ਜ਼ਿਲ੍ਹੇ ਭਰ ‘ਚ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਬਠਿੰਡਾ, 28 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਜ਼ਿਲ੍ਹੇ ਭਰ ‘ਚ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਚੇਅਰਮੈਨ ਨੀਲ ਗਰਗ ਵਲੋਂ ਸ਼ਰਧਾ ਦੇ ਫੁੱਲ ਭੇਟ - ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ ਵਲੋਂ ਆਪਣੀ ਟੀਮ ਸਮੇਤ ਸਥਾਨਕ ਆਰੀਆ ਸਮਾਜ ਚੌਂਕ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਫੁੱਲ ਮਾਲਾ ਅਰਪਣ ਕਰਕੇ ਸ਼ਰਧਾ ਅਤੇ ਸਤਿਕਾਰ ਨਾਲ ਸਿਜਦਾ ਕੀਤਾ ਗਿਆ।
ਬਠਿੰਡਾ, 28 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਜ਼ਿਲ੍ਹੇ ਭਰ ‘ਚ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਚੇਅਰਮੈਨ ਨੀਲ ਗਰਗ ਵਲੋਂ ਸ਼ਰਧਾ ਦੇ ਫੁੱਲ ਭੇਟ - ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ ਵਲੋਂ ਆਪਣੀ ਟੀਮ ਸਮੇਤ ਸਥਾਨਕ ਆਰੀਆ ਸਮਾਜ ਚੌਂਕ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ‘ਤੇ ਫੁੱਲ ਮਾਲਾ ਅਰਪਣ ਕਰਕੇ ਸ਼ਰਧਾ ਅਤੇ ਸਤਿਕਾਰ ਨਾਲ ਸਿਜਦਾ ਕੀਤਾ ਗਿਆ। ਇਸ ਮੌਕੇ ਨੀਲ ਗਰਗ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਨੂੰ ਯਾਦ ਕਰਨਾ ਸਿਰਫ਼ ਉਨ੍ਹਾਂ ਦੇ ਬੁੱਤ ‘ਤੇ ਫੁੱਲ ਚੜ੍ਹਾਉਣਾ ਨਹੀਂ, ਸਗੋਂ ਉਨ੍ਹਾਂ ਦੀ ਸੋਚ ਅਤੇ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਕੌਂਸਲਰ ਅਤੇ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੀ ਸੀਨੀਅਰ ਵਾਈਸ ਚੇਅਰਪਰਸਨ ਮਨਦੀਪ ਕੌਰ ਰਾਮਗੜ੍ਹੀਆ, ਮੈਡਮ ਰਿਤੂ ਸਵੇਰਾ, ਟ੍ਰੀ ਲਵਰ ਸੋਸਾਇਟੀ ਤੋਂ ਸੁਨੀਲ ਬਾਂਸਲ, ਮੰਗਲ ਗੋਇਲ, ਸਮਾਈਲ ਐਨਜੀਓ ਤੋਂ ਨਵੀਨ, ਚਮਨ ਲਾਲ ਹੈਪੀ, ਨਵੀਂ ਸ਼ਾਹ ਅਤੇ ਸਨਾਤਨ ਸੇਵਾ ਸਮਿਤੀ ਦੇ ਜ਼ੋਨਲ ਇੰਚਾਰਜ ਜੀਤਪਾਲ ਸ਼ਰਮਾ ਸਮੇਤ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਇਲਾਕਾ ਨਿਵਾਸੀਆਂ ਨੇ ਵੀ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਸ਼ਹੀਦ-ਏ-ਆਜ਼ਮ ਨੂੰ ਨਮਨ ਕੀਤਾ। ਐਸ.ਐਸ.ਡੀ. ਗਰਲਜ਼ ਕਾਲਜ ਐਸ. ਐਸ. ਡੀ. ਗਰਲਜ਼ ਕਾਲਜ ਬਠਿੰਡਾ ਵਿਖੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐਨ. ਐਸ. ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬ ਵਲੋਂ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਸਰਪ੍ਰਸਤੀ ਹੇਠ ਭਾਰਤ ਦੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 119 ਵਾਂ ਜਨਮ ਦਿਹਾੜਾ ਮਨਾਇਆ ਗਿਆ । ਸਮਾਰੋਹ ਸਮੇਂ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਕੁਲਵਿੰਦਰ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ‘ਤੇ ਚਾਨਣਾ ਪਾਇਆ। ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ, ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਵਲੋਂ ਭਗਤ ਸਿੰਘ ਦੀ ਫੋਟੋ ‘ਤੇ ਫੁੱਲ ਅਰਪਣ ਕੀਤੇ। ਡਾ. ਨੀਰੂ ਗਰਗ ਵਲੋਂ ਸ਼ਹੀਦ ਭਗਤ ਸਿੰਘ ਦੀ ਕ੍ਰਾਂਤੀਕਾਰੀ ਸੋਚ ਨੂੰ ਵਲੰਟੀਅਰਾਂ ਨਾਲ ਸਾਂਝਾ ਕੀਤਾ । ਇਸ ਮੌਕੇ 120 ਵਲੰਟੀਅਰ ਸ਼ਾਮਿਲ ਰਹੇ। ਕਾਲਜ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਨੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ, ਐਨ. ਐਸ. ਐਸ. ਯੂਨਿਟਾਂ ਅਤੇ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਅਫਸਰਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਮਨਾਉਣ ਤੇ ਉਨ੍ਹਾਂ ਦੇ ਜੀਵਨ ਬਾਰੇ ਦਿੱਤੀ ਜਾਣਕਾਰੀ ਦੀ ਪ੍ਰਸੰਸਾ ਕੀਤੀ । ਸਹਾਰਾ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਹਾਰਾ ਜਨ ਸੇਵਾ ਟੀਮ ਨੇ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰ ਵਿਖੇ ਉਨ੍ਹਾਂ ਦਾ ਜਨਮ ਦਿਨ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਇਕ ਕੇਕ ਬਣਾਇਆ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਜੀ.ਐਸ. ਢੀਂਡਸਾ ਸਨ। ਸਹਾਰਾ ਟੀਮ ਦੇ ਮੈਂਬਰ ਰਮਨ ਸਿੱਧੂ, ਟੇਕ ਚੰਦ, ਜੱਗਾ, ਸੰਦੀਪ ਗਿੱਲ, ਰਾਜਿੰਦਰ ਕੁਮਾਰ, ਸੰਦੀਪ ਗੋਇਲ, ਵਿਜੇ ਗੋਇਲ, ਨਿਤੀਸ਼ ਸੇਨ ਅਤੇ ਹੋਰ ਮੌਜੂਦ ਸਨ। ਮੁੱਖ ਮਹਿਮਾਨ ਜੀ.ਐਸ. ਢੀਂਡਸਾ ਨੇ ਕੇਕ ਕੱਟਿਆ। ਸਹਾਰਾ ਟੀਮ ਨੇ ਭਗਤ ਸਿੰਘ ਯਾਦਗਾਰ ‘ਤੇ ਗੁਲਾਬ ਦੀਆਂ ਪੱਤੀਆਂ ਵਰ੍ਹਾਈਆਂ ਅਤੇ ਹਾਰ ਪਾਏ ਗਏ। ਸਹਾਰਾ ਜਨ ਸੇਵਾ ਦੇ ਸਮਾਜ ਸੇਵਕ ਰਮਨ ਸਿੱਧੂ ਨੇ ਕਿਹਾ ਕਿ ਅੱਜ, ਭਗਤ ਸਿੰਘ ਦੇ ਜਨਮ ਦਿਨ ‘ਤੇ ਸਾਨੂੰ ਭਗਤ ਸਿੰਘ ਦੁਆਰਾ ਦਿਖਾਏ ਗਏ ਮਾਰਗ ‘ਤੇ ਚੱਲਣ ਅਤੇ ਸਾਰੀਆਂ ਬੁਰਾਈਆਂ ਦਾ ਤਿਆਗ ਕਰਨ ਅਤੇ ਪੰਜਾਬ ਨੂੰ ਸੁਨਹਿਰੀ ਰਾਜ ਬਣਾਉਣ ਲਈ ਯਤਨ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਨੇ ਕਰਵਾਇਆ ਸਮਾਗਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਠਿੰਡਾ ਬਲਾਕ ਜੋਨ-2 ਵਲੋਂ ਆਰੀਆ ਸਮਾਜ ਚੌਕ ਵਿਚ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿਚ ਪਹੁੰਚ ਕੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਅਤੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ। ਇਸ ਮੌਕੇ ਜ਼ਿਲ੍ਹਾ ਟੀਮ ਤੋਂ ਡਾਕਟਰ ਮਨਪ੍ਰੀਤ ਡੱਲਾ ਜ਼ਿਲ੍ਹਾ ਜਨਰਲ ਸਕੱਤਰ, ਜ਼ਿਲ੍ਹਾ ਉਪ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ, ਡਾਕਟਰ ਗੁਲਾਬ ਸਿੰਘ, ਬਲਾਕ ਪ੍ਰਧਾਨ ਡਾਕਟਰ ਰੇਸ਼ਮ ਸੰਧੂ, ਬਲਾਕ ਚੇਅਰਮੈਨ ਡਾਕਟਰ ਮਨੋਹਰ ਪਵਾਰ, ਬਲਾਕ ਜਨਰਲ ਸਕੱਤਰ ਡਾਕਟਰ ਬਲਦੇਵ ਰਤਨ, ਬਲਾਕ ਮੀਤ ਪ੍ਰਧਾਨ ਡਾਕਟਰ ਐਚ ਐਸ ਕਲੇਰ, ਬਲਾਕ ਖ਼ਜ਼ਾਨਚੀ ਡਾਕਟਰ ਰਾਜਵਿੰਦਰ ਗਰੇਵਾਲ, ਬਲਾਕ ਪ੍ਰੈੱਸ ਸਕੱਤਰ ਡਾਕਟਰ ਮੁਕੇਸ਼ ਸ਼ਰਮਾ, ਬਲਾਕ ਉਪ ਜਨਰਲ ਸਕੱਤਰ ਡਾਕਟਰ ਅਮਨਦੀਪ ਸੰਧੂ, ਬਲਾਕ ਸਹਾਇਕ ਖ਼ਜ਼ਾਨਚੀ ਡਾਕਟਰ ਯਾਦਵਿੰਦਰ ਸਿੰਘ ਅਤੇ ਸਮੂਹ ਮੈਂਬਰ ਮੌਜੂਦ ਸਨ