ਪੁਲਿਸ ਵਲੋਂ ਦੇਸੀ ਕੱਟਾ ਤੇ 2 ਕਾਰਤੂਸਾਂ ਸਮੇਤ 1 ਕਾਬੂ, ਦੂਜਾ ਫ਼ਰਾਰ
ਮਾਨਸਾ, 2 ਅਕਤੂਬਰ (ਵਿ. ਪ੍ਰਤੀ)- ਥਾਣਾ ਬੋਹਾ ਪੁਲਿਸ ਨੇ 2 ਵਿਅਕਤੀਆਂ ਤੋਂ 1 ਦੇਸੀ ਕੱਟਾ 315 ਬੋਰ, 2 ਕਾਰਤੂਸਾਂ ਸਮੇਤ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ।
ਮਾਨਸਾ, 2 ਅਕਤੂਬਰ (ਵਿ.ਪ੍ਰਤੀ)- ਥਾਣਾ ਬੋਹਾ ਪੁਲਿਸ ਨੇ 2 ਵਿਅਕਤੀਆਂ ਤੋਂ 1 ਦੇਸੀ ਕੱਟਾ 315 ਬੋਰ, 2 ਕਾਰਤੂਸਾਂ ਸਮੇਤ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈ। ਸਹਾਇਕ ਥਾਣੇਦਾਰ ਕੁਲਦੀਪ ਸਿੰਘ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਬੋਹਾ ਤੋਂ ਰਾਮਨਗਰ ਭੱਠਲ ਨੂੰ ਜਾਂਦੀ ਸੜਕ ਨੇੜੇ ਇੱਕ ਖੇਤ ’ਚ 2 ਨੌਜਵਾਨਾਂ ਕੋਲ ਉਕਤ ਅਸਲ੍ਹਾ ਹੈ, ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਮੁਕੱਦਮੇ ਦੀ ਅਹਿਮੀਅਤ ਨੂੰ ਦੇਖਦਿਆਂ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਅਰਸ਼ਦੀਪ ਸਿੰਘ ਉਰਫ਼ ਬਾਬਾ ਵਾਸੀ ਫੁੱਲੂਵਾਲਾ ਡੋਗਰਾ ਦੀ ਤਲਾਸ਼ੀ ਲੈ ਕੇ ਉਸ ਕੋਲੋਂ 1 ਦੇਸੀ ਕੱਟਾ 315 ਬੋਰ ਬਰਾਮਦ ਕੀਤਾ, ਜਿਸ ਦਾ ਮੁਲਾਹਜ਼ਾ ਕਰਨ ’ਤੇ ਕੱਟੇ ਦੇ ਚੈਂਬਰ ’ਚ 1 ਜਿੰਦਾ ਕਾਰਤੂਸ ਲੋਡ ਕੀਤਾ ਪਾਇਆ ਗਿਆ। ਉਸ ਦਾ ਸਾਥੀ ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਫੁੱਲੂਵਾਲਾ ਡੋਗਰਾ ਮੌਕੇ ਤੋਂ ਭੱਜਣ ’ਚ ਸਫਲ ਹੋ ਗਿਆ। ਪੁਲਿਸ ਨੇ ਦੋਵਾਂ ਖ਼ਿਲਾਫ਼ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਗਸੀਰ ਸਿੰਘ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।