03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

4 ਧਾਮਾਂ ਦੀ ਸਾਈਕਲ ਰਾਹੀਂ ਯਾਤਰਾ ਕਰਨ ’ਤੇ ਬਲਵੀਰ ਸਿੰਘ ਦਾ ਸਨਮਾਨ

ਮਾਨਸਾ, 2 ਅਕਤੂਬਰ (ਸੱਭਿ. ਪ੍ਰਤੀ.)

Ad Position 21
No active advertisement
ਅਜੀਤ ਡੈਸਕ 03-10-2026
ਮਾਨਸਾ, 2 ਅਕਤੂਬਰ (ਸੱਭਿ.ਪ੍ਰਤੀ.)- ਸਾਈਕਲ ਰਾਹੀਂ 4 ਧਾਮਾਂ ਦੀ ਯਾਤਰਾ ਕਰਨ ਵਾਲੇ ਬਲਵੀਰ ਸਿੰਘ ਨੂੰ ਸ੍ਰੀ ਸਨਾਤਨ ਧਰਮ ਸਭਾ ਅਤੇ ਸ਼ਕਤੀ ਕੀਰਤਨ ਮੰਡਲ ਵਲੋਂ ਸਥਾਨਕ ਜੈ ਮਾਂ ਮੰਦਿਰ ਵਿਖੇ ਸਨਮਾਨਿਤ ਕੀਤਾ ਗਿਆ। ਉਹ ਸਾਈਕਲ ਰਾਹੀਂ 9 ਵਾਰ ਮਾਤਾ ਵੈਸ਼ਨੂੰ ਦੇਵੀ ਜਦਕਿ 5 ਵਾਰ ਨੈਣਾ ਦੇਵੀ, ਚਿੰਤਪੁਰਨੀ, ਜਵਾਲਾ ਜੀ, ਕਾਂਗੜਾ ਦੇਵੀ ਅਤੇ ਚਾਮੁੰਡਾ ਦੇਵੀ ਦੇ ਦਰਸ਼ਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ 3 ਵਾਰ ਵਿੰਦਾਵਨ ਧਾਮ ਦੀ ਯਾਤਰਾ ਵੀ ਸਾਈਕਲ ਰਾਹੀਂ ਕੀਤੀ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਵਿਨੋਦ ਕੁਮਾਰ ਭੰਮਾ, ਰਜੇਸ਼ ਪੰਧੇਰ, ਯੋਗੇਸ਼ ਗੋਇਲ, ਬਿੰਦਰਪਾਲ ਗਰਗ, ਰਾਜ ਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਗਗਨ ਸਿੰਗਲਾ, ਨਿਤਨ ਖੁੰਗਰ, ਪ੍ਰੇਮ ਕਾਟੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਮਾਵਾਂ-ਧੀਆਂ ਦੀ ਹੱਟੀ’ ਤਹਿਤ ਬਾਲ ਭਵਨ ਵਿਖੇ ਮੰਡੀ ਲਗਾਈ ਅਗਲੀ ਖ਼ਬਰ ਪੁਲਿਸ ਵਲੋਂ ਦੇਸੀ ਕੱਟਾ ਤੇ 2 ਕਾਰਤੂਸਾਂ ਸਮੇਤ 1 ਕਾਬੂ, ਦੂਜਾ ਫ਼ਰਾਰ
Ad Position 24