ਕਿਹਾ ਕਿ ਉਹ ਆਪਣੇ ਪੁੱਤਰ ਓਮ ਨਾਲ ਮੋਟਰ ਸਾਈਕਲ ਰੇਹੜੀ ਨੰਬਰ ਪੀ.ਬੀ-30 ਐਫ-1271 ’ਤੇ ਗੋਨਿਆਣਾ ਮੰਡੀ ਕੋਲ ਜਾ ਰਹੇ ਸੀ ਕਿ ਇਕ ਨਾਮਲੂਮ ਟਰੱਕ ਚਾਲਕ ਨੇ ਟਰੱਕ ਮੋਟਰਸਾਈਕਲ ਰੇਹੜੀ ਵਿਚ ਮਾਰਿਆ। ਜਿਸ ਨਾਲ ਉਸ ਦੇ ਲੜਕੇ ਓਮ ਦੀ ਮੌਤ ਹੋ ਗਈ। ਉਕਤ ਘਟਨਾ ਤੋਂ ਬਾਅਦ ਟਰੱਕ ਚਾਲਕ ਸਮੇਤ ਟਰੱਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ਆਧਾਰਿਤ ਨਾਮਾਲੂਮ ਟਰੱਕ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।